Thu. Mar 28th, 2024


 

 

ਨਵੀਂ ਦਿੱਲੀ-  ਸਚਖੰਡ ਸ਼੍ਰੀ ਹਰਿਮੰਦਰ ਸਾਹਿਬ, ਸ਼੍ਰੀ ਦਰਬਾਰ ਸਾਹਿਬ ਨਾਲ ਸਬੰਧਿਤ ਸਰਾਵਾਂ ਨੂੰ ਕੇਂਦਰ ਸਰਕਾਰ ਵੱਲੋਂ ਜੀ.ਐਸ.ਟੀ ਦੇ ਘੇਰੇ

ਵਿੱਚ ਲੈਣ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ  ਕਰਦਿਆਂ ਹੋਇਆਂ ਗਿਆਨ ਰਤਨ ਫ਼ਾਉਂਡੇਸ਼ਨ ਦੇ ਕੌਮੀ ਪ੍ਰਧਾਨ ਅਤੇ ਉੱਘੇ ਸਮਾਜ ਸੇਵੀ ਸ. ਅਰਮੀਤ ਸਿੰਘ ਖ਼ਾਨਪੁਰੀ ਨੇ ਇਸ ਨੂੰ ਮੰਦਭਾਗਾ ਕਰਾਰ ਦਿੱਤਾ ਹੈ।ਉਨ੍ਹਾਂ ਕਿਹਾ ਕਿ ਗੁਰੂਘਰ ਸੰਗਤਾਂ ਤੇ ਸ਼ਰਧਾਲੂਆਂ ਦਾ ਰਹਿਣ ਬਸੇਰਾ ਹਨ ਅਤੇ ਕੋਈ ਵੀ ਘਰ ਤੱਕ ਪਹੁੰਚਣ ਲਈ ਅਸਮਰਥ ਹੋਵੇ ਤਾਂ ਗੁਰਦੁਆਰਾ ਸਹਿਬਾਨਾਂ ਦੀਆਂ ਸਰਾਵਾਂ ਵਿੱਚ ਰਾਤ ਗੁਜ਼ਾਰ ਕੇ ਸਵੇਰੇ ਆਪਣੇ ਘਰ ਨੂੰ ਵਾਪਿਸ ਪਰਤ ਸਕਦਾ ਹੈ।ਸ. ਖ਼ਾਨਪੁਰੀ ਨੇ ਕਿਹਾ ਕਿ ਕੇਂਦਰ ਸਰਕਾਰ ਦਾ ਇਹ ਫ਼ੈਸਲਾ ਬੇਹੱਦ ਨਿੰਦਣਯੋਗ ਹੈ ਅਤੇ ਸੰਗਤ ਵਿਰੋਧੀ ਇਸ ਫ਼ੈਸਲੇ ਨੂੰ ਤੁਰੰਤ ਵਾਪਸ ਲਿਆ ਜਾਵੇ।ਉਨ੍ਹਾਂ ਨੇਕਿਹਾ ਕਿ ਇਹ ਸਰਾਂਵਾਂ ਜੋ ਸ਼ਰਧਾਲੂਆਂ ਲਈ ਅਜਿਹੀਆਂ ਸਾਰੀਆਂ ਸਹੂਲਤਾਂ ਹਨ ਤੇ ਇਹ

ਸੇਵਾ ਦਾ ਹਿੱਸਾ ਹਨ ਅਤੇ ਵਪਾਰਕ ਉੱਦਮ ਨਹੀਂ ਹੈ ।ਸ. ਅਰਮੀਤ ਸਿੰਘ ਖ਼ਾਨਪੁਰੀ ਨੇ ਕਿਹਾ ਕਿ ਕੇਂਦਰ ਸਰਕਾਰ ਦੀ ਗੁਰੂਘਰਾਂ ਦੀਆਂ ਸਰਾਵਾਂ ਉਤੇ ਬੇਹੁਦਾ ਜੀ.ਐਸ.ਟੀ ਟੈਕਸ ਲਗਾਉਣ ਦੀ ਨੀਤੀ ਭਾਰਤ ਦੇਸ਼ ਅੰਦਰ ਰਹਿ ਚੁਕੀਆਂ ਹਨ।ਉਨ੍ਹਾਂ ਕਿਹਾ ਕਿ ਪਿਛਲੇ ਸਮਿਆਂ ਦੌਰਾਨ

ਰਹਿ ਚੁਕੀਆਂ ਸਰਕਾਰਾਂ ਦੀਆਂ ਨੀਤੀਆਂ ਨੂੰ ਅਪਣਾ ਕੇ ਸਿੱਖ ਕੌਮ ਅਤੇ ਗੁਰੂਘਰਾਂ ਅੰਦਰ ਨਤਮਸਤ ਹੋਣ ਆਉਦੀਆਂ ਸੰਗਤਾਂ ਨੂੰ ਖ਼ੱੱਜਲ ਖ਼ੁਆਰ ਕੀਤਾ ਜਾ ਰਿਹਾ ਹੈ।ਸ. ਅਰਮੀਤ ਸਿੰਘ ਖ਼ਾਨਪੁਰੀ ਨੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਅਤੇ ਕੇਂਦਰ ਗ੍ਰਹਿ ਮੰਤਰੀ

ਸ਼੍ਰੀ ਅਮਿਤ ਸ਼ਾਹ ਅਤੇ ਸਮੂਹ ਕੇਦਰੀ ਮੰਤਰੀਆਂ ਨੂੰ ਅਪੀਲ ਕਰਦਿਆਂ ਹੋਇਆਂ ਕਿਹਾ ਕਿ ਇਸ ਤੁਗਲਕੀ ਫ਼ੁਰਮਾਣ ਨੂੰ ਤੁਰੰਤ ਵਾਪਿਸ ਲੈ ਲੈਣਾ ਚਾਹੀਦਾ ਹੈ।

 

Leave a Reply

Your email address will not be published. Required fields are marked *