Thu. Aug 11th, 2022


 

 

 

ਨਵੀਂ ਦਿੱਲੀ- ਪੰਜਾਬੀਅਤ ਅਤੇ ਮਾਨਵਤਾ ਨੂੰ ਸਮਰਪਿਤ ਸਮਾਜ ਸੇਵੀ ਸੰਸਥਾ ਪੰਜਾਬੀ ਪ੍ਰਮੋਸ਼ਨ ਕੌਂਸਲ ਵੱਲੋਂ ਦੇਸ਼ ਦੀ ਆਜ਼ਾਦੀ ਦੇ 75ਵੇਂ ਵਰ੍ਹੇ

ਮੌਕੇ ਅਜ਼ਾਦੀ ਦਿਹਾੜਾ ਤਿਹਾੜ ਜੇਲ੍ਹ ਵਿੱਚ ਕੈਦੀਆਂ ਨਾਲ ਮਨਾਇਆ ਗਿਆ। ਇਸ ਮੌਕੇ ਕੌਂਸਲ ਦੇ ਪ੍ਰਧਾਨ ਸ. ਜਸਵੰਤ ਸਿੰਘ ਬੌਬੀ ਨੇ ਦੱਸਿਆ ਕਿ ਦੇਸ਼ ਦੀ ਆਜ਼ਾਦੀ ਦੇ 75 ਸਾਲ ਪੂਰੇ ਹੋਣ ਦੇ ਮੌਕੇ `ਤੇ ਦੇਸ਼ ਭਰ ਦੀਆਂ ਕਈ ਸੰਸਥਾਵਾਂ ਅਤੇ ਸਰਕਾਰਾਂ ਆਪਣੇ ਤਰੀਕੇ ਨਾਲ

ਆਜ਼ਾਦੀ ਦਿਹਾੜਾ ਮਨਾ ਰਹੀਆਂ ਹਨ ਤੇ ਸਾਡੀ ਸੰਸਥਾ ਦੇ ਆਗੂਆਂ ਨੇ ਫੈਸਲਾ ਕੀਤਾ ਕਿ ਅਸੀਂ ਵੀ ਅਜ਼ਾਦੀ ਦਿਹਾੜਾ ਜੇਲ ਦੇ ਕੈਦੀਆਂ ਵਿਚਕਾਰ ਹੀ ਮਨਾਵਾਂਗੇ।ਜਸਵੰਤ ਸਿੰਘ ਬੌਬੀ ਨੇ ਦੱਸਿਆ ਕਿ ਸਾਡੀ ਸੰਸਥਾ ਵੱਲੋਂ ਤਿਹਾੜ ਜੇਲ੍ਹ ਨੰ. 5 ਵਿੱਚ ਰੰਗਾਰੰਗ ਪ੍ਰੋਗਰਾਮ ਕਰਵਾ ਕੇ ਇਹ ਤਿਉਹਾਰ ਮਨਾਇਆ ਗਿਆ।ਇਸ ਮੌਕੇ ਉਨ੍ਹਾਂ ਜੇਲ੍ਹ ਨੰਬਰ-5 ਵਿੱਚ ਪੰਜਾਬੀ ਪ੍ਰਮੋਸ਼ਨ ਕੌਂਸਲ ਵੱਲੋਂ ਚਲਾਏ ਜਾ ਰਹੇ ਕੰਪਿਊਟਰ ਸੈਂਟਰ ਨੂੰ ਮੁੜ੍ਹ ਖੋਲ੍ਹਣ ਦਾ

ਐਲਾਨ ਵੀ ਕੀਤਾ।ਇਸ ਮੌਕੇ ਮਸ਼ਹੂਰ ਪੰਜਾਬੀ ਗਾਇਕ ਓਂਕਾਰ ਸਿੰਘ ਓਂਕੀ ਅਤੇ ਮੋਹਿਤ ਖੰਨਾ ਦੇ ਗੀਤਾਂ ਦਾ ਤਿਹਾੜ ਜੇਲ੍ਹ ਦੇ ਕੈਦੀਆਂ ਨੇ ਖੂਬ ਆਨੰਦ ਲਿਆ।ਇਸ ਮੌਕੇ ਤਿਹਾੜ ਜੇਲ੍ਹ ਨੰਬਰ-5 ਦੇ ਸੁਪਰਡੈਂਟ ਅਸ਼ੋਕ ਰਾਵਤ, ਜੇਲ੍ਹ ਨੰਬਰ-4 ਦੇ ਸੁਪਰਡੈਂਟ ਰਾਜ ਕੁਮਾਰ,

ਜੇਲ੍ਹ ਨੰਬਰ-8/9 ਦੇ ਸੁਪਰਡੈਂਟ ਦਵਿੰਦਰ ਕੁਮਾਰ, ਜੇਲ੍ਹ ਨੰਬਰ-10 ਦੇ ਸੁਪਰਡੈਂਟ ਕੁਲਵਿੰਦਰ ਸਿੰਘ, ਜੇਲ੍ਹ ਨੰਬਰ-5 ਦੀ ਡਿਪਟੀ ਸੁਪਰਡੈਂਟ ਸੁਨੀਤਾ ਤੇ ਰੰਜਨ ਤੋਂ ਇਲਾਵਾਪੰਜਾਬੀ ਪ੍ਰਮੋਸ਼ਨ ਕੌਂਸਲ ਦੇ ਚੇਅਰਮੈਨ ਐਮ.ਪੀ ਸਿੰਘ ਤੇ ਹਰਸਿਮਰਨ ਸਿੰਘ ਸਮੇਤ ਜੇਲ੍ਹ

ਦੇ ਕੈਦੀਆਂ ਨੇ ਆਜ਼ਾਦੀ ਦਿਹਾੜੇ ਦੇ ਰੰਗਾਰੰਗ ਪ੍ਰੋਗਰਾਮ ਦਾ ਆਨੰਦ ਮਾਣਿਆ।ਦੱਸਣਯੋਗ ਹੈ ਕਿ ਉਕਤ ਸੰਸਥਾ ਪਿਛਲੇ ਲੰਮੇ ਸਮੇਂ ਤੋਂ ਤਿਹਾੜ ਜੇਲ੍ਹ ਦੇ ਬੰਦੀਆਂ ਲਈ ਕੰਮ ਕਰ ਰਹੀ ਹੈ ਅਤੇ ਸਮੇਂ-ਸਮੇਂ `ਤੇ ਤਿਹਾੜ ਜੇਲ੍ਹ `ਚ ਸਾਰੇ ਧਰਮਾਂ ਦੇ ਤਿਉਹਾਰਾਂ `ਤੇ ਪ੍ਰੋਗਰਾਮ ਕਰਵਾਉਦੀ ਰਹਿੰਦੀ ਹੈ।ਇਸ ਮੌਕੇ ਤਿਹਾੜ ਜੇਲ੍ਹ ਦੇ ਸੀਨੀਅਰ ਅਧਿਕਾਰੀਆਂ ਨੇ ਸੰਸਥਾ ਦੇ ਪ੍ਰਧਾਨ ਜਸਵੰਤ ਸਿੰਘ ਬੌਬੀ ਨੂੰ ਸਨਮਾਨਿਤ ਵੀ ਕੀਤਾ।

Leave a Reply

Your email address will not be published.