Thu. Aug 11th, 2022


 

 

ਨਵੀਂ ਦਿੱਲੀ- ਪੰਥਕ ਸੇਵਾ ਦਲ ਦੇ ਪ੍ਰਧਾਨ ਅਤੇ ਗੁਰੂਬਾਣੀ ਰਿਸਰਚ ਫ਼ਾਉਂਡੇਸ਼ਨ ਦੇ ਚੇਅਰਮੈਨ ਅਤੇ ਉੱਘੇ ਸਮਾਜ ਸੇਵੀ ਸ. ਪਰਮਜੀਤ ਸਿੰਘ ਵੀਰ ਜੀ ਨੇ ਸੱਚਖ਼ੰਡ ਸ਼੍ਰੀ ਦਰਬਾਰ ਸਾਹਿਬ ਜੀ ਦੀਆਂ ਸਰਾਵਾਂ `ਤੇ ਜੀ.ਐਸ.ਟੀ ਲਾਗੂ ਕਰਨ ਦੇ ਫ਼ੈਸਲੇ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਤੇ ਪੂਰਜੋਰ ਨਿਖ਼ੇਦੀ ਕਰਦਿਆਂ ਹੋਇਆਂ ਇਸ ਨੂੰ ਮੰਦਭਾਗਾ ਦਸਿਆ।ਉਨ੍ਹਾਂ ਨੇ ਕੇਂਦਰ ਸਰਕਾਰ ਨੂੰ ਇਨ੍ਹਾਂ ਸਰਾਵਾਂ ਨੂੰ ਜੀ.ਐਸ.ਟੀ ਦੇ ਘੇਰੇ ਤੋਂ

ਬਾਹਰ ਰੱਖਣ ਦੀ ਮੰਗ ਕੀਤੀ ਹੈ।ਸ. ਪਰਮਜੀਤ ਸਿੰਘ ਵੀਰ ਜੀ ਨੇ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਨਾਲ ਸਬੰਧਿਤ ਸਰਾਵਾਂ ਵਪਾਰਕ ਨਹੀਂ ਹਨ। ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿਚ ਰੌਜ਼ਾਨਾ ਸੰਸਾਰ ਭਰ ਤੋਂ ਆਉਂਦੇ ਲੱਖਾਂ ਸ਼ਰਧਾਲੂ ਨਤਮਸਤਕ ਹੁੰਦੇ ਹਨ ਅਤੇ ਰਾਤ ਨੂੰ

ਇਨ੍ਹਾਂ ਸਰਾਵਾਂ ਵਿੱਚ ਠਹਿਰਦੇ ਹਨ। ਇਸ ਲਈ ਇਨ੍ਹਾਂ ਸਰਾਵਾਂ ਨੂੰ ਜੀ.ਐੱਸ.ਟੀ ਦੇ ਘੇਰੇ ਵਿੱਚ ਲੈਣਾ ਕੇਂਦਰ ਸਰਕਾਰ ਦਾ ਗਲਤ ਫ਼ੈਸਲਾ ਹੈ।ਸ. ਪਰਮਜੀਤ ਸਿੰਘ ਵੀਰ ਜੀ ਨੇ ਕਿਹਾ ਕਿ 12 ਫ਼ੀਸਦੀ ਜੀ.ਐੱਸ.ਟੀ ਲੱਗਣ ਨਾਲ ਸ਼੍ਰੀ ਦਰਬਾਰ ਸਾਹਿਬ ਆ ਰਹੇ ਸ਼ਰਧਾਲੂਆਂ ਦੀ

ਜੇਬ `ਤੇ ਮਾੜਾ ਅਸਰ ਪਵੇਗਾ।ਉਨ੍ਹਾਂ ਨੇ ਸਾਰਗੜ੍ਹੀ ਨਿਵਾਸ `ਤੇ ਕਰੋੜਾ ਰੁਪਏ ਟੈਕਸ ਅਤੇ ਜ਼ੁਰਮਾਨਾ ਲਗਾਉਣ ਦੀ ਨਿੰਦਾ ਕੀਤੀ ਹੈ।ਸ. ਪਰਮਜੀਤ ਸਿੰਘ ਵੀਰ ਜੀ ਨੇ ਕੇਂਦਰ ਸਰਕਾਰ ਪਾਸੋਂ ਮੰਗ ਕਤਿੀ ਕਿ ਜਿਸ ਤਰ੍ਹਾਂ ਸ਼੍ਰੀ ਦਰਬਾਰ ਸਾਹਿਬ ਦੇ ਲੰਗਰ ਘਰ ਲਈ ਖ਼ਰੀਦੀਆਂ ਜਾਂਦੀਆਂ ਵਸਤੁਆਂ ਉਪਰ ਲੱਗਣ ਵਾਲੀ ਜੀ.ਐੱਸ਼.ਟੀ ਹਟਾਈ ਗਈ ਸੀ. ਉਸੇ ਤਰ੍ਹਾਂ ਕੇਂਦਰ ਸਰਕਾਰ ਗੁਰੂਘਰ ਦੀਆਂ ਸਰਾਵਾਂ `ਤੇ ਲਗਾਈ ਜੀ.ਐੱਸ.ਟੀ ਨੂੰ ਵੀ ਵਾਪਸ ਲਵੇ।

Leave a Reply

Your email address will not be published.