ਨਵੀਂ ਦਿੱਲੀ – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਨ ਕਮੇਟੀ ਦੀਆਂ ਚੋਣਾਂ ਕਰੀਬ ਆ ਰਹੀਆ ਹਨ ਜਿਸ ਨੂੰ ਦੇਖਦਿਆਂ ਸੰਗਤ ਨੂੰ ਰਿਝਾਉਣ ਦੇ ਲਈ ਲੁਭਾਵਣੀਆਂ ਘੋਸ਼ਣਾਵਾਂ ਦਾ ਸਿਲਸਿਲਾ ਜਾਰੀ ਹੈ। ਭ੍ਰਿਸ਼ਟਾਚਾਰ ਦੇ ਦੋਸ਼ਾਂ ਅਤੇ ਬੁਰੀ ਆਰਥਕ ਸਥਿਤੀ ਨਾਲ ਗੁਜ਼ਰ ਰਹੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਿਛਲੇ ਮੰਗਲਵਾਰ ਨੂੰ ਪ੍ਰੈੱਸ ਵਾਰਤਾ ਕਰਕੇ ਕਈ ਲਛੇਦਾਰ ਘੋਸ਼ਨਾਵਾਂ ਕੀਤੀਆਂ। ਜਿਸ ਨੂੰ ਆੜੇ ਹੱਥੀਂ ਲੈਂਦੇ ਹੋਏ ਮੁੱਖ ਵਿਰੋਧੀ ਧਿਰ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਪ੍ਰੈੱਸ ਨਾਲ ਗੱਲਬਾਤ ਕਰਦੇ ਹੋਏ ਕਮੇਟੀ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਤੇ ਸਵਾਲ ਕੀਤੇ। ਸ਼ਿਅਦਦ ਜਨਰਲ ਸਕੱਤਰ ਹਰਵਿੰਦਰ ਸਿੰਘ ਸਰਨਾ ਨੇ ਘੋਸ਼ਣਾਵਾਂ ਨੂੰ ਖੋਖਲਾ ਪਿਟਾਰਾ ਦੱਸਿਆ ਜੋ ਕਿ ਚੋਣਾਂ ਸਮੇਂ ਭੋਲੀ ਭਾਲੀ ਸੰਗਤ ਨੂੰ ਗੁੰਮਰਾਹ ਕਰਨ ਲਈ ਬਣਾਇਆ ਗਿਆ ਹੈ। ਸਰਨਾ ਦੇ ਅਨੁਸਾਰ ਬਾਦਲ ਦੇ ਕਾਰਜਕਾਲ ਵਿਚ ਕਮੇਟੀ ਆਪਣੇ ਇਤਿਹਾਸ ਦੇ ਸਭ ਤੋਂ ਨਿਚਲੇ ਸਤਰ ਤੇ ਪਹੁੰਚ ਚੁੱਕੀ ਹੈ। ਸ਼ਿਅਦਦ ਦੇ ਅਨੁਸਾਰ:

-120 ਕਰੋੜ ਕਿੱਥੇ ਗਏ ਜੋ ਉਨ੍ਹਾਂ ਨੇ ਆਪਣੇ ਕਾਰਜਕਾਲ ਵਿੱਚ ਛੱਡੇ ਸਨ, ਪਿਛਲੇ 8 ਸਾਲਾਂ ਵਿੱਚ 250 ਕਰੋੜ ਤੋਂ ਜ਼ਿਆਦਾ ਦੀ ਮਾਇਆ ਇਕੱਠੀ ਹੋਈ ਸੀ। ਉਸ ਦਾ ਹਿਸਾਬ ਕਿਤਾਬ ਸੰਗਤ ਦੇ ਸਾਹਮਣੇ ਨਹੀਂ ਹੈ, ਡੀਐਸਜੀਐਮਸੀ ਪ੍ਰਧਾਨ ਉੱਤੇ ਪਹਿਲੀ ਵਾਰ 2-2 ਐਫਆਈਆਰ ਹੋਈਆਂ ਹਨ, ਜੀ ਐਚ ਪੀ ਐਸ ਸਕੂਲ ਕਾਲਜ ਸਭ ਬਰਬਾਦੀ ਦੀ ਕਗਾਰ ਤੇ ਹਨ, ਸਿੱਖ ਅਧਿਆਪਕਾਂ ਨੂੰ ਲੰਬੇ ਸਮੇਂ ਤੋਂ ਤਨਖਾਹਾਂ ਨਹੀਂ ਮਿਲ ਰਹੀਆਂ, ਕਰਮਚਾਰੀਆਂ ਦੇ ਪੀਐਫ ਰੁਕੇ ਹੋਏ ਹਨ, 1984 ਦੇ ਦੋਸ਼ੀਆ ਤੋਂ ਗਲਤ ਤਰੀਕੇ ਨਾਲ ਦਾਨ ਲਿਆ ਗਿਆ, 12 ਕਰੋਡ਼ ਦਾ ਵੀ ਕੋਈ ਹਿਸਾਬ ਕਿਤਾਬ ਨਹੀਂ ਹੈ, 2019 ਵਿਚ 550ਵੇ ਪ੍ਰਕਾਸ਼ ਪੁਰਬ ਦੇ ਮੌਕੇ ਨਗਰ ਕੀਰਤਨ ਲੈ ਜਾਣ ਦੇ ਨਾਮ ਉੱਤੇ ਕਰੋੜਾਂ ਦੀ ਮਾਇਆ ਇਕੱਠੀ ਕੀਤੀ ਗਈ, ਉਸ ਨੂੰ ਵਾਪਸ ਨਹੀਂ ਕੀਤਾ ਗਿਆ, ਪੰਥਕ ਮਰਿਆਦਾਵਾਂ ਦੀ ਬੇਅਦਬੀ ਜਾਰੀ ਹੈ, ਕਦੀ ਕੇਕ ਕੱਟ ਕੇ ਜਾਂ ਕਦੀ ਪ੍ਰਕਾਸ਼ ਪੁਰਬ ਉੱਤੇ ਮੂਰਤੀ ਪੂਜਾ ਕੀਤੀ ਜਾ ਰਹੀ ਹੈ, ਦਸਵੰਧ ਵਰਗੀ ਪਵਿੱਤਰ ਪਰੰਪਰਾ ਨੂੰ ਇਨ੍ਹਾਂ ਨੇ ਢਾਹ ਲਾਉਣ ਤੋਂ ਵੀ ਗੁਰੇਜ਼ ਨਹੀਂ ਕੀਤਾ, ਨਿਜੀ ਕੰਪਨੀਆਂ ਤੋਂ ਦਾਨ ਮੰਗਿਆ ਜਾ ਰਿਹਾ ਹੈ, ਇਤਿਹਾਸ ਵਿੱਚ ਪਹਿਲੀ ਵਾਰ ਗੁਰੂ ਤੇਗ ਬਹਾਦਰ ਜੀ ਦੇ ਪਵਿੱਤਰ ਸ਼ਹੀਦੀ ਅਸਥਾਨ ਉੱਤੇ ਅਸ਼ਲੀਲ ਗਾਣੇ ਵਜਾਏ ਗਏ ਹਨ।

ਪ੍ਰੈੱਸ ਨੂੰ ਸੰਬੋਧਨ ਕਰਦਿਆਂ ਹੋਇਆਂ ਸ਼ਿਅਦਦ ਪਾਰਟੀ ਪ੍ਰਧਾਨ ਨੇ ਦੱਸਿਆ ਕਿ, “ਬਾਦਲ ਦੇ ਕੁਕਰਮਾਂ ਦੀ ਲਿਸਟ ਬੜੀ ਲੰਮੀ ਹੈ। ਇਹ ਸਿਰਫ਼ ਦਿੱਲੀ ਤੋਂ ਸ਼ੁਰੂ ਹੋ ਕੇ ਦਿੱਲੀ ਵਿੱਚ ਖ਼ਤਮ ਨਹੀਂ ਹੁੰਦੀ। ਇਨ੍ਹਾਂ ਨੇ ਵਿਸ਼ਵ ਭਰ ਵਿੱਚ ਸਿੱਖ ਮਰਿਆਦਾ ਨੂੰ ਸੱਟ ਮਾਰੀ ਹੈ। ਇਨ੍ਹਾਂ ਦੀ ਪਤਨ ਦੀ ਸ਼ੁਰੂਆਤ ਹੋ ਚੁੱਕੀ ਹੈ। ਗੁਰਮੀਤ ਰਾਮ ਰਹੀਮ ਨੂੰ ਪਨਾਹ ਦੇਣ ਵਾਲੇ ਅਤੇ ਬਰਗਾੜੀ ਦੇ ਕਾਤਲਾਂ ਨੂੰ ਸੰਗਤ ਕਦੀ ਵੀ ਮੁਆਫ਼ ਨਹੀਂ ਕਰੇਗੀ। ਹੁਣ ਜਦੋਂ ਕਿ ਚੋਣਾਂ ਸਿਰ ਤੇ ਹਨ ਅਤੇ ਸੰਗਤ ਨੇ ਇਨ੍ਹਾਂ ਨੂੰ ਬਾਹਰ ਕੱਢਣ ਦਾ ਮਨ ਬਣਾ ਲਿਆ ਹੈ, ਇਸ ਤਰ੍ਹਾਂ ਦੇ ਸਮੇਂ ਵਿੱਚ ਸੰਗਤ ਨੂੰ ਬਰਗਲਾਉਣ ਦੇ ਲਈ ਲੁਭਾਵਣੇ ਬਿਆਨਾਂ ਦੀ ਜ਼ਰੂਰਤ ਨਹੀਂ ਹੈ। ਇਨ੍ਹਾਂ ਨੂੰ ਸੰਗਤ ਦੇ ਵਿੱਚ ਉਨ੍ਹਾਂ ਦੇ ਸਵਾਲਾਂ ਜਵਾਬ ਦੇਣੇ ਹੋਣਗੇ।”
ਸਰਨਾ ਨੇ ਮਨਜਿੰਦਰ ਸਿਰਸਾ ਨੂੰ ਬਰਸਾਤੀ ਡੱਡੂ ਵੀ ਕਿਹਾ।

Leave a Reply

Your email address will not be published. Required fields are marked *