Thu. Dec 8th, 2022


 

 

ਨਵੀਂ ਦਿੱਲੀ- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪੰਜਾਬ ਧਰਮ ਪ੍ਰਚਾਰ ਕਮੇਟੀ ਦੇ ਪ੍ਰਧਾਨ ਸ. ਮਨਜੀਤ ਸਿੰਘ ਭੋਮਾ ਨੇ ਦਿੱਲੀ ਕਮੇਟੀ

ਦੇ ਸਾਬਕਾ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਅਤੇ ਸ. ਹਰਵਿੰਦਰ ਸਿੰਘ ਸਰਨਾ ’ਤੇ ਵਰ੍ਹਦਿਆਂ ਕਿਹਾ ਕਿ ਜਿਨ੍ਹਾਂ ਬਾਦਲਾਂ ਖਿਲਾਫ਼ ਉਹ ਕਈ ਵਰ੍ਹਿਆਂ ਤਕ ਆਪਣੇ ਮੰਚ ਤੋਂ ਜਨਤਕ ਤੌਰ ’ਤੇ ਬੋਲਦੇ ਰਹੇ, ਗੰਭੀਰ ਦੋਸ਼ ਲਗਾਉਂਦੇ ਰਹੇ ਹੁਣ ਆਖਿਰ ਅਜਿਹੀ ਕਿਹੜੀ

ਮਜ਼ਬੂਰੀ ਰਹੀ ਕਿ ਉਹ ਬਾਦਲਾਂ ਦਾ ਲੜ੍ਹ ਫੜਨ ਨੂੰ ਤਿਆਰ ਹੋ ਗਏ ਹਨ।ਬੀਤੇ ਤਿੰਨ-ਚਾਰ ਮਹੀਨਿਆਂ ਤੋਂ ਸਰਨਾ ਭਰਾਵਾਂ ਦਾ ਬਾਦਲਾਂ ਦੇ ਨਾਲ ਜਿਹੜਾ ਗੁਪਤ ਸਮਝੌਤਾ ਚੱਲ ਰਿਹਾ ਹੈ ਉਸ ਦਾ ਪਰਦਾਫਾਸ਼ ਸੰਗਤ ਮੂਹਰੇ ਹੁਣ ਛੇਤੀ ਹੋਣ ਵਾਲਾ ਹੈ।ਉਨ੍ਹਾਂ ਕਿਹਾ ਕਿ ਬਾਦਲਾਂ ਦੇ

ਨਾਲ ਹੱਥ ਮਿਲਾ ਕੇ ਸਰਨਾ ਭਰਾ ਆਪਣੀ ਸਿਆਸੀ ਖ਼ੁਦਕੁਸ਼ੀ ਕਰ ਰਹੇ ਹਨ। ਸੰਗਤਾਂ ਨੂੰ ਦੋਵਾਂ ਦੇ ਗੁਪਤ ਸਿਆਸੀ ਗਠਜੋੜ ਤੋਂ ਸਾਵਧਾਨ ਰਹਿਣਾ ਹੋਵੇਗਾ।ਸ. ਭੋਮਾ ਨੇ ਕਿਹਾ ਕਿ ਕੀ ਬਰਗਾੜੀ ਕਾਂਡ, ਬਹਿਬਲ ਕਲਾਂ ਕਾਂਡ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328

ਸਰੂਪਾਂ ਦੀ ਬੇਅਦਬੀ ਦਾ ਜਵਾਬ ਇਹਨਾਂ ਨੂੰ ਮਿਲ ਚੁੱਕਾ ਹੈ ਜਾਂ ਫਿਰ ਸਾਰੇ ਸਿਧਾਂਤਾਂ ਦਾ ਤਿਆਗ ਕਰਕੇ ਕੇਵਲ ਤੇ ਕੇਵਲ ਦਿੱਲੀ ਕਮੇਟੀ ਦੀ ਪ੍ਰਧਾਨਗੀ ਨੂੰ ਸਿਆਸੀ ਗਠਜੋੜ ਕਰਕੇ ਹੜਪਣਾ ਹੀ ਉਨ੍ਹਾਂ ਦਾ ਮਕਸਦ ਹੈ।ਉਨ੍ਹਾਂ ਕਿਹਾ ਕਿ ਇਹ ਗੁਪਤ ਸਮਝੌਤਾ ਕਦੇ ਸਫਲ ਨਹੀਂ

ਹੋਵੇਗਾ ਕਿਉਂਕਿ ਸੰਗਤ ਸਭ ਜਾਣਦੀ ਹੈ ਇਸ ਲਈ ਇਨ੍ਹਾਂ ਦੀਆਂ ਸਿਆਸੀ ਮਹੱਤਵਕਾਂਸ਼ਾਂਵਾਂ ਕਦੇ ਸਫਲ ਨਹੀਂ ਹੋਣਗੀਆਂ।ਸਰਨਾ ਭਰਾ ਤੇ ਬਾਦਲ ਪਰਵਾਰ ਇਕ-ਦੂਜੇ ਨਾਲ ਹੱਥ ਮਿਲਾ ਕੇ ਸਿਰਫ ਆਪਣੀ ਖਿਲਰੀ ਹੋਈ ਸਾਖ਼ ਨੂੰ ਬਚਾਉਣਾ ਚਾਹੰੁਦੇ ਹਨ।

Leave a Reply

Your email address will not be published. Required fields are marked *