ਨਵੀਂ ਦਿੱਲੀ- ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਰਾਜੌਰੀ ਗਾਰਡਨ ਦੇ ਪ੍ਰਧਾਨ ਸ. ਹਰਮਨਜੀਤ ਸਿੰਘ ਨੇ ਦਸਿਆ ਕਿ ਗੁਰੂ ਨਾਨਕ ਪਬਲਿਕ ਸਕੂਲ ਰਾਜੌਰੀ ਗਾਰਡਨ  ਵਿਖੇ ਕ੍ਰਿਕਟਰ ਖਿਡਾਰੀ ਰਾਹੁਲ ਦੀਵਾਨ ਨੇ ਸਕੂਲੀ ਵਿਦਿਆਰਥੀਆਂ ਦੀ ਕ੍ਰਿਕਟ ਟੀਮ ਦੇ ਖਿਡਾਰੀਆਂ ਨੂੰ ਸਿਖਲਾਈ ਦੇਣੀ ਆਰੰਭ ਕਰ ਦਿੱਤੀ ਹੈ ਅਤੇ ਉਹ ਸਕੂਲ ਟੀਮ ਨੂੰ ਆਪਣੀ ਕੋਚਿੰਗ ਦੇ ਕੇ ਤਿਆਰ ਕਰਨਗੇ।ਪ੍ਰਧਾਨ ਸ. ਹਰਮਨਜੀਤ ਸਿੰਘ ਨੇ ਦਸਿਆ ਕਿ ਰਾਹੁਲ ਦੀਵਾਨ ਆਪ ਖ਼ੁਦ ਆਲਰਾਊਂਡਰ ਹੈ ਤੇ ਚਾਰ ਵਰ੍ਹੇ ਉਸ ਨੇ ਰਣਜੀ ਖ਼ੇਡੀ ਅਤੇ ਹਰਿਆਣਾ ਟੀਮ ਦੀ ਕਪਤਾਨੀ ਵੀ ਕੀਤੀ।ਉਨ੍ਹਾਂ ਦਸਿਆ ਕਿ ਉਹ ਪੰਜਾਬ ਇਲੈਵਨ ਨਾਲ ਵੀ ਜੁੜਿਆ ਰਿਹਾ ਹੈ।ਸ. ਹਰਮਨਜੀਤ ਸਿੰਘ ਨੇ ਕਿਹਾ ਕਿ ਕਿਡਾਰੀਆ ਨੂੰ ਕੋਚ ਮੁਤਾਬਿਕ ਸਹੂਲਤਾਂ ਵੀ ਦਿੱਤੀਆ

ਜਾਣਗੀਆਂ, ਤਾਂ ਜੋ ਕੋਚ ਖਿਡਾਰੀਆਂ ਦੀ ਖੇਡ ਨੂੰ ਬਿਹਤਰ ਬਣਾ ਸਕੇ।ਇਸ ਮੌਕੇ ਕੋਚ ਰਾਹੁਲ ਦੀਵਾਨ ਦਾ ਸਕੂਲ ਪ੍ਰਬੰਧਕਾਂ ਨੇ ਭਰਵਾਂ ਸਵਾਗਤ ਕਰਦਿਆਂ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ।

Leave a Reply

Your email address will not be published. Required fields are marked *