ਨਵੀਂ ਦਿੱਲੀ- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸ. ਜਗਦੀਪ ਸਿੰਘ ਕਾਹਲੋਂ ਨੇ ਇਥੇ ਅੱਜ ਇਕ ਪ੍ਰੈਸ ਦੌਰਾਨ ਦੱਸਿਆ ਕਿ ਸਿੱਖੀ ਦੇ ਪ੍ਰਚਾਰ-ਪ੍ਰਸਾਰ ਤੇ ਸਿੱਖ ਗੁਰੂਆਂ ਦੀ ਛੋਹ ਪ੍ਰਾਪਤ ਅਤੇ ਇਤਿਹਾਸਕ ਵਸਤਾਂ ਦੀ ਸਾਂਭ-ਸੰਭਾਲ ਲਈ ਇਕ ‘ਇਤਿਹਾਸਕ ਰਿਸਰਚ ਬੋਰਡ’ ਦਾ ਗਠਨ ਕੀਤਾ ਗਿਆ ਹੈ। ਦਿੱਲੀ ਕਮੇਟੀ ਵੱਲੋਂ ਗਠਿਤ ਕੀਤੇ ਗਏ ਇਸ ਬੋਰਡ ’ਚ

ਡਾ. ਮਨਿੰਦਰ ਸਿੰਘ ਪਟਿਆਲਾ (ਪੀਐਚਡੀ-ਨਿਹੰਗ ਸਿੰਘ ਸੰਪ੍ਰਦਾਇ ਸਿੱਖ ਸ਼ਸਤਰ ਵਿਦਿਆ), ਸ. ਸਿਮਰ ਸਿੰਘ (ਦੁਨੀਆਂ ਦਾ ਸਭ ਤੋਂ ਛੋਟੀ ਉਮਰ ਦਾ ਇਤਿਹਾਸਕਾਰ ਜਿਸ ਦੇ ਨਾਂਅ 11 ਵਿਸ਼ਵ ਰਿਕਾਰਡ ਵੀ ਦਰਜ਼ ਹਨ), ਸ. ਮਨਦੀਪ ਸਿੰਘ (ਸਿੱਖ ਸਕਾਲਰ), ਸ. ਚੇਤਨ ਸਿੰਘ

(ਰਿਟਾ. ਡਾਇਰੈਕਟਰ ਭਾਸ਼ਾ ਵਿਭਾਗ), ਡਾ. ਮਨਪ੍ਰੀਤ ਸਿੰਘ (ਪੀਐਚਡੀ-ਸਿੱਖ ਸਕਾਲਰ), ਸ. ਹਰਪ੍ਰੀਤ ਸਿੰਘ ਨਾਗ (ਆਰਟਿਸਟ ਤੇ ਸਿੱਖ ਵਿਦਵਾਨ), ਡਾ. ਹਰਬੰਸ ਕੌਸ ਸੱਗੂ (ਇਤਿਹਾਸਕਾਰ) ਅਤੇ ਸ. ਤੇਜਵਿੰਦਰ ਸਿੰਘ (ਸਿੱਖ ਵਿਦਵਾਨ) ਸ਼ਾਮਿਲ ਹਨ ।ਸ. ਕਾਲਕਾ ਤੇ

ਸ. ਕਾਹਲੋਂ ਨੇ ਦੱਸਿਆ ਕਿ ਦਿੱਲੀ ਕਮੇਟੀ ਦਾ ਫ਼ਰਜ ਹੈ ਕਿ ਉਹ ਦਿੱਲੀ, ਦੇਸ਼ ਤੇ ਦੁਨੀਆਂ ਭਰ ’ਚ ਜਿੱਥੇ ਵੀ ਸਿੱਖ ਗੁਰੂ ਸਾਹਿਬਾਨਾਂ ਦੀ ਛੋਹ ਪ੍ਰਾਪਤ ਅਤੇ ਸਿੱਖ ਇਤਿਹਾਸ ਨਾਲ ਸੰਬੰਧਤ ਕੋਈ ਵੀ ਜਾਣਕਾਰੀ ਜਾਂ ਵਸਤੂ ਹੋਵੇ ਉਸ ਦੀ ਸੇਵਾ-ਸੰਭਾਲ ਕਰਕੇ ਉਸ ਨੂੰ

ਸੰਗਤਾਂ ਲਈ ਮੁਹੱਈਆ ਕਰਵਾਇਆ ਜਾਵੇ।ਇਸੇ ਟੀਚੇ ਨੂੰ ਪੂਰਾ ਕਰਨ ਲਈ ਉਪਰੋਕਤ ਬੋਰਡ ਦਾ ਗਠਨ ਕਰਦੇ ਸਮੇਂ ਇਨ੍ਹਾਂ ਸਿੱਖ ਵਿਦਵਾਨਾਂ ਨੂੰ ਨਾਮਜ਼ਦ ਕੀਤਾ ਗਿਆ ਹੈ।ਇਹ ਸਭ ਵਿਦਵਾਨ ਮਿਲ ਕੇ ਹੋਰਨਾਂ ਵਿਦਵਾਨਾਂ ਨਾਲ ਸਰਬ-ਸੰਮਤੀ ਬਣਾ ਕੇ ਸਿੱਖ ਕੌਮ ਅੱਗੇ ਇਤਿਹਾਸ ਪੱਖੋਂ

ਆਉਣ ਵਾਲੇ ਅੜਿਕਿਆਂ ਨੂੰ ਦੂਰ ਕਰਨ ’ਚ ਸਹਾਇਕ ਬਣਨਗੇ।ਇਸ ਬੋਰਡ ਵੱਲੋਂ ਛੇਤੀ ਹੀ ਇਕ ਪੋ੍ਰਟੋਕਲ ਤਿਆਰ ਕਰਕੇ ਉਸ ਨੂੰ ਇੰਟਰਨੈਟ ’ਤੇ ਉਪਲੱਬਧ ਕਰਵਾਇਆ ਜਾਵੇਗਾ ਜਿਸ ਰਾਹੀਂ ਸਿੱਖ ਇਤਿਹਾਸ ਨਾਲ ਜੁੜੀਆਂ ਤੱਥ-ਭਰਪੂਰ ਜਾਣਕਾਰੀਆਂ ਦੇਸ਼-ਵਿਦੇਸ਼ ਦੇ ਲੋਕ ਪ੍ਰਾਪਤ ਕਰ

ਸਕਣਗੇ।

Leave a Reply

Your email address will not be published. Required fields are marked *