ਨਵੀਂ ਦਿੱਲੀ- ਲੋਕ ਸਭਾ ‘ਚ ਕਾਂਗਰਸ ਦੇ ਨੇਤਾ ਅਧੀਰ ਰੰਜਨ ਚੌਧਰੀ ਨੇ ਸ਼ੁੱਕਰਵਾਰ ਨੂੰ ਨੋਟਬੰਦੀ ‘ਤੇ ਵਾਈਟ ਪੇਪਰ ਦੀ ਮੰਗ ਕਰਦੇ ਹੋਏ ਇਸ ਨੂੰ ਕੇਂਦਰ ਸਰਕਾਰ ਦਾ ‘ਫੇਲ’ ਫੈਸਲਾ ਕਰਾਰ ਦਿੱਤਾ।

ਸਿਫ਼ਰ ਕਾਲ ਦੌਰਾਨ ਇਹ ਮੁੱਦਾ ਉਠਾਉਂਦਿਆਂ ਚੌਧਰੀ ਨੇ ਕਿਹਾ ਕਿ ਸਰਕਾਰ ਨੇ ਬਿਨਾਂ ਸੋਚੇ ਸਮਝੇ ਇਹ ਫ਼ੈਸਲਾ ਲਿਆ ਹੈ ਅਤੇ ਫ਼ੈਸਲੇ ਦਾ ਆਧਾਰ ਹੀ ਤਰਕਹੀਣ ਹੈ।

ਉਨ੍ਹਾਂ ਕਿਹਾ ਕਿ ਕਰੰਸੀ ਨੋਟਾਂ ਦੇ ਪ੍ਰਚਲਨ ਵਿੱਚ 72 ਫੀਸਦੀ ਵਾਧਾ ਹੋਇਆ ਹੈ, ਉਨ੍ਹਾਂ ਕਿਹਾ ਕਿ ਕਾਲਾ ਧਨ ਰੁਕਿਆ ਨਹੀਂ ਹੈ ਅਤੇ ਇਸ ਦਾ ਸਰਕੂਲੇਸ਼ਨ ਜਾਰੀ ਹੈ।

ਭਾਜਪਾ ਦੇ ਸੰਸਦ ਮੈਂਬਰ ਨਿਸ਼ੀਕਾਂਤ ਦੂਬੇ ਨੇ ਇਹ ਕਹਿ ਕੇ ਦਖਲ ਦਿੱਤਾ ਕਿ ਕਾਂਗਰਸ ਅੱਤਵਾਦ ਅਤੇ ਬੰਗਲਾਦੇਸ਼ ਤੋਂ ਗੈਰ-ਕਾਨੂੰਨੀ ਪ੍ਰਵਾਸੀਆਂ ਦਾ ਸਮਰਥਨ ਕਰ ਰਹੀ ਹੈ, ਇਸ ਲਈ ਉਹ ਨੋਟਬੰਦੀ ਦਾ ਵਿਰੋਧ ਕਰ ਰਹੀ ਹੈ।

 

Leave a Reply

Your email address will not be published. Required fields are marked *