ਨਵੀਂ ਦਿੱਲੀ-ਪੰਜਾਬੀ ਪ੍ਰਮੋਸ਼ਨ ਕੌਂਸਲ ਸੰਸਥਾ ਪੰਜਾਬੀਅਤ ਦੀ ਸੇਵਾ ’ਚ ਲੱਗੇ ਪੱਤਰਕਾਰਾਂ, ਪੰਜਾਬੀ ਭਾਸ਼ਾ ਵਿਚ 90 ਫ਼ੀ ਸਦੀ ਤੋਂ ਵੱਧ ਨੰਬਰ

ਲਿਆਉਣ ਵਾਲੇ 10ਵੀਂ ਅਤੇ 11ਵੀਂ ਜਮਾਤ ਦੇ ਸਕੂਲੀ ਬੱਚਿਆਂ ਤੋਂ ਇਲਾਵਾ ਕੋਰੋਨਾ ਕਾਲ ਦੌਰਾਨ ਮਨੁੱਖਤਾ ਦੀ ਦਿਨ ਰਾਤ ਸੇਵਾ ਕਰਨ ਵਾਲੇ ਡਾਕਟਰਾਂ ਨੂੰ ਵੀ ਸਨਮਾਨਿਤ ਕਰੇਗੀ।ਇਸ ਸਬੰਧੀ ਸੰਸਥਾ ਦੇ ਪ੍ਰਧਾਨ ਜਸਵੰਤ ਸਿੰਘ ਬੋਬੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ

ਕੌਂਸਲ ਪਿੱਛਲੇ ਕਈ ਸਾਲਾਂ ਤੋਂ ਮਾਂ ਬੋਲੀ ਪੰਜਾਬੀ ਦੀ ਸੇਵਾ ’ਚ ਲੱਗੇ ਪੱਤਰਕਾਰਾਂ ਨੂੰ ਸਨਮਾਨਤ ਕਰਦੀ ਆ ਰਹੀ ਹੈ ਪਰ ਕੋਰੋਨਾ ਮਹਾਂਮਾਰੀ ਕਾਰਣ ਪਿੱਛਲੇ 2 ਵਰ੍ਹਿਆਂ ਤੋਂ ਸਨਮਾਨ ਸਮਾਗਮ ਨਹੀਂ ਹੋ ਸਕਿਆ। ਇਸ ਦੇ ਚੱਲਦਿਆਂਾਂ ਸੰਸਥਾ ਦੇ ਚੇਅਰਮੈਨ ਐਮ.ਪੀ.ਸਿੰਘ,

ਸਲਾਹਕਾਰ ਡੀ.ਪੀ ਸਿੰਘ ਪੱਪੂ, ਸੁਦੀਪ ਸਿੰਘ ਰਾਣੀਬਾਗ਼ ਆਦਿ ਨਾਲ ਮਿਲ ਕੇ ਇਹ ਫ਼ੈਸਲਾ ਲਿਆ ਗਿਆ ਹੈ ਕਿ ਅਗਲੇ ਮਹੀਨੇ ਸਨਮਾਨ ਸਮਾਗਮ ਕਰਵਾਇਆ ਜਾਵੇਗਾ, ਜਿਸ ਵਿਚ ਪੰਜਾਬੀ ਭਾਸ਼ਾ ਦੀ ਸੇਵਾ ’ਚ ਲੱਗੇ ਪੰਜਾਬੀ, ਹਿੰਦੀ ਤੇ ਉਰਦੂ ਮੀਡੀਆ ਨਾਲ ਜੁੜੇ ਪ੍ਰਿੰਟ ਅਤੇ

ਇਲੈਕਟ੍ਰਾਨਿਕ ਮੀਡੀਆ ਦੇ ਪੱਤਰਕਾਰ, ਲੇਖਕ, ਕੈਮਰਾਮੈਨ ਨੂੰ ਅਵਾਰਡ ਦੇ ਕੇ ਸਨਮਾਨਿਤ ਕੀਤਾ ਜਾਵੇਗਾ।ਇਸ ਤੋਂ ਇਲਾਵਾ 10ਵੀਂ ਅਤੇ 11ਵੀਂ ਜਮਾਤ ਦੇ ਪੰਜਾਬੀ ਭਾਸ਼ਾ ਵਿਚ 90 ਫ਼ੀ ਸਦੀ ਤੋਂ ਵੱਧ ਨੰਬਰ ਲਿਆਉਣ ਵਾਲੇ ਸਕੂਲੀ ਬੱਚਿਆਂ ਨੂੰ ਸਨਮਾਨਿਤ ਕੀਤਾ ਜਾਵੇਗਾ ਜਿਸ

ਨਾਲ ਬੱਚਿਆਂ ਦੀ ਹੌਂਸਲਾ ਅਫ਼ਜ਼ਾਈ ਹੋਵੇਗੀ ਅਤੇ ਇਹ ਨਵੀਂ ਪੀੜ੍ਹੀ ਹੋਰ ਵੱਧ-ਚੜ੍ਹ ਕੇ ਮਾਂ ਬੋਲੀ ਪੰਜਾਬੀ ਦੇ ਪ੍ਰਚਾਰ ਤੇ ਪ੍ਰਸਾਰ ਵਿਚ ਮੁੱਖ ਭੂਮਿਕਾ ਅਦਾ ਕਰੇਗੀ।ਸ. ਬੋਬੀ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਕਾਰਣ ਡਾਕਟਰਾਂ ਦੀ ਭੂਮਿਕਾ ਬਹੁਤ ਹੀ ਸ਼ਲਾਘਾਯੋਗ ਰਹੀ

ਜਿਨ੍ਹਾਂ ਨੇ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਮਨੁੱਖਤਾ ਦੀ ਦਿਨ ਰਾਤ ਸੇਵਾ ਕੀਤੀ ਇਸ ਲਈ ਡਾਕਟਰਾਂ ਨੂੰ ਵੀ ਸਨਮਾਨਿਤ ਕੀਤਾ ਜਾਵੇਗਾ।ਸ. ਬੋਬੀ ਨੇ ਦੱਸਿਆ ਕਿ ਸੰਸਥਾਵੱਲੋਂ ਇੱਕ ਕਮੇਟੀ ਬਣਾਈ ਜਾਵੇਗੀ ਅਤੇ ਜਿਹੜੇ ਲੋਕ ਆਪਣਾ ਡਾਟਾ ਸਾਨੂੰ ਭੇਜਣਗੇ

ਉਨ੍ਹਾਂ ਵਿਚੋਂ ਅਵਾਰਡ ਲਈ 4 ਪੱਤਰਕਾਰਾਂ ਦੇ ਨਾਲ 11 ਸਕੂਲੀ ਬੱਚੇ ਅਤੇ ਇੱਕ ਡਾਕਟਰ ਦੀ ਚੋਣ ਇਸ ਕਮੇਟੀ ਵੱਲੋਂ ਕੀਤੀ ਜਾਵੇਗੀ।ਉਨ੍ਹਾਂ ਦਸਿਆ ਕਿ ਤਿਹਾੜ ਜੇਲ੍ਹ ’ਚ ਬੰਦਕੈਦੀਆਂ ਨੂੰ ਪੰਜਾਬੀ ਸਿਖਲਾਈ ਦੇ ਨਾਲ ਕੰਪਿਊਟਰ ਦੀ ਸਿਖਲਾਈ ਵੀ ਸੰਸਥਾ ਵੱਲੋਂ ਦਿੱਤੀ

ਜਾਂਦੀ ਹੈ ਇਸ ਤੋਂ ਇਲਾਵਾ ਗੁਰਪੁਰਬ, ਰਾਮਨਵਮੀ, ਵੈਸਾਖੀ, ਰੋਜ਼ਾ ਇਫ਼ਤਾਰ ਆਦਿ ਤਿਉਹਾਰ

ਵੀ ਕੈਦੀਆਂ ਨਾਲ ਮਨਾਏ ਜਾਂਦੇ ਹਨ।

Leave a Reply

Your email address will not be published. Required fields are marked *