Fri. Mar 29th, 2024


 

 

ਨਵੀਂ ਦਿੱਲੀ- ਭਾਜਪਾ ਦਿੱਲੀ ਪ੍ਰਦੇਸ਼ ਵੱਲੋਂ 1984 ਦੇ ਸਿੱਖ ਕਤਲੇਆਮ ਵਿੱਚ ਸ਼ਹੀਦ ਹੋਏ ਸਿੱਖਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਅਤੇ ਇਸ ਕਤਲੇਆਮ ਦੇ ਪੀੜਤ ਪਰਿਵਾਰਾਂ ਨੂੰ ਇਨਸਾਫ਼ ਦਿਵਾਉਣ ਲਈ ਸਿੱਖ ਸੈੱਲ ਵੱਲੋਂ 14 ਪੰਡਿਤ ਪੰਤ ਮਾਰਗ

ਤੋਂ ਗੁਰਦੁਆਰਾ ਰਕਾਬ ਗੰਜ ਸਾਹਿਬ ਤੱਕ ਮੋਮਬੱਤੀ ਮਾਰਚ ਕੱਢਿਆ ਗਿਆ।ਇਸ ਮਾਰਚ ਪ੍ਰੋਗਰਾਮ ਦੀ ਪ੍ਰਧਾਨਗੀ ਦਿੱਲੀ ਪ੍ਰਦੇਸ਼ ਪ੍ਰਧਾਨ ਆਦੇਸ਼ ਗੁਪਤਾ ਨੇ ਕੀਤੀ।ਇਸ ਮੋਮਬੱਤੀ ਮਾਰਚ ਦੌਰਾਨ ਵੱਡੀ ਗਿਣਤੀ ਵਿੱਚ ਸਿੱਖ ਬੀਬੀਆਂ ਅਤੇ ਭਾਈਆਂ ਨੇ ਹਿੱਸਾ ਲਿਆ,

ਉਨ੍ਹਾਂ ਨੇ ਹੱਥਾਂ ਵਿੱਚ ਤਖ਼ਤੀਆਂ ਫੜੀਆਂ ਹੋਈਆਂ ਸਨ, ਜਿਨ੍ਹਾਂ ਉੱਤੇ ਨਾਅਰੇ ਲਿਖੇ ਹੋਏ ਸਨ ਕਿ ਸਾਨੂੰ ਇਨਸਾਫ ਦਿਉ, ਦੋਸ਼ੀਆਂ ਨੂੰ ਸਜ਼ਾ ਦਿਉ।ਇਹ ਮੋਮਬੱਤੀ ਮਾਰਚ ਗੁਰਦੁਆਰਾ ਰਕਾਬ ਗੰਜ ਸਾਹਿਬ `ਚ ਮੌਜੂਦ ਸੱਚ ਦੀ ਕੰਧ ਤੱਕ ਪਹੁੰਚਿਆ ਅਤੇ ਉੱਥੇ ਮੋਮਬੱਤੀਆਂ ਲਗਾ ਕੇ ਇਨਸਾਫ਼ ਦੀ ਮੰਗ ਕੀਤੀ। ਇਸ ਪ੍ਰੋਗਰਾਮ `ਚ ਸਿੱਖ ਸੈੱਲ ਦਿੱਲੀ ਪ੍ਰਦੇਸ਼ ਭਾਜਪਾ ਦੇ ਸਾਰੇ ਅਹੁਦੇਦਾਰ ਮੌਜੂਦ ਸਨ।ਇਸ ਮੌਕੇ ਭਾਜਪਾ ਦੇ ਸੂਬਾ ਪ੍ਰਧਾਨ

ਆਦੇਸ਼ ਗੁਪਤਾ ਨੇ ਕਿਹਾ ਕਿ ਜਦੋਂ ਤੱਕ ਸਿੱਖਾਂ ਨੂੰ ਇਨਸਾਫ਼ ਨਹੀਂ ਮਿਲਦਾ, ਉਦੋਂ ਤੱਕ ਇਸ ਕਾਲੇ ਦਿਨ ਦੀ ਯਾਦ ਵਿੱਚ ਅਜਿਹੇ ਅਰਥੀ ਫੂਕ ਮਾਰਚ ਹਰ ਸਾਲ ਜਾਰੀ ਰਹਿਣਗੇ, ਰਾਜੀਵ ਬੱਬਰ ਮੀਤ ਪ੍ਰਧਾਨ ਦਿੱਲੀ ਪ੍ਰਦੇਸ਼ ਭਾਜਪਾ ਨੇ ਕਿਹਾ ਕਿ ਭਾਜਪਾ ਹਮੇਸ਼ਾ ਹੀ ਸਿੱਖ

ਕੌਮ ਦਾ ਹਿੱਸਾ ਹੈ ਅਤੇ ਮੋਦੀ ਸਰਕਾਰ ਵੱਲੋਂ ਦੋਸ਼ੀਆਂ ਨੂੰ ਇਨਸਾਫ਼ ਦਿਵਾਉਣ ਲਈ ਹਰ ਸੰਭਵ ਯਤਨ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ 1984 ਵਿੱਚ ਕੋਈ ਦੰਗਾ ਨਹੀਂ ਬਲਕਿ ਸਰਕਾਰੀ ਕਤਲੇਆਮ ਹੋਇਆ ਸੀ। ਇਸ ਮੌਕੇ ਗੁਰਮੀਤ ਸਿੰਘ ਸੂਰਾ, ਚਰਨਜੀਤ ਸਿੰਘ ਲਵਲੀ,

ਰਵਿੰਦਰ ਸਿੰਘ ਸੋਨੂੰ, ਗੁਰਪ੍ਰੀਤ ਸਿੰਘ ਸਰਪੰਚ, ਪਰਮਿੰਦਰ ਸਿੰਘ ਪ੍ਰਿੰਸ, ਹਰਜਿੰਦਰ ਸਿੰਘ ਸੋਢੀ, ਨਰਿੰਦਰਜੀਤ ਸਿੰਘ, ਮਨਪ੍ਰੀਤ ਸਿੰਘ ਹੰਸਪਾਲ, ਪ੍ਰੀਤੀ ਸਿੰਘ, ਪਰਮਜੀਤ ਕੌਰ, ਪੱਪੂ ਸਿੰਘ, ਅਮਰਜੀਤ ਸਿੰਘ ਅਮਰ ਆਦਿ ਮੌਜੂਦ ਸਨ।

Leave a Reply

Your email address will not be published. Required fields are marked *