ਨਵੀਂ ਦਿੱਲੀ- ਗੁਰਦੁਆਰਾ ਦਸ਼ਮੇਸ਼ ਦਰਬਾਰ ਬਲਜੀਤ ਨਗਰ ਦੇ ਪ੍ਰਬੰਧਕਾਂ ਨੇ ਆਪਣੇ ਇਲਾਕੇ ਦੇ ਪੰਜਾਬੀ ਵਿੱਚ ਅੱਵਲ ਆਏ ਵਿਦਿਆਰਥੀਆਂ ਨੂੰ ਇਕ ਗੁਰਮਤਿ ਸਮਾਗਮ ਦੌਰਾਨ ਸਨਮਾਨਿਤ ਕੀਤਾ।ਪੰਜਾਬੀ ਭਾਸ਼ਾ ਵਿੱਚ ਅੱਵਲ ਨੰਬਰ ਲੈਣ ਲਈ ਬਾਰਵੀਂ ਕਲਾਸ ਦੀ ਬੱਚੀ ਦੇਵੀਕਾ ਅਤੇ ਦਸਵੀਂ ਕਲਾਸ ਦੀ ਅਨਮੀਤ ਕੋਰ, ਕਮਲਦੀਪ ਸਿੰਘ ਨੂੰ ਲਵਜੀਤ ਸਿੰਘ, ਕੰਵਲਜੀਤ ਸਿੰਘ ਤੇ ਚਰਨਜੀਤ ਸਿੰਘ ਪ੍ਰੰਬਧਕਾਂ ਨੇ ਇਨਾਮ ਤਕਸੀਮ

ਕੀਤੇ।ਇਸ ਮੌਕੇ ਵਿਰਾਸਤ ਸਿੱਖਇਜ਼ਮ ਟਰੱਸਟ ਦੇ ਚੇਅਰਮੈਨ ਰਜਿੰਦਰ ਸਿੰਘ ਨੇ ਵੀ ਟਰੱਸਟ ਵੱਲੋਂ ਵਿਦਿਆਰਥੀਆਂ ਨੂੰ ਇਨਾਮ ਦਿੱਤੇ ਅਤੇ ਉਨਹਾਂ ਦੀ ਹੌਸਲਾਂ ਅਫ਼ਜਾਈ ਕਰਦਿਆਂ ਹੋਇਆਂ ਕਿਹਾ ਕਿ ਦਿੱਲੀ ਵਿੱਚ ਪੰਜਾਬੀ ਭਾਸ਼ਾ ਨਾਲ ਜੁੜੇ ਬੱਚਿਆਂ ਲਈ ਰੋਜਗਾਰ ਦੇ ਨਵੇਂ ਮੌਕੇ

ਤਲਾਸ਼ਣ ਲਈ ਵੀ ਟਰੱਸਟ ਯਤਨਸ਼ੀਲ ਹੈ।ਕਮਲਜੀਤ ਸਿੰਘ ਨੇ ਕਿਹਾ ਕਿ ਗੁਰਮੂੱਖੀ ਨਾਲ ਜੁੜ੍ਹ ਕੇ ਅਸੀਂ ਗੁਰੂ ਨਾਨਕ ਸਾਹਿਬ ਦੇ ਸੰਦੇਸ਼ ਨੂੰ ਘਰ-ਘਰ ਤੱਕ ਪਹੁੰਚਾ ਸਕਦੇਹਾਂ।ਇਸ ਮੌਕੇ ਵਿਰਾਸਤ ਸਿੱਖਇਜ਼ਮ ਟਰੱਸਟ ਦੀ ਨੋਜਵਾਨ ਟੀਮ ਦੇ ਮੈਂਬਰ ਇਕਜੋਤ ਸਿੰਘ

ਅਤੇ ਮਨਜੀਤ ਸਿੰਘ ਆਦਿ ਵੀ ਮੌਜੂਦ ਸਨ।

Leave a Reply

Your email address will not be published. Required fields are marked *