ਨਵੀਂ ਦਿੱਲੀ- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਹਰਮੀਤ ਸਿੰਘ ਕਾਲਕਾ ਨੇ ਪ੍ਰੈਸ ਕਾਨਫਰੰਸ ਦੌਰਾਨ ਸ਼੍ਰੋਮਣੀ ਅਕਾਲੀ ਦਲ

ਦਿੱਲੀ (ਸਰਨਾ ਧੜੇ) ਦੇ ਮੈਂਬਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਦੇ ਆਧਾਰ ’ਤੇ ਦਾਅਵਾ ਕੀਤਾ ਕਿ ਖ਼ੁਦ ਨੂੰ ਅਤੇ ਆਪਣੇ ਪਰਿਵਾਰ ਨੂੰ ਈ.ਡੀ., ਸੀ.ਬੀ.ਆਈ. ਦੇ ਮੱਕੜ ਜਾਲ ’ਚ ਫੱਸਿਆ ਦੇਖ ਕੇ ਸ. ਹਰਵਿੰਦਰ ਸਿੰਘ ਸਰਨਾ ਵੱਲੋਂ ਸ. ਸੁਖਬੀਰ ਸਿੰਘ ਬਾਦਲ ਨੂੰ 10

ਕਰੋੜ ਰੁਪਏ ਦੀ ਮੋਟੀ ਰਕਮ ਦੇ ਕੇ ਦਿੱਲੀ ’ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਹਿਮ ਜ਼ਿੰਮੇਵਾਰੀ ਲੈਣ ਦਾ ਸੌਦਾ ਕੀਤਾ ਗਿਆ ਹੈ।ਸ. ਕਾਲਕਾ ਨੇ ਕਿਹਾ ਕਿ ਉਨ੍ਹਾਂ ਦਾ ਮੰਤਵ ਕਿਸੇ ਦੇ ਪਰਿਵਾਰ ’ਤੇ ਹਮਲਾ ਕਰਨਾ ਨਹੀਂ ਸੀ, ਪਰੰਤੂ ਸ਼ਰਾਬ ਘੁਟਾਲਾ ਮਾਮਲੇ ’ਚ

ਈ.ਡੀ., ਸੀ.ਬੀ.ਆਈ ਦਫਤਰ ’ਚ ਪਿਛਲੇ ਇਕ ਮਹੀਨੇ ਤੋਂ ਲਗਾਤਾਰ ਹਾਜ਼ਰੀਆਂ ਲਵਾ ਰਹੇ ਸਰਨਾ ਪਰਿਵਾਰ ਵੱਲੋਂ ਆਪਣੀ ਸੰਭਾਵਤ ਗ੍ਰਿਫਤਾਰੀ ਤੋਂ ਬਚਣ ਲਈ ਧਨ-ਦੌਲਤ ਦੇ ਬਲ ’ਤੇ ਪੰਥਕ ਚੋਲਾ ਪਾਉਣਾ ਸਿੱਖ ਕੌਮ ਕਦੇ ਬਰਦਾਸ਼ਤ ਨਹੀਂ ਕਰੇਗੀ।ਉਨ੍ਹਾਂ ਹੈਰਾਨੀ ਜਤਾਉਂਦੇ ਹੋਏ

ਕਿਹਾ ਕਿ ਜਿਸ ਸ਼੍ਰੋਮਣੀ ਅਕਾਲੀ ਦਲ ਨੇ ਕਦੇ ਪੰਜਾਬ ’ਚ ਸਰਨਿਆਂ ਦੇ ਨਸ਼ੇ ਦੇ ਕਾਰੋਬਾਰ ਨੂੰ ਬੰਦ ਕਰਾਉਣ ਲਈ ਇਨ੍ਹਾਂ ਦੀ ਸ਼ਰਾਬ ਫੈਕਟਰੀ ਦੇ ਬਾਹਰ ਧਰਨੇ ਲਗਾਏ ਹੋਣ ਉਹ ਅੱਜ ਇਨ੍ਹਾਂ ਦੀ ਸਰਪ੍ਰਸਤੀ ਕਿੰਝ ਪ੍ਰਵਾਨ ਕਰ ਸਕਦਾ ਹੈ।ਸ. ਕਾਲਕਾ ਨੇ ਪੰਜਾਬ ਦੇ ਮੁੱਖ

ਮੰਤਰੀ ਭਗਵੰਤ ਸਿੰਘ ਮਾਨ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਪੱਧਰ ’ਤੇ ਜਾਂਚ ਕਰਾਉਣ ਕਿ ਕਿੰਝ ਸਰਨਿਆਂ ਵੱਲੋਂ ਬਾਦਲਾਂ ਨੂੰ ਕਰੋੜਾਂ ਰੁਪਏ ਦੀ ਮੋਟੀ ਰਕਮ ਦੇ ਕੇ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਦਿੱਲੀ ’ਚ ਵੱਡੀ ਜ਼ਿੰਮੇਵਾਰੀਆਂ ਲਈ ਜਾ ਰਹੀਆਂ

ਹਨ।ਉਨ੍ਹਾਂ ਕਿਹਾ ਕਿ ਲੱਗਦਾ ਹੈ ਕਿ ਬਾਦਲਾਂ ਨੂੰ ਦਿੱਲੀ ’ਚ ਆਪਣੀ ਪਾਰਟੀ ਦੇ ਵਫ਼ਾਦਾਰ ਪੰਥਕ ਚਿਹਰਿਆਂ ਤੋਂ ਵੱਧ ਕਿਸੇ ਦੌਲਤਮੰਦ ਚਿਹਰੇ ਦੀ ਲੋੜ ਸੀ, ਭਾਵੇਂ ਉਸ ਦੇ ਪਰਿਵਾਰ ਖਿਲਾਫ ਸ਼ਰਾਬ ਮਾਫੀਆ ਤੇ ਨਸ਼ੇ ਦਾ ਕਾਰੋਬਾਰ ਕਰਨ ਵਰਗੇ ਗੰਭੀਰ ਦੋਸ਼ ਹੀ ਕਿਉਂ ਨਾ ਲੱਗੇ

ਹੋਣ।ਇਸ ਮੌਕੇ ਜਸਮੇਨ ਸਿੰਘ ਨੋਨੀ, ਐਮ.ਪੀ.ਐਸ. ਚੱਢਾ, ਤਰਵਿੰਦਰ ਸਿੰਘ ਮਾਰਵਾਹ, ਵਿਕਰਮ ਸਿੰਘ ਰੋਹਿਣੀ, ਭੁਪਿੰਦਰ ਸਿੰਘ ਭੁੱਲਰ, ਗੁਰਮੀਤ ਸਿੰਘ ਭਾਟੀਆ ਤੇ ਗੁਰਦੇਵ ਸਿੰਘ ਆਦਿ ਮੌਜ਼ੂਦ ਸਨ।

Leave a Reply

Your email address will not be published. Required fields are marked *