ਨਵੀਂ ਦਿੱਲੀ-: ਸੈਨਿਕ ਵਿੰਗ ਦੇ ਸਾਬਕਾ ਸੂਬਾ ਪ੍ਰਧਾਨ ਅਤੇ ਬੀ.ਜੇ.ਪੀ ਦੇ ਸੀਨੀਅਰ ਆਗੂ ਇੰਜਨੀਅਰ ਗੁਰਜਿੰਦਰ ਸਿੰਘ ਸਿੱਧੂ ਨੇ ਦੱਸਿਆ ਕੇ ਏਅਰ ਫ਼ੋਰਸ ਸਟੇਸਨ ਬਰਨਾਲਾ ਦੇ ਗੁਰੂਘਰ ਵਿੱਖੇ ਏਅਰ ਮਾਰਸ਼ਲ ਡੀ.ਕੇ. ਪਟਨਾਇਕ ਅਤੇ ਉਹਨਾਂ ਦੀ ਸੁਪਤਨੀ ਵਿਸੇਸ ਤੌਰ `ਤੇ ਪਹੁੰਚੇ, ਜਿਥੇ ਵਰੰਟ ਅਫਸਰ ਬਲਵਿੰਦਰ ਸਿੰਘ ਢੀਡਸਾ ਦੀ ਅਗਵਾਈ ਹੇਠ ਸਮੂਹ ਸਾਬਕਾ ਸੈਨਿਕਾਂ ਵੱਲੋਂ ਉਹਨਾਂ ਦਾ ਨਿੱਘਾ ਸੁਆਗਤ ਕੀਤਾ ਗਿਆ ਅਤੇ ਵਿਦਾਇਗੀ ਚਾਹ ਪਾਰਟੀ ਦਿੱਤੀ ਗਈ।ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਇੰਜ. ਸਿੰਧੂ ਨੇ ਦਸਿਆ ਕਿ ਏਅਰ ਮਾਰਸਲ ਪਟਨਾਇਕ ਬਹੁਤ ਸਾਲ ਪਹਿਲਾ ਏਅਰ ਫ਼ੋਰਸ ਸਟੇਸਨ ਬਰਨਾਲਾ ਦੇ ਕਮਾਂਡਿਗ ਅਫ਼ਸਰ ਰਹੇ ਸਨ ਅਤੇ 29 ਸਾਲ ਸਾਨਦਾਰ ਸੇਵਾਵਾਂ ਨਿਭਾ ਕੇ ਸੇਵਾ ਮੁਕਤ ਹੋਏ ਹਨ, ਸੱਭ ਤੋਂ ਪਹਿਲਾਂ ਏਅਰ ਮਾਰਸ਼ਲ ਪਟਨਾਇਕ ਅਤੇ ਉਨ੍ਹਾਂ ਦੀ ਸੁਪਤਨੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨੱਤਮਸਕਤ ਹੋੋਏ।ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਭਾਈ ਕੁਲਵੰਤ ਸਿੰਘ ਤੋਂ ਉਨ੍ਹਾਂ ਨੇ ਹੁਕਮਨਾਮਾਂ ਸ਼ਰਵਣ ਕੀਤਾ।ਉਪਰੰਤ ਏਅਰ ਮਾਰਸ਼ਲ ਪਟਨਾਇਕ

ਵੱਲੋਂ ਇੰਜ. ਸਿੱਧੂ ਦਾ ਵਰੰਟ ਅਫ਼ਸਰ ਢੀਂਡਸਾ ਅਤੇ ਸਮੂਹ ਸਾਬਕਾ ਫੌਜੀਆਂ ਦਾ ਅਤੇ ਉਹਨਾਂ ਦੇ ਪਰਵਾਰਾਂ ਦਾ ਆਪਣੇ ਵੱਲੋਂ ਅਤੇ ਆਪਣੇ ਪਰਵਾਰ ਵੱਲੋੰ ਬਹੁਤ ਹੀ ਵਧੀਆ ਨਾ ਭੁੱਲਣਯੋਗ ਵਿਦਾਇਗੀ ਪਾਰਟੀ ਦੇਣ ਲਈ ਧੰਨਵਾਦ ਕੀਤਾ।ਅਖੀਰ ਵਿੱਚ ਉਹਨਾਂ ਨੂੰ ਅਤੇ

ਸ਼੍ਰੀਮਤੀ ਪਟਨਾਇਕ ਨੂੰ ਸਮੂਹ ਫੌਜੀਆਂ ਵੱਲੋਂ ਯਾਦਗਾਰੀ ਚਿੰਨ ਭੇਟ ਕਰਕੇ ਸਨਮਾਨਿਤ ਕੀਤਾ ਗਿਆ।ਇਸ ਮੋਕੇ ਮੇਜਰ ਦਰਸਨ ਸਿੰਘ, ਕੈਪਟਨ ਵਿਕਰਮ ਸਿੰਘ, ਗੁਰਦੇਵ ਸਿੰਘ ਮੱਕੜਾ, ਸੂਬੇਦਾਰ ਬਲਵੀਰ ਸਿੰਘ ਠੀਕਰੀਵਾਲ, ਕੈਪਟਨ ਸੁਖਪਾਲ ਸਿੰਘ, ਸੂਬੇਦਾਰ ਸਰਭਜੀਤ ਸਿੰਘ,

ਲੈਫ. ਭੋਲਾ ਸਿੰਘ ਸਿੱਧੂ, ਹੋਲਦਾਰ ਹਰਵਿੰਦਰ ਸਿੰਘ, ਹੋਲਦਾਰ ਕੁਲਦੀਪ ਸਿੰਘ, ਹੋਲਦਾਰ ਬਸੰਤ ਸਿੰਘ ਉਗੋਕੇ, ਹੋਲਦਾਰ ਗੁਰਮੇਲ ਸਿੰਘ, ਹੋਲਦਾਰ ਜਸਮੇਲ ਸਿੰਘ ਧਨੋਲਾ ਤੋਂ ਇਲਾਵਾ ਬਹੁਤ ਸਾਰੇ ਸਾਬਕਾ ਸੈਨਿਕ ਅਤੇ ਉਹਨਾਂ ਦੇ ਪਰਵਾਰਿਕ ਮੈਬਰ ਮੋਜੂਦ ਸਨ।

Leave a Reply

Your email address will not be published. Required fields are marked *