ਨਵੀਂ ਦਿੱਲੀ -ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖੀ ਤੇ ਸਿੱਖ ਗੁਰਦੁਆਰਿਆਂ ਦੀ ਪਵਿੱਤਰਤਾ ਬਚਾਉਣ ਲਈ ਹੋਂਦ ‘ਚ ਆਈ ਸੀ ਜਿਸ ਦੀ ਸਹਾਇਕ ਜਥੇਬੰਦੀ ਅਕਾਲੀ ਦਲ ਸੀ ਪ੍ਰੰਤੂ ਹੌਲੀ ਹੌਲੀ ਇਹ ਕਮੇਟੀ ਤੇ ਇਹ ਅਕਾਲੀ ਦਲ (ਇਨ੍ਹਾਂ ਦੇ ਲੀਡਰਸ਼ਿਪ ਦੇ ਫ਼ੈਸਲਿਆਂ ਕਾਰਨ) ਸਿੱਖੀ ਦੇ ਨਾਂ ਤੇ ਕਲੰਕ ਬਣ ਚੁੱਕੀ ਹੈ। ਦੁਨਿਆਵੀ ਸਿਆਸਤ ਵਿੱਚ ਉਲਝੀ ਹੋਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਅਕਾਲੀ ਦਲ ਸਿੱਖਾਂ ਨੂੰ ਹਰ ਕਦਮ ਤੇ ਗੁਮਰਾਹ ਕਰਦੀ ਹੈ ਅਤੇ ਹਮੇਸ਼ਾ ਪੰਥ ਦਾ ਵਾਸਤਾ ਦੇ ਕੇ ਵੋਟਾਂ ਮੰਗਦੀ ਤੇ ਜਿੱਤਦੀ ਹੈ । ਅਕਾਲੀ ਦਲ ਦੀ ਲੀਡਰਸ਼ਿਪ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਾਬਜ਼ ਹੋ ਕੇ ਪੰਥ ਵਿਰੋਧੀਆਂ ਦੇ ਇਸ਼ਾਰੇ ਤੇ ਸਿੱਖ ਇਤਿਹਾਸ ਅਤੇ ਸਿੱਖ ਵਿਰਾਸਤਾਂ ਨੂੰ ਮਿਟਾਉਣ ਤੇ ਲੱਗੀ ਹੋਈ ਹੈ।

ਕੈਨੇਡੀਅਨ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵਲੋਂ ਭਾਈ ਮੋਨਿੰਦਰ ਸਿੰਘ, ਭਾਈ ਅਮਰਜੀਤ ਸਿੰਘ ਮਾਨ ਅਤੇ ਭਾਈ ਹਰਦੀਪ ਸਿੰਘ ਨੇ ਕਿਹਾ ਕਿ ਅਕਾਲ ਤਖ਼ਤ ਸਾਹਿਬ ਤੋਂ ਕਰੀਬ 100 ਮੀਟਰ ਦੀ ਦੂਰੀ ਤੇ ਜਲ੍ਹਿਆਂਵਾਲੇ ਬਾਗ਼ ਵਿੱਚ ਕਰੀਬ 100 ਸਾਲ ਪਹਿਲਾਂ 13 ਅਪ੍ਰੈਲ 1919 ਨੂੰ ਅੰਗਰੇਜ਼ ਸਰਕਾਰ ਵੱਲੋਂ ਬੇਦੋਸ਼ੇ ਪੰਜਾਬੀਆਂ ਨੂੰ ਮਾਰਨ ਵਾਲੇ ਗੋਲੀਆਂ ਦੇ ਨਿਸ਼ਾਨ ਅਤੇ ਉਸ ਪੁਰਾਤਨ ਵਿਰਾਸਤ ਨੂੰ ਬਿਲਕੁਲ ਉਸੇ ਤਰਾਂ ਸੰਭਾਲ ਕੇ ਰੱਖਿਆ ਹੋਇਆ ਹੈ, ਇੱਥੇ ਅੱਜ ਵੀ ਦੀਵਾਰ ਦਾ ਉਹ ਹਿੱਸਾ ਦਿਖਾਇਆ ਗਿਆ ਹੈ ਜਿਸ ਵਿੱਚ ਗੋਲੀਆਂ ਚਲਾਈਆਂ ਗਈਆਂ ਸਨ। ਗੋਲੀਆਂ ਦੇ ਨਿਸ਼ਾਨ ਅੱਜ ਵੀ ਉੱਥੇ ਮੌਜੂਦ ਹਨ। ਇੱਥੇ ਉਹ ਖੂਹ ਵੀ ਮੌਜੂਦ ਹੈ ਜਿਸ ਵਿੱਚ ਨਿਰਦੋਸ਼ ਅਤੇ ਨਿਹੱਥੇ ਲੋਕਾਂ ਨੇ ਆਪਣੀਆਂ ਜਾਨਾਂ ਬਚਾਉਣ ਲਈ ਛਾਲਾਂ ਲਗਾਈਆਂ ਸਨ। ਮਤਲਬ ਜਲ੍ਹਿਆਂਵਾਲੇ ਬਾਗ ਦੇ ਖੂਨੀ ਕਾਂਡ ਨੂੰ ਯਾਦ ਰੱਖਣ ਲਈ ਉਹਨਾ ਨਿਸ਼ਾਨੀਆਂ ਨੂੰ ਸੰਭਾਲ ਕੇ ਰੱਖਿਆ ਗਿਆ ਹੈ, ਤਾਂ ਕਿ ਜਦੋਂ ਵੀ ਕੋਈ ਇਸ ਖ਼ੂਨੀ ਕਾਂਡ ਦੀਆਂ ਨਿਸ਼ਾਨੀਆਂ ਨੂੰ ਦੇਖੇ ਤਾਂ ਉਨ੍ਹਾਂ ਦਾ ਖੂਨ ਉਬਾਲੇ ਮਾਰਦਾ ਰਹੇ। ਪਰ ਭਾਰਤ ਦੀ ਬਿਪਰਵਾਦੀ ਹਕੂਮਤ ਨੇ ਬੜੀ ਡੂੰਘੀ ਸਾਜ਼ਿਸ਼ ਦੇ ਅਧੀਨ ਕਰੀਬ 37 ਸਾਲ ਪਹਿਲਾਂ 1984 ਵਿੱਚ ਭਾਰਤੀ ਬ੍ਰਾਹਮਣਵਾਦੀ ਹਕੂਮਤ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਤੋਪਾਂ, ਟੈਂਕਾਂ, ਬੰਬਾ ਅਤੇ ਗੋਲੀਆਂ ਨਾਲ ਢਹਿ ਢੇਰੀ ਕੀਤਾ ਗਿਆ ਅਤੇ ਕੁਝ ਸਮੇਂ ਬਾਅਦ ਹੀ ਭਾਰਤੀ ਹਕੂਮਤ ਨੇ ਹਰ ਹੀਲਾ ਵਸੀਲਾ ਵਰਤਿਆ ਕੇ ਦਰਬਾਰ ਸਾਹਿਬ ਤੇ ਹੋਇ ਹਮਲੇ ਦੇ ਨਿਸ਼ਾਨ ਪੂਰੀ ਤਰ੍ਹਾਂ ਮਿਟ ਜਾਣ ਇਹ ਉਨ੍ਹਾਂ ਵਲੋਂ ਸਿੱਖਾਂ ਨੂੰ 1984 ਭੁਲਾਉਣ ਦੀ ਅਸਫ਼ਲ ਕੋਸ਼ਿਸ਼ ਕੀਤੀ ਗਈ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਿੱਖਾਂ ਦੀ ਸਿਰਮੌਰ ਸੰਸਥਾ ਆਖਿਆ ਜਾਂਦਾ ਹੈ, ਪਰ ਇਹ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਕ ਭਾਰਤੀ ਬਿਪਰਵਾਦੀ ਹਕੂਮਤ ਦੇ ਗੁਲਾਮ ਬਣ ਕੇ ਪੰਥ ਵਿਰੋਧੀਆਂ ਦੇ ਇਸ਼ਾਰੇ ਤੇ ਚੱਲ ਰਹੇ ਹਨ। ਇਸ ਧਾਰਮਿਕ ਸੰਸਥਾ ਤੇ ਰਾਜਨੀਤਕ ਭ੍ਰਿਸ਼ਟ ਲੋਕਾਂ ਨੇ ਕਬਜ਼ਾ ਪੂਰੀ ਤਰ੍ਹਾਂ ਕੀਤਾ ਹੋਇਆ ਹੈ।
ਪੂਰੀ ਸਿੱਖ ਕੌਮ ਨੂੰ ਡੱਟ ਕੇ ਸਿੱਖ ਇਤਿਹਾਸ, ਸਿੱਖ ਵਿਰਾਸਤ, ਪੁਰਾਤਨ ਇਮਾਰਤਾ ਅਤੇ ਗੁਰੂ ਰਾਮਦਾਸ ਸਰਾਂ ਨੂੰ ਮਿਟਾਉਣ ਦੀ ਇਹ ਗਹਿਰੀ ਸਾਜਿਸ਼ ਦਾ ਵਿਰੋਧ ਕਰਨਾ ਚਾਹੀਦਾ ਹੈ। ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਇਹ ਅਹਿਸਾਸ ਦਿਵਾਉਣਾ ਚਾਹੁੰਦੇ ਹਾਂ ਕੇ ਦੁਨੀਆਂ ਭਰ ਵਿਚ ਗੁਰੂ ਗ੍ਰੰਥ ਅਤੇ ਗੁਰੂ ਪੰਥ ਨੂੰ ਸਮਰਪਿਤ ਸਿੱਖ ਇਹ ਇਤਿਹਾਸਕ ਸਿੱਖ ਨਿਸ਼ਾਨੀਆਂ ਨੂੰ ਢਾਹੁਣ ਦਾ ਵਿਰੋਧ ਕਰਦੇ ਹਨ। ਅੱਜ ਦੇ ਹਾਲਾਤਾਂ ਨੂੰ ਦੇਖਦੇ ਹੋਏ ਜੇਕਰ ਇਹ ਕਦਮ ਚੁੱਕੇ ਜਾਂਦੇ ਹਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ, ਫਿਰ ਇਸ ਕਮੇਟੀ ਨੂੰ ਇਸ ਦਾ ਨਤੀਜਾ ਵੀ ਇੱਕ ਦਿਨ ਜ਼ਰੂਰ ਭੁਗਤਣਾ ਪਵੇਗਾ ਸਿੱਖ ਸੰਗਤਾਂ ਦੇ ਹਥਾ ਵੱਲੋਂ…ਭਾਵੇਂ ਉਹ ਦਿਨ ਅੱਜ ਹੋਵੇ ਜਾਂ ਕੱਲ੍ਹ ਹੋਵੇ।

ਜੇਕਰ ਸਿੱਖ ਕੌਮ ਨੇ ਆਪਣੀਆਂ ਇਤਿਹਾਸਕ ਨਿਸ਼ਾਨੀਆਂ ਅਤੇ ਆਪਣੀ ਵਿਰਾਸਤ ਨੂੰ ਨਾ ਸੰਭਾਲਿਆ ਤਾਂ ਆਉਣ ਵਾਲੇ ਸਮੇਂ ਵਿੱਚ ਸਾਡੀਆਂ ਪੀੜ੍ਹੀਆਂ ਸਾਨੂੰ ਵੀ ਕਦੇ ਮੁਆਫ਼ ਨਹੀਂ ਕਰਨਗੀਆਂ। ਭਾਰਤੀ ਬ੍ਰਾਹਮਣਵਾਦੀ ਹਕੂਮਤ ਦੇ ਗੁਲਾਮ ਕਰਿੇੰਦੇ ਸਿੱਖ ਇਤਿਹਾਸ ਵਿੱਚ ਉਹ ਗਿਣੇ ਜਾਣਗੇ ਜੋ ਸਿੱਖ ਇਤਿਹਾਸ, ਸਿੱਖ ਵਿਰਾਸਤ, ਪੁਰਾਤਨ ਇਮਾਰਤਾ ਅਤੇ ਗੁਰੂ ਰਾਮਦਾਸ ਸਰਾਂ ਨੂੰ ਮਿਟਾਉਣ ਦੀ ਸਾਜ਼ਿਸ਼ ਵਿੱਚ ਸ਼ਾਮਲ ਹੋਣਗੇ।

 

Leave a Reply

Your email address will not be published. Required fields are marked *