ਨਵੀਂ ਦਿੱਲੀ-  ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਜਸਪ੍ਰੀਤ ਸਿੰਘ ਕਰਮਸਰ ਨੇ ਦੱਸਿਆ ਕਿ ਸ੍ਰੀ ਰਾਮ ਪ੍ਰਕਾਸ਼ ਕਵਾਤਰਾ ਦੇ ਪਰਿਵਾਰ ਕੋਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਜੋ ਸਾਹਮੁੱਖੀ (ਉਰਦੂ) ਵਿਚ ਤਕਰੀਬਨ 100 ਸਾਲਾ ਪੁਰਾਤਨ ਜੋ ਹਰੀ ਸਿੰਘ ਪ੍ਰਿੰਟਰਜ਼ ਲਾਹੌਰ ਦਾ ਪ੍ਰਿੰਟ ਹੋਇਆ ਸੀ ਅੱਜ ਉਨ੍ਹਾਂ ਦੇ ਪਰਿਵਾਰ ਪਾਸੋਂ ਸਤਿਕਾਰ ਸਹਿਤ ਪ੍ਰਾਪਤ ਕੀਤਾ।

ਦੇਸ਼ ਦੀ ਵੰਡ ਤੋਂ ਪਹਿਲਾਂ ਸ੍ਰੀ ਰਾਮ ਪ੍ਰਕਾਸ਼ ਕਵਾਤਰਾ ਦਾ ਪਰਿਵਾਰ ਪਾਕਿਸਤਾਨ ਦੇ ਸਰਗੋਂਦਾ ਵਿੱਚ ਰਹਿੰਦੇ ਸਨ। 1947 ਦੀ ਵੰਡ ਤੋਂ ਬਾਅਦ ਇਹ ਪਰਿਵਾਰ ਭਾਰਤ ਆਉਂਦੇ ਸਮੇਂ ਆਪਣੀ ਜਾਨ ਦੀ ਪਰਵਾਹ ਨਾ ਕਰਦਿਆਂ ਹੋਇਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ

ਸਰੂਪ  ਸਾਹਿਬ ਭਾਰਤ ਲੈ ਕੇ ਆਏ। ਜਿੰਨੀ ਦੇਰ ਸ੍ਰੀ ਰਾਮ ਪ੍ਰਕਾਸ਼ ਕਵਾਤਰਾ ਜੀ ਜਿਊਂਦੇ ਰਹੇ ਉਹ ਇਸ ਪਾਵਨ ਸਰੂਪ ਸਾਹਿਬ ਦੀ ਸੇਵਾ-ਸੰਭਾਲ ਕਰਦੇ ਰਹੇ।ਹੁਣ ਉਨ੍ਹਾਂ ਦੇ ਪੁੱਤਰ ਸ੍ਰੀ ਰਜਿੰਦਰ ਕਵਾਤਰਾ ਜੋ ਕਿ ਉਰਦੂ ਭਾਸ਼ਾ ਨਾ ਜਾਣਦੇ ਹੋਣ ਕਾਰਨ ਇਹ ਪਾਵਨ ਸਰੂਪ ਸਾਹਿਬ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਤਿਕਾਰ ਸਹਿਤ ਸੌਂਪ ਦਿੱਤਾ ਤਾਂ ਜੋ ਪਾਵਨ ਸਰੂਪ ਸਾਹਿਬ ਦਾ ਸਤਿਕਾਰ ਬਣਿਆ ਰਹੇ।

Leave a Reply

Your email address will not be published. Required fields are marked *