Thu. Mar 28th, 2024


 

 

 

ਨਵੀਂ ਦਿੱਲੀ- ਇੰਟਰਨੈਸ਼ਨਲ ਇੰਸਟੀਚਿਊਟ ਫ਼ਾਰ ਗੁਰਮਤਿ ਸਟੱਡੀਜ਼ ਅਤੇ ਸੰਗੀਤ ਅਕਾਦਮੀ ਵਲੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਹੇਠ ਪਿਛਲੇ ਲੰਬੇ ਸਮੇਂ ਤੋਂ ਤਿੰਨ ਮਹੀਨੇ ਦਾ `ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਧਿਐਨ ਕੋਰਸ’ ਕਰਵਾਇਆ ਜਾ ਰਿਹਾ ਹੈ। ਇਸ ਕੋਰਸ ਦੇ 30 ਸੈਸ਼ਨ ਪੂਰੇ ਹੋ ਗਏ ਹਨ, ਇਸ ਕੋਰਸ `ਚ ਵੱਡੀ ਗਿਣਤੀ `ਚ ਵਿਦਿਆਰਥੀ ਆਪਣਾ ਦਾਖ਼ਲਾ ਲੈ ਰਹੇ ਹਨ।ਗੁਰਦੁਆਰਾ ਮਾਤਾ

ਸੁੰਦਰੀ ਜੀ ਵਿਖੇ ‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਧਿਐਨ ਕੋਰਸ’ ਦਾ 31ਵਾਂ ਸੈਸ਼ਨ 28 ਅਗਸਤ ਨੂੰ ਆਰੰਭ ਕੀਤਾ ਗਿਆ। ਇਸ ਮੌਕੇ ਸਭ ਤੋਂ ਪਹਿਲਾਂ ਇੰਟਰਨੈਸ਼ਨਲ ਇੰਸਟੀਚਿਊਟ ਫ਼ਾਰ ਗੁੁਰਮਤਿ ਸਟੱਡੀਜ਼ ਅਤੇ ਸੰਗੀਤ ਅਕਾਦਮੀ ਦੇ ਵਿਦਿਆਰਥੀਆਂ ਨੇ ਰਾਗਾਂ ਤੇ ਅਧਾਰਤ

ਗੁਰਬਾਣੀ ਕੀਰਤਨ ਕੀਤਾ।ਉਪਰੰਤ ਇੰਟਰਨੈਸ਼ਨਲ ਇੰਸਟੀਚਿਊਟ ਫ਼ਾਰ ਗੁੁਰਮਤਿ ਸਟੱਡੀਜ਼ ਤੇ ਸੰਗੀਤ ਅਕਾਦਮੀ ਦੇ ਚੇਅਰਮੈਨ ਸ. ਜਤਿੰਦਰ ਪਾਲ ਸਿੰਘ ਗੋਲਡੀ ਨੇ ਪੁੱਜੇ ਸਮੂਹ ਵਿਦਿਆਰਥੀਆਂ ਤੇ ਪਤਿਵੰਤੇ ਸੱਜਣਾਂ ਨੂੰ ਜੀ ਆਇਆਂ ਆਖਿਆ ਅਤੇ ਦਸਿਆ ਕਿ ਇਸ ਕੋਰਸ ਨੂੰ

ਆਰੰਭ ਕਰਨ ਦਾ ਸਾਡਾ ਮੁੱਖ ਮਕਸਦ ਨੌਜਵਾਨ ਪੀੜ੍ਹੀ ਨੂੰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨਾਲ ਜੋੜਨਾ ਹੈ।ਅੱਜ ਸਾਡੇ ਬੱਚੇ ਤੇ ਨੌਜਵਾਨ ਗੁਰੂ ਗ੍ਰੰਥ ਸਾਹਿਬ ਜੀ ਤੋਂ ਕਿਉਂ ਦੂਰ ਜਾ ਰਹੇ ਹਨ, ਇਹ ਇਕ ਅਹਿਮ ਮਸਲਾ ਹੈ, ਸਾਨੂੰ ਇਸ ਪਾਸੇ ਧਿਆਨ ਦੇਣਾ

ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਧਿਐਨ ਕੋਰਸ ਸੈਸ਼ਨ 31ਵੇਂ ਦੇ ਸਿਲੇਬਸ `ਚ ਅਸੀਂ ਉਹ ਵਿਸ਼ਿਆ ਦੀ ਚੌਣ ਕੀਤੀ ਹੈ ਜੋ ਗੱਲਾਂ ਸਾਡੀ ਜਿੰਦਗੀ `ਚ ਰੌਜ਼ਾਨਾ ਵਾਪਰਦੀਆਂ ਹਨ।ਇਸ ਮੌਕੇ ਦਿੱਲੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਸ. ਜਸਪ੍ਰੀਤ ਸਿੰਘ ਕਰਮਸਰ ਨੇ ਵੀ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਸਾਡੇ ਬਹੁਤ ਵੱਡੇ ਭਾਗ ਹਨ ਜੋ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਰਗਾ

ਗੁਰੂ ਪ੍ਰਾਪਤ ਹੋਇਆ ਹੈ।ਗੁਰੂ ਸਾਹਿਬ ਸੰਪੂਰਨ ਗੁਰੂ ਹਨ।ਉਨ੍ਹਾਂ ਨੇ ਵਿਦਿਆਰਥੀਆਂ `ਚ ਕੋਰਸ ਪ੍ਰਤੀ ਉਤਸ਼ਾਹ ਦੇਖਦਿਆਂ ਕਿਹਾ ਕਿ ਨਵੇਂ ਸੈਸ਼ਨ ਦੀ ਅਰੰਭਤਾ ਹੋਈ ਹੈ, ਜਿਥੇ ਆਪ ਆਏ ਹੋ ਹੋਰਨਾਂ ਨੂੰ ਵੀ ਪਰੇਰ ਕੇ ਲਿਆਉ ਤਾਂ ਕਿ ਬਾਬੇ ਨਾਨਕ ਜੀ ਦੀ ਲਾਈ ਇਸ

ਫੁੱਲਵਾੜੀ ਦੀ ਖੁਸ਼ਬੂ ਘਰ-ਘਰ ਤੇ ਸਾਰੀ ਦੁਨੀਆਂ `ਚ ਫੈਲ ਸਕੇ।ਇਸ ਮੌਕੇ ਇੰਸਟੀਚਿਊਟ ਦੇ ਸਹਿ-ਚੇਅਰਮੈਨ ਭਾਈ ਸਤਨਾਮ ਸਿੰਘ ਮਾਹਵਾਹ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਹੁਤ ਵੱਡਾ ਖ਼ਜ਼ਾਨਾ ਹਨ ਜੋ ਕਿ ਜੁੱਗੋ-ਜੁੱਗ ਅੱਟਲ ਹਨ, ਜੋ ਵੀ ਗੁਰੂ ਸਾਹਿਬ ਦੀ ਬਾਣੀ

ਨੂੰ ਪੜੇਗਾ ਵਿਚਾਰੇਗਾ ਉਸ ਦਾ ਪਾਰ ਉਤਾਰਾ ਨਿਸ਼ਚਿਤ ਹੈ।ਇਸ ਤੋਂ ਉਪਰੰਤ 30ਵੇਂ ਸੈਸ਼ਨ `ਚ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ।ਜਿਸ ਵਿਚ ਪਹਿਲਾ ਇਨਾਮ 11000 ਰੁਪਏ ਬੀਬੀ ਅੰਮ੍ਰਿਤ ਕੌਰ ਨੂੰ, ਦੂਜਾ ਇਨਾਮ 5100 ਰੁਪਏ ਇਕਬਾਲ ਸਿੰਘ ਨੂੰ, ਤੀਜਾ ਇਨਾਮ

3100 ਰੁਪਏ ਕੁਲਮੀਤ ਸਿੰਘ ਨੂੰ ਅਤੇ 10 ਕਨਸਲੇਸ਼ਨ ਇਨਾਮ 1100 ਰੁਪਏ ਸਨਮਾਨ ਵੱਜੋਂ ਦਿੱਤੇ ਗਏ।ਇਸ ਦੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਧਿਐਨ ਕੋਰਸ ਦੇ 31ਵੇਂ ਸੈਸ਼ਨ ਦੀ ਅਰੰਭਤਾ ਨੂੰ ਮੁੱਖ ਰੱਖਦਿਆਂ ਪਤਵੰਤੇ ਸੱਜਣਾਂ ਤੇ ਵਿਦਿਆਰਥੀਆਂ ਨੇ 31 ਬੂਟੇ

ਵੀ ਲਗਾਏ।ਅੰਤ ਵਿੱਚ ਸ. ਜਤਿੰਦਰ ਪਾਲ ਸਿੰਘ ਗੋਲਡੀ ਨੇ ਆਏ ਸਾਰਿਆਂ ਦਾ ਧੰਨਵਾਦ ਕੀਤਾ।ਇਸ ਮੌਕੇ ਭਾਈ ਹਰਜੀਤ ਸਿੰਘ, ਡਾ. ਮਨਪ੍ਰੀਤ ਸਿੰਘ, ਪ੍ਰਿੰ. ਨਰਿੰਦਰਪਾਲ ਸਿੰਘ, ਹਰਪਾਲ ਸਿੰਘ, ਪ੍ਰਕਾਸ਼ ਸਿੰਘ ਗਿੱਲ, ਬਲਜਿੰਦਰ ਸਿੰਘ, ਹਰਪ੍ਰੀਤ ਸਿੰਘ, ਅਮਰਜੀਤ ਸਿੰਘ,

ਐਮ.ਐਸ ਤਲਵਾਰ, ਪ੍ਰਿਤਪਾਲ ਸਿੰਘ, ਹਰਦੇਵ ਸਿੰਘ ਸਮੇਤ ਹੋਰ ਪਤਿਵੰਤੇ ਸੱਜਣ ਮੌਜੂਦ ਸਨ।

Leave a Reply

Your email address will not be published. Required fields are marked *