Fri. Mar 29th, 2024


 ਬਠਿੰਡਾ ਜੇਲ ਵਿੱਚ ਪਿਛਲੇ ਦਿਨੀਂ ਇਕ ਸਿੱਖ ਨੌਜਵਾਨ ਦੇ ਕੇਸ ਕਤਲ ਦਾ ਮਾਮਲਾ ਮੀਡੀਆ ਦੀ ਸੁਰਖੀਆਂ ਵਿੱਚ ਆਇਆ ਤਾਂ ਉਸਦਾ ਸਖ਼ਤ ਨੋਟਿਸ ਲੈੰਦਿਆਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ  ਬਠਿੰਡਾ ਜੇਲ ਪੁੱਜੇ ਸਨ ਜਥੇਦਾਰ ਦਾਦੂਵਾਲ  ਦੇ ਸਹਾਇਕ  ਜਗਮੀਤ ਸਿੰਘ ਬਰਾੜ ਨੇ ਮੀਡੀਆ ਨੂੰ ਇੱਕ ਲਿਖਤੀ ਪ੍ਰੈੱਸਨੋਟ ਜਾਰੀ ਕਰਦਿਆਂ ਦੱਸਿਆ ਕੇ ਜਦੋਂ ਜਥੇਦਾਰ ਦਾਦੂਵਾਲ  ਪਿਛਲੇ ਦਿਨੀਂ ਬਠਿੰਡਾ ਜੇਲ ਵਿੱਚ ਸਿੱਖ ਨੌਜਵਾਨ ਦੇ ਕੇਸ ਕਤਲ ਦੀ ਘਟਨਾ ਦੀ ਜਾਣਕਾਰੀ ਲੈਣ ਪੁੱਜੇ ਤਾਂ ਜੇਲ ਸੁਪਰਡੈਂਟ ਐਨ ਡੀ ਨੇਗੀ ਨੇ ਹਿਟਲਰਸ਼ਾਹੀ ਵਿਖਾਉਂਦਿਆਂ ਮਿਲਣ ਅਤੇ ਜਾਣਕਾਰੀ ਦੇਣ ਤੋਂ ਮਨਾ ਕਰ ਦਿੱਤਾ ਸੀ ਜਿਸਦੇ ਰੋਸ਼ ਵਜੋਂ ਜਥੇਦਾਰ ਦ‍ਾਦੂਵਾਲ ਜੀ ਨੇ 1 ਅਗਸਤ ਨੂੰ ਬਠਿੰਡਾ ਜੇਲ ਦੇ ਅੱਗੇ ਇਸ ਹਿਟਲਰਸ਼ਾਹੀ ਦੇ ਖਿਲਾਫ ਰੋਸ ਮੁਜ਼ਾਹਰਾ ਕਰਨ ਦਾ ਐਲਾਨ ਕੀਤਾ ਸੀ ਸੰਗਤਾਂ ਦੇ ਦਬਾਅ ਨੂੰ ਵੇਖਦਿਆਂ ਅੱਜ ਡੀ ਸੀ ਅਤੇ ਐੱਸ ਐੱਸ ਪੀ ਬਠਿੰਡਾ ਵੱਲੋਂ ਸਰਕਟ ਹਾਊਸ ਬਠਿੰਡਾ ਵਿੱਚ ਇੱਕ ਮੀਟਿੰਗ ਕੀਤੀ ਗਈ ਜਿਸ ਵਿੱਚ ਜਥੇਦਾਰ ਦਾਦੂਵਾਲ , ਡੀ ਸੀ ਸ੍ਰੀ ਸ਼ੌਕਤ ਪਰੇ, ਐਸ ਐਸ ਪੀ ਬਠਿੰਡਾ ਸ੍ਰੀ ਇਲਨਚੇਜ਼ੀਅਨ, ਜੇਲ ਸੁਪਰਡੈਂਟ ਐਨ ਡੀ ਨੇਗੀ ਅਤੇ ਸ.ਛਿੰਦਰਪਾਲ ਸਿੰਘ ਬਰਾੜ ਹਾਜ਼ਰ ਸਨ ਜਿਸ ਤੋਂ ਬਾਅਦ ਜਥੇਦਾਰ ਦ‍ਾਦੂਵਾਲ  ਨੇ ਬਠਿੰਡਾ ਜੇਲ ਦਾ ਦੌਰਾ ਕੀਤਾ ਜਿੱਥੇ ਜੇਲ ਸੁਪਰਡੈਂਟ ਨੇਗੀ ਨੇ ਉਸ ਦਿਨ ਨਾ ਮਿਲਣ ਦੀ ਗਲਤੀ ਦਾ ਅਹਿਸਾਸ ਕਰਦਿਆਂ ਕੇਸ ਕਤਲ ਮਾਮਲੇ ਦੀ ਸਾਰੀ ਜਾਣਕਾਰੀ ਜਥੇਦਾਰ ਦਾਦੂਵਾਲ ਜੀ ਨੂੰ ਦਿੱਤੀ ਜਥੇਦਾਰ ਦਾਦੂਵਾਲ  ਵਲੋਂ ਹੁਣ ਇਸ ਘਟਨਾ ਦੀ ਪੂਰੀ ਤਹਿ ਤੱਕ ਜਾਣ ਵਾਸਤੇ ਇਕ ਪੰਜ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਜਿਸ ਵਿਚ ਸਾਬਕਾ ਐਡੀਸ਼ਨਲ ਐਡਵੋਕੇਟ ਜਨਰਲ ਸ. ਛਿੰਦਰਪਾਲ ਸਿੰਘ ਬਰਾੜ, ਸੀਨੀਅਰ ਐਡਵੋਕੇਟ ਸ. ਹਰਪਾਲ ਸਿੰਘ ਖਾਰਾ, ਬਾਬਾ ਪ੍ਰਦੀਪ ਸਿੰਘ ਚਾਂਦਪੁਰਾ, ਬਾਬਾ ਰੇਸ਼ਮ ਸਿੰਘ ਖੁਖਰਾਣਾ, ਬਾਬਾ ਚਮਕੌਰ ਸਿੰਘ ਭਾਈ ਰੂਪਾ ਸੇਵਾ ਨਿਭਾਉਣਗੇ ਅਤੇ ਇਸ ਮਾਮਲੇ ਦੀ ਸਾਰੀ ਤਹਿਕੀਕਾਤ ਕਰਕੇ 20 ਦਿਨਾਂ ਵਿੱਚ ਸਾਰੀ ਰਿਪੋਰਟ ਜਥੇਦਾਰ ਦਾਦੂਵਾਲ  ਨੂੰ ਦੇਣਗੇ ਇਸ ਲਈ ਜਥੇਦਾਰ ਦਾਦੂਵਾਲ  ਵਲੋਂ 1 ਅਗਸਤ ਨੂੰ ਬਠਿੰਡਾ ਜੇਲ ਅੱਗੇ ਕੀਤਾ ਜਾਣ ਵਾਲਾ ਰੋਸ ਮੁਜ਼ਾਹਰਾ ਪੰਜ ਮੈਂਬਰੀ ਕਮੇਟੀ ਦੀ ਰਿਪੋਰਟ ਆਉਣ ਤੱਕ ਮੁਲਤਵੀ ਕਰ ਦਿੱਤਾ ਗਿਆ

 

Leave a Reply

Your email address will not be published. Required fields are marked *