Fri. Mar 29th, 2024


ਨਵੀਂ ਦਿੱਲੀ -ਕਿਸਾਨ ਨੇਤਾ ਬਲਬੀਰ ਸਿੰਘ ਰਾਜੇਵਾਲ ਨੇ 8 ਜੁਲਾਈ ਨੂੰ ਦੇਸ਼ ਅੰਦਰ ਪਟਰੋਲ ਡੀਜਲ ਦੀਆਂ ਵੱਧ ਰਹੀਆਂ ਕੀਮਤਾਂ ਖਿਲਾਫ ਕੀਤੇ ਵਿਰੋਧ ਪ੍ਰਦਰਸ਼ਨ ਬਾਰੇ ਅਪੀਲ ਕੀਤੀ ਕਿ ਪੂਰੇ ਦੇਸ਼ ‘ਚ ਹਰ ਵਰਗ ਦੇ ਲੋਕ 8 ਜੁਲਾਈ ਨੂੰ ਸਵੇਰੇ 10 ਤੋਂ 12 ਵਜੇ ਤੱਕ 2 ਘੰਟੇ ਲਈ ਆਪੋ-ਆਪਣੇ ਵਾਹਨ ਸੜਕਾਂ ‘ਤੇ ਲਿਆ ਕੇ ਖੜ੍ਹੇ ਕਰਨ ਅਤੇ ਨਾਲ ਹੀ ਬੀਬੀਆਂ ਅਤੇ ਭੈਣਾਂ ਗੈਸ ਸਿਲੰਡਰ ਸੜਕਾਂ ‘ਤੇ ਰੱਖ ਕੇ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕਰਨ। ਰਾਜੇਵਾਲ ਨੇ ਕਿਹਾ ਕਿ ਇਸ ਦੌਰਾਨ ਸਰਕਾਰ ਦੇ ਕੰਨਾਂ ਤੱਕ ਇਹ ਆਵਾਜ਼ ਪਹੁੰਚਾਉਣ ਲਈ 8 ਮਿੰਟ ਹਾਰਨ ਵੀ ਵਜਾਏ ਜਾਣਗੇ। ਉਨ੍ਹਾਂ ਇਹ ਵੀ ਅਪੀਲ ਕੀਤੀ ਕਿ ਲੋਕ ਆਪਣੇ ਵਾਹਨ ਅਤੇ ਸਿਲੰਡਰ ਸੜਕਾਂ ਦੇ ਕਿਨਾਰੇ ਖੜ੍ਹੇ ਕਰਨ ਤਾਂ ਜੋ ਟ੍ਰੈਫਿਕ ਜਾਮ ਨਾ ਹੋਵੇ। ਉਨ੍ਹਾਂ ਕਿਹਾ ਕਿ ਇਸ ਗਰਮੀ ਦੌਰਾਨ ਜ਼ਰੂਰੀ ਕੰਮਾਂ ਲਈ ਜਾ ਰਹੇ ਲੋਕਾਂ ਜਾਂ ਕਿਸੇ ਮਰੀਜ਼ ਨੂੰ ਉਹ ਕਿਸੇ ਤਰ੍ਹਾਂ ਦੀ ਤਕਲੀਫ਼ ਨਹੀਂ ਪਹੁੰਚਾਉਣਾ ਚਾਹੁੰਦੇ।

 

Leave a Reply

Your email address will not be published. Required fields are marked *