ਨਵੀਂ ਦਿੱਲੀ-  ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੇ ਖਾਤਿਆਂ ਦੇ ਆਡਿਟ ਦੀ ਜ਼ਿੰਮੇਵਾਰੀ ਖੰਨਾ ਐਂਡ ਆਨੰਦਧਨੰਮ ਨੂੰ ਸੌਂਪ ਦਿੱਤੀ ਹੈ ਤੇ ਸਰਦਾਰ ਆਰ ਐਸ ਆਹੂਜਾ, ਸਰਦਾਰ ਕੰਵਲਜੀਤ ਸਿੰਘ ਤੇ ਸਰਦਾਰ ਐਸ ਪੀ ਸਿੰਘ ਇਹ ਆਡਿਟਿੰਗ ਕਰਨਗੇ।
ਇਸ ਗੱਲ ਦੀ ਜਾਣਕਾਰੀ ਦਿੰਦਿਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਦੱਸਿਆ ਕਿ ਕਮੇਟੀ ਵੱਲੋਂ ਮਨੁੱਖਤਾ ਦੀ ਕੀਤੀ ਜਾ ਰਹੀ ਸੇਵਾ ਦੀ ਬਦੌਲਤ ਦੁਨੀਆਂ ਭਰ ਵਿ ਸਿੱਖਾਂ ਦੀ ਹੋਈ ਚੜਤ ਤੋਂ ਘਬਰਾ ਕੇ ਕਮੇਟੀ ਦਾ ਨਾਂ ਬਦਨਾਮ ਕਰਨ ਵਾਸਤੇ ਕੁਝ ਲੋਕਾਂ ਵੱਲੋਂ ਕੋਝੀਆਂ ਹਰਕਤਾਂ ਕੀਤੀਆਂਜਾ ਰਹੀਆਂ ਹਨ ਤੇ ਜਾਣ ਬੁੱਝ ਕੇ ਭ੍ਰਿਸ਼ਟਾਚਾਰ ਦੇ ਦੋਸ਼ ਲਗਾਏ ਜਾ ਰਹੇ ਹਨ। ਉਹਨਾਂ ਕਿਹਾ ਕਿ ਇਸੇ ਵਾਸਤੇ ਅਸੀਂ ਹਰ ਮਹੀਨੇ ਦੇ ਆਡਿਟ ਦਾ ਕੰਮ ਇਸ ਫਰਮ ਨੂੰ ਸੌਂਪ ਦਿੱਤਾ ਹੈ ਜੋ ਹਰ ਮਹੀਨੇ ਆਡਿਟ ਕਰੇਗੀ ਤੇ ਖਾਤਿਆਂ ਦੀ ਰਿਪੋਰਟ ਸੰਗਤ ਦੇ ਸਾਹਮਣੇ ਰੱਖੇਗੀ। ਉਹਨਾਂ ਕਿਹਾ ਕਿ ਦਿੱਲੀ ਦੀਆਂ ਪ੍ਰਸਿੱਧ ਸਿੱਖ ਸ਼ਖਸੀਅਤਾਂ ਵੱਲੋਂ 2018 ਵਿਚ ਕੀਤੀ ਸਿਫਾਰਸ਼ ਅਨੁਸਾਰ ਹੀ ਅਸੀਂ ਫਰਮ ਤੈਅ ਕੀਤੀ ਹੈ।
ਮਨਜੀਤ ਸਿੰਘ ਜੀ ਕੇ, ਸਰਨਾ ਭਰਾਵਾਂ ਤੇ ਭਾਈ ਰਣਜੀਤ ਸਿੰਘ ‘ਤੇ ਤਿੱਖਾ ਹਮਲਾ ਬੋਲਦਿਆਂ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਕਿਹਾ ਇਹਨਾਂ ਨੇ ਗਠਜੋੜ ਬਣਾਇਆ ਹੋਇਆ ਹੈ ਤੇ ਇਹ ਰੋਜ਼ਾਨਾ ਇਕ ਮਿੱਥੇ ਏਜੰਡੇ ਤਹਿਤ ਇਕੱਲੇ ਇਕੱਲੇ ਪ੍ਰਦਰਸ਼ਨ ਕਰਨ ਆ ਜਾਂਦੇ ਹਨ। ਉਹਨਾਂ ਕਿਹਾ ਕਿ ਤਿੰਨਾਂ ਦਾ ਮਕਸਦ ਕਮੇਟੀ ਨੁੰ ਬਦਨਾਮ ਕਰਨਾ ਹੈ। ਉਹਨਾਂ ਕਿਹਾ ਕਿ ਗਠਜੋੜ ਇਥੋਂ ਹੀ ਸਾਬਤ ਹੋ ਜਾਂਦਾ ਹੈ ਕਿ ਮਨਜੀਤ ਸਿੰਘ ਜੀ ਕੇ ਦੇ ਖਿਲਾਫ ਸਰਨਾ ਨੇ ਕੋਈ ਉਮੀਦਵਾਰ ਖੜਾ ਨਹੀਂ ਕੀਤਾ, ਜਿਸ ਸੀਟ ਤੋਂ ਉਹ ਚੋਣ ਲੜ ਰਹੇ ਹਨ, ਉਥੇ ਵੀ ਕੋਈ ਉਮੀਦਵਾਰ ਖੜਾ ਨਹੀਂ ਕੀਤਾ ਕਿਉਂਕਿ ਉਥੋਂ ਜੀ ਕੇ ਦਾ ਭਰਾ ਚੋਣ ਲੜ ਰਿਹਾ ਹੈ।
ਸਵਾਲਾਂ ਦੇ ਜਵਾਬ ਦਿੰਦਿਆਂ ਸਰਦਾਰ ਕਾਲਕਾ ਨੇ ਕਿਹਾ ਕਿ ਅਸੀਂ ਪਹਿਲੀ ਫਰਮ ਦੀ ਆਡਿਟ ਰਿਪੋਰਟ ਇਸ ਕਰ ਕੇ ਜਨਤਕ ਨਹੀਂ ਕਿਉਂਕਿ ਉਹ ਕਮੇਟੀ ਦੇ ਸਭ ਤੋਂ ਕਾਲੇ ਦੌਰ ਦੀ ਰਿਪੋਰਟ ਹੈ ਜਦੋਂ ਮਨਜੀਤ ਸਿੰਘ ਜੀ ਕੇ ਨੇ ਗੋਲਕ ਚੋਰੀ ਕੀਤੀ ਸੀ। ਉਹਨਾਂ ਕਿਹਾ ਕਿ ਜੀ ਕੇ ਨੇ ਅੱਜ ਤੱਕ ਨਾ ਤਾਂ ਸੰਗਤ ਨੂੰ ਆਪਣੇ ‘ਤੇ ਲੱਗੇ ਦੋਸ਼ਾਂ ਦਾ ਜਵਾਬ ਨਹੀਂ ਦਿੱਤਾ ਤੇ ਨਾ ਹੀ ਅਦਾਲਤ ਵਿਚ ਬਿਆਨ ਦਿੱਤਾ ਹੈ। ਉਹਨਾਂ ਕਿਹਾ ਕਿ ਅਦਾਲਤ ਵਿਚ ਬਿਆਨ ਦੇਣ ਤੋਂ ਬਾਅਦ ਹੀ ਰਿਪੋਰਟ ਜਨਤਕ ਕੀਤੀ ਜਾਵੇਗੀ ਤਾਂ ਜੋ ਜੀ ਕੇ ਦਾ ਸੱਚ ਸੰਗਤ ਦੇ ਸਾਹਮਣੇ ਰੱਖਿਆ ਜਾ ਸਕੇ।
ਇਕ ਹੋਰ ਸਵਾਲ ਦੇ ਜਵਾਬ ਵਿਚ ਸਰਦਾਰ ਕਾਲਕਾ ਨੇ ਦੱਸਿਆ ਕਿ ਸ਼ੋ੍ਰਮਣੀ ਅਕਾਲੀ ਦਲ ਸਭ ਤੋਂ ਪਹਿਲਾਂ ਇਸ ਗੱਲ ਦਾ ਹਮਾਇਤੀ ਹੈ ਕਿ ਕਮੇਟੀ ਚੋਣਾਂ ਤੁਰੰਤ ਹੋਣੀਆਂ ਚਾਹੀਦੀਆਂ ਹਨ। ਉਹਨਾਂ ਕਿਹਾ ਕਿ ਇਸ ਮਾਮਲੇ ਵਿਚ ਅਦਾਲਤ ਵਿਚ ਵੀ ਅਸੀਂ ਇਹੀ ਸਟੈਂਡ ਲਿਆ ਹੈ ਤੇ ਅਸੀਂ ਚਾਹੁੰਦੇ ਹਾਂ ਕਿ ਤੁਰੰਤ ਚੋਣਾਂ ਹੋਣ।
ਗੁਰੂ ਤੇਗ ਬਹਾਦਰ ਕੋਰੋਨਾ ਕੇਅਰ ਸੈਂਟਰ ਦੇ ਡਾਕਟਰਾਂ ਕੋਲ ਲਾਇਸੰਸ ਨਾ ਹੋਣ ਬਾਰੇ ਸਰਦਾਰ ਕਾਲਕਾ ਨੇ ਕਿਹਾ ਕਿ ਜੀ ਕੇ ਨੇ ਦਮਾਗੀ ਤਵਾਜ਼ਨ ਲਿਆ ਹੈ ਤੇ ਭੁੱਲ ਗਏ ਹਨ ਕਿ ਸੈਂਟਰ ਵਿਚ ਡਾਕਟਰ ਦਿੱਲੀ ਸਰਕਾਰ ਨੇ ਤਾਇਨਾਤ ਕੀਤੇ ਹਨ। ਉਹਨਾਂ ਕਿਹਾ ਕਿ ਕੀ ਦਿੱਲੀ ਸਰਕਾਰ ਇੰਨੀ ਨਾਸਮਝ ਹੈ ਕਿ ਅਨਕੁਆਲੀਫਾਈਡ ਡਾਕਟਰ ਤਾਇਨਾਤ ਕਰੇਗੀ। ਉਹਨਾਂ ਇਹ ਵੀ ਕਿਹਾ ਕਿ ਜਦੋਂ ਮੀਡੀਆ ਕਹੇ ਅਸੀਂ ਡਾਕਟਰਾਂ ਦੀਆਂ ਡਿਗਰੀਆਂ ਵੀ ਵਿਖਾ ਸਕਦੇ ਹਾਂ।
ਸਰਕਾਰ ਕਾਲਕਾ ਨੇ ਕਿਹਾ ਕਿ ਸੰਗਤ ਵੱਲੋਂ ਮਿਲੇ ਅਥਾਰ ਤੇ ਉਤਸ਼ਾਹ ਸਦਕਾ ਹੀ ਮੌਜੂਦਾ ਕਮੇਟੀ ਨੇ ਕੋਰੋਨਾ ਕਾਲ ਵੇਲੇ ਸੰਗਤ ਦੀ ਵੱਡੀ ਸੇਵਾ ਕੀਤੀ ਹੈ ਜਿਸਦੀ ਗੂੰਜ ਦੁਨੀਆਂ ਭਰ ਵਿਚ ਹੋਈ ਹੈ ਤੇ ਇਸੇ ਸਦਕਾ ਫਰਾਂਸ ਸਰਕਾਰ ਨੇ ਸਾਨੁੰ ਆਕਸੀਜ਼ਨ ਜਨਰੇਟਰ ਪਲਾਂਟ ਭੇਜਿਆ ਹੈ। ਉਹਨਾਂ ਕਿਹਾ ਕਿ ਕਮੇਟੀ ਦੇ ਕੰਮਾਂ ਕਾਰਨ ਸਿੱਖਾਂ ਦੀ ਦੁਨੀਆਂ ਭਰ ਵਿਚ ਚੜਤ ਹੋਈ ਹੈ ਪਰ ਸਾਡੇ ਵਿਰੋਧੀਆਂ ਤੋਂ ਇਹ ਗੱਲ ਬਰਦਾਸ਼ਤ ਨਹੀਂ ਹੋ ਤੇ ਇਸੇ ਕਾਰਨ ਉਹ ਆਏ ਦਿਨ ਕੋਈ ਨਾ ਕੋਈ ਨਵਾਂ ਦੋਸ਼ ਸਾਹਮਣੇ ਲੈ ਆਉਂਦੇ ਹਨ ਜਿਸਦਾ ਕੋਈ ਸਿਰ ਪੈਰ ਨਹੀਂ ਹੁੰਦਾ।

 

Leave a Reply

Your email address will not be published. Required fields are marked *