ਨਵੀਂ ਦਿੱਲੀ- ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਲੋਨੀ ਰੋਡ ਸ਼ਾਹਦਰਾ ਦੇ ਪ੍ਰਾਇਮਰੀ ਵਿੰਗ ਦੀ ਅਧਿਆਪਕਾ ਬੀਬੀ ਮਨਦੀਪ ਕੌਰ ਵੱਲੋਂ ਹਿੰਦੀ ਦੀ ਆਪਣੀ ਪਲੇਠੀ ਪੁਸਤਕ ‘ਗੂੰਜਤੀ ਖਾਮੋਸ਼ੀਆਂ’ ਦੀ ਕਾਪੀ ਸਕੂਲ ਪ੍ਰਿੰਸੀਪਲ ਸਤਿਬੀਰ ਸਿੰਘ ਨੂੰ ਭੇਟ ਕੀਤੀ ਗਈ।ਪ੍ਰਿੰਸੀਪਲ ਸਤਿਬੀਰ ਸਿੰਘ ਨੇ ਪੁਸਤਕ ਸੰਬੰਧੀ ਕਿਹਾ ਕਿ ਇਹ ਪੁਸਤਕ ਅਧਿਆਪਕਾ ਵੱਲੋਂ ‘ਹਿੰਦੀ ਭਾਸ਼ਾ’ `ਚ ਕਵਿਤਾਵਾਂ ਦੇ ਰੂਪ `ਚ ਲਿਖੀ ਗਈ ਹੈ, ਜੋ
ਸੱਚਮੁੱਚ ਪ੍ਰਸੰਸ਼ਾ ਯੋਗ ਹੈ।ਉਨ੍ਹਾਂ ਨੇ ਕਿਹਾ ਕਿ ਅਧਿਆਪਕਾ ਨੇ ਆਪਣੀ ਇਸ ਪੁਸਤਕ `ਚ ਮਨੁੱਖੀ ਸੰਵੇਦਨਾਵਾਂ ਨੂੰ ਬਹੁਤ ਹੀ ਸੋਹਣੇ ਸ਼ਬਦਾਂ ਰਾਹੀਂ ਬਖਾਣ ਕਰਦੇ ਹੋਏ ਦੱਸਿਆ ਹੈ ਕਿ ਅੱਜ ਜੇਕਰ ਸਾਡੇ ਦਿਲਾਂ `ਚੋਂ ਮਨੁੱਖੀ ਸੰਵੇਦਨਾਵਾਂ ਖ਼ਤਮ ਹੋ ਗਈਆਂ ਤਾਂ ਸਾਡਾ
ਜੀਵਨ ਨੀਰਸ ਤੇ ਬੇਰੰਗਾ ਹੋ ਜਾਵੇਗਾ।ਸਕੂਲ ਦੇ ਚੇਅਰਮੈਨ ਪਰਵਿੰਦਰ ਸਿੰਘ ਲੱਕੀ ਅਤੇ ਸੀਨੀਅਰ ਵਾਈਸ ਚੇਅਰਮੈਨ ਦਲਵਿੰਦਰ ਸਿੰਘ ਨੇ ਅਧਿਆਪਕਾ ਦੇ ਇਸ ਕਾਰਜ ਲਈ ਉਸ ਨੂੰ ਵਧਾਈ ਦਿੱਤੀ ਤੇ ਅਧਿਆਪਕਾ ਦੇ ਸੋਹਣੇ ਭਵਿੱਖ ਦੀ ਕਾਮਨਾ ਕਰਦੇ ਹੋਏ ਉਹਨਾਂ ਨੂੰ ਸਾਹਿਤ ਜਗਤ
ਦੀ ਝੋਲੀ `ਚ ਹੋਰ ਪੁਸਤਕਾਂ ਪਾਉਣ ਲਈ ਪੇ੍ਰਰਿਤ ਕੀਤਾ। ਚੇਅਰਮੈਨ ਨੇ ਕਿਹਾ ਕਿ ਸਾਡੇ ਲਈ ਇਹ ਬਹੁਤ ਖੁਸ਼ੀ ਅਤੇ ਮਾਣ ਦੀ ਗੱਲ ਹੈ ਕਿ ਸਾਡੀ ਸਕੂਲੀ ਅਧਿਆਪਕਾ ਵੱਲੋਂ ਸਾਹਿਤ ਲਿਖਣ ਦੀ ਪਿਰਤ ਆਰੰਭ ਕੀਤੀ ਹੈ।ਮਨਦੀਪ ਕੌਰ ਨੇ ਆਪਣੀ ਪਲੇਠੀ ਪੁਸਤਕ ਬਾਰੇ ਦੱਸਿਆ ਕਿ
ਉਹਨਾਂ ਨੂੰ ਸਕੂਲ ਪਿੰ੍ਰਸੀਪਲ ਵੱਲੋਂ ਪੁਸਤਕ ਦੀ ਰਚਨਾ ਵਾਸਤੇ ਬਹੁਤ ਵਧੀਆ ਹੁੰਗਾਰਾ ਮਿਲਿਆ ਹੈ। ਇਸ ਦਾ ਮੂਲ ਕਾਰਣ ਇਹ ਹੈ ਕਿ ਪ੍ਰਿੰਸੀਪਲ ਆਪ ਵੀ ਸਾਹਿਤਕ ਸੋਚ ਦੇ ਧਾਰਨੀਹਨ ਤੇ ਸਮੇਂ-ਸਮੇਂ ਤੇ ਆਪਣੇ ਸਕੂਲ ਦੇ ਸਟਾਫ਼ ਅਤੇ ਵਿਦਿਆਰਥੀਆਂ ਨੂੰ ਚੰਗੇ ਸਾਹਿਤ ਦੀ
ਰਚਨਾ ਕਰਨ ਲਈ ਪੇ੍ਰਰਿਤ ਕਰਦੇ ਰਹਿੰਦੇ ਹਨ।ਸਕੂਲੀ ਅਧਿਆਪਕਾ ਵੱਲੋਂ ਆਪਣੀ ਇਹ ਪੁਸਤਕ
ਮਰਹੂਮ ਮਾਤਾ ਇਕਬਾਲ ਕੌਰ ਨੂੰ ਸਮਰੱਪਤ ਕੀਤੀ ਗਈ ਹੈ ਜੋ ਕਿ ਆਪ ਵੀ ਸਕੂਲੀ ਅਧਿਆਪਕਾ ਰਹਿ ਚੁੱਕੇ ਸਨ।ਮਨਦੀਪ ਕੌਰ ਦੀ ਜ਼ਿਆਦਾਤਰ ਕਵਿਤਾਵਾਂ ਇਸਤਰੀ ਵਰਗ ਨੂੰ ਸਾਹਮਣੇ ਰੱਖ ਕੇ ਲਿਖੀਆਂ ਗਈਆਂ ਹਨ ਜਿਸ ਕਰਕੇ ਇਸ ਪਲੇਠੀ ਪੁਸਤਕਾਂ ਨੂੰ ਸਕੂਲ ਦੇ ਸਟਾਫ਼, ਵਿਦਿਆਰਥੀਆਂ ਤੇ ਉਹਨਾਂ ਦੇ ਮਾਪਿਆਂ ਵੱਲੋਂ ਭਰਵਾਂ ਹੁੰਗਾਰਾ ਦਿੱਤਾ ਜਾ ਰਿਹਾ ਹੈ।ਅਧਿਆਪਕਾ ਨੇ ਪੁਸਤਕ ‘ਗੂੰਜਤੀ ਖਾਮੋਸ਼ੀਆਂ’ ਦੀ ਕਾਪੀਆਂ ਸਕੂਲ ਲਾਇਬਰੇਰੀ ਲਈ ਵਿਸ਼ੇਸ਼ ਤੌਰ `ਤੇ ਭੇਟ ਕੀਤੀਆਂ।