ਨਵੀਂ ਦਿੱਲੀ- ਗਿਆਨ ਰਤਨ ਫ਼ਾਉਂਡੇਸ਼ਨ ਦੇ ਪ੍ਰਧਾਨ ਅਤੇ ਉੱਘੇ ਸਮਾਜ ਸੇਵੀ ਸ. ਅਰਮੀਤ ਸਿੰਘ ਖ਼ਾਨਪੁਰੀ ਨੇ ਕਿਹਾ ਕਿ ਲੁਧਿਆਣਾ ਪੁਲਿਸ ਪ੍ਰਸ਼ਾਸ਼ਨ ਨੇ ਅਖੌਤੀ ਨੇਤਾ ਅਨਿਲ ਅਰੋੜਾ ਨੂੰ ਗ੍ਰਿਫ਼ਤਾਰ ਕਰ ਕੇ ਸਿੱਖ ਕੌਮ ਦੇ ਵਲੂੰਧਰੇ ਹੋਏ ਹਿਰਦਿਆਂ ਨੂੰ ਸ਼ਾਂਤ ਕਰ ਦਿੱਤਾ ਹੈ।ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਜੋ ਪਹਿਲੀ ਪਤਾਸ਼ਾਹੀ ਨਾਨਕ ਦੇਵ ਜੀ ਦੇ ਖ਼ਿਲਾਫ਼ ਅਖੌਤੀ ਨੇਤਾ ਅਨਿਲ ਅਰੋੜਾ ਵੱਲੋਂ ਭੱਦੀ ਸ਼ਬਦਾਵਲੀ
ਵਰਤੀ ਗਈ ਸੀ, ਜਿਸ ਦੋਸ਼ੀ ਦੀ ਪੁਲਿਸ ਦੋ ਮਹੀਨਿਆਂ ਤੋਂ ਭਾਲ ਕਰ ਰਹੀ ਸੀ ਪਰ ਇਹ ਪਤਾ ਨਹੀਂ ਕਿਥੇ ਜਾ ਕੇ ਲੁਕਿਆ ਬੈਠਾ ਸੀ।ਸ. ਅਰਮੀਤ ਸਿੰਘ ਖ਼ਾਨਪੁਰੀ ਨੇ ਕਿਹਾ ਕਿ ਬੀਤੇ ਦਿਨੀਂ ਲੁਧਿਆਣਾ ਪੁਲਿਸ ਪ੍ਰਸ਼ਾਸ਼ਨ ਦੇ ਹੱਥ ਵੱਡੀ ਕਾਮਯਾਬੀ ਲੱਗੀ ਹੈ ਜਿਸ ਵਿੱਚ ਸਭ
ਤੋਂ ਵੱਡਾ ਰੋਲ ਚੰਡੀਗੜ੍ਹ ਦੀ ਪੁਲਿਸ ਦਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿਥੇ ਅਸੀਂ ਪੁਲਿਸ ਪ੍ਰਸ਼ਾਸ਼ਨ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਹਾਂ ਉੱਥੇ ਹੀ ਪ੍ਰਸ਼ਾਸ਼ਨ ਨੂੰ ਇਹ ਅਪੀਲ ਕਰਦੇ ਹਾਂ ਕਿ ਇਸ ਅਨਿਲ ਅਰੋੜਾ ਤੇ ਲੱਗੀਆਂ ਧਰਾਵਾਂ ਵਿੱਚ ਵਾਧਾ ਕੀਤਾ
ਜਾਵੇ ਅਤੇ ਦੇਸ਼ ਧ੍ਰੋਹ ਦਾ ਪਰਚਾ ਦਰਜ ਕੀਤਾ ਜਾਵੇ।ਸ. ਅਰਮੀਤ ਸਿੰਘ ਖ਼ਾਨਪੁਰੀ ਨੇ ਕਿਹਾ ਕਿ ਪਰ ਸਾਨੂੰ ਇਕ ਗੱਲ ਦਾ ਬਹੁਤ ਅਫ਼ਸੋਸ ਹੈ ਕਿ ਅਨਿਲ ਅਰੋੜਾ ਦੀ ਗ਼੍ਰਿਫ਼ਤਾਰੀ ਨੂੰ ਲੈ ਕੇ ਚੱਲ ਰਹੇ ਮੋਰਚੇ ਦੇ ਇਕ ਆਗੂ ਨਮੂ ਪੁਲਿਸ ਨੇ ਪਿਛਲੇ ਦਿਨੀਂ ਗ੍ਰਿਫ਼ਤਾਰ ਕਰ ਲਿਆ ਸੀ
ਜੋ ਕਿ ਅੱਜ ਵੀ ਜੇਲ ਵਿੱਚ ਬੰਦ ਹੈ, ਪੁਲਿਸ ਉਨ੍ਹਾਂ ਨੂੰ ਜਲਦ ਤੋਂ ਜਲਦ ਰਿਹਾ ਕਰੇ।ਸ. ਅਰਮੀਤ ਸਿੰਘ ਖ਼ਾਨਪੁਰੀ ਨੇ ਕਿਹਾ ਕਿ ਹੁਣ ਪੁਲਿਸ ਪ੍ਰਸ਼ਾਸ਼ਨ ਦਾ ਇਹ ਫ਼ਰਜ ਬਣਦਾ ਹੈ ਕਿ ਉਹ ਇਸ ਦੋਸ਼ੀ ਤੇ ਅਜਿਹੀਆਂ ਧਰਾਵਾਂ ਹੋਰ ਲਾਵੇ ਤਾਂ ਕਿ ਹੋਰ ਕੋਈ ਵੀ ਸਿੱਖਾਂ ਦੇ
ਵਿਰੁੱਧ ਬੋਲਣ ਦੀ ਹਿੰਮਤ ਨਾ ਕਰ ਸਕੇ।ਸ. ਖਾਨਪੁਰੀ ਨੇ ਕਿਹਾ ਕਿ ਜਿਸ ਦਿਨ ਤੋਂ ਇਹਸੰਘਰਸ਼ ਚਲਿਆ ਹੈ ਉਸ ਦਿਨ ਤੋਂ ਗਿਆਨ ਰਤਨ ਫ਼ਾਉਂਡੇਸ਼ਨ ਨੇ ਵੀ ਮੋਰਚੇ ਵਿੱਚ ਪੂਰਾ-ਪੂਰਾ ਸਮਰਥਨ ਦਿੱਤਾ ਹੈ ।