Sat. Mar 2nd, 2024


 

ਚੰਡੀਗੜ੍ਹ – ਹਰਿਆਣਾ ਦੇ ਗ੍ਰਹਿ ਅਤੇ ਸਿਹਤ ਮੰਤਰੀ ਸ੍ਰੀ ਅਨਿਲ ਵਿਜ ਨੇ ਅੱਜ ਅੰਬਾਲਾ ਵਿਚ ਆਪਣੇ ਆਵਾਸ ਤੇ ਸੂਬੇ ਦੇ ਕੌਣੇ-ਕੌਣੇ ਤੋਂ ਆਏ ਸੈਂਕੜਿਆਂ ਲੋਕਾਂ ਦੀ ਸਮਸਿਆਵਾਂ ਨੂੰ ਸੁਣਿਆ ਅਤੇ ਅਧਿਕਾਰੀਆਂ ਨੂੰ ਕਾਰਵਾਈ ਦੇ ਦਿਸ਼ਾ-ਨਿਰਦੇਸ਼ ਦਿੱਤੇਚਰਖੀ-ਦਾਦਰੀ ਤੋਂ ਆਏ ਫਰਿਯਾਦੀ ਨੇ ਗ੍ਰਹਿ ਮੰਤਰੀ ਅਨਿਲ ਵਿਜ ਨੂੰ ਆਪਣੀ ਫਰਿਆਦ ਦਿੰਦੇ ਹੋਏ ਦਸਿਆ ਕਿ ਮਹਿਲਾ ਵੱਲੋਂ ਉਸ ਨੂੰ ਝੂਠੇ ਜਬਰਜਨਾਹ ਦੇ ਮਾਮਲੇ ਵਿਚ ਫਸਾਇਆ ਗਿਆ ਹੈ ਫਰਿਆਦੀ ਦਾ ਦੋਸ਼ ਸੀ ਕਿ ਮਹਿਲਾ ਕੇਸ ਸੈਟਲ ਕਰਨ ਦੀ ਏਵਜ ਵਿਚ 20 ਲੱਖ ਰੁਪਏ ਮੰਗ ਰਹੀ ਹੈ ਪੁਲਿਸ ਉਸ ਦੀ ਸੁਣਵਾਈ ਨਹੀਂ ਕਰ ਰਹੀ ਹੈ ਗ੍ਰਹਿ ਮੰਤਰੀ ਅਨਿਲ ਵਿਜ ਨੇ ਇਸ ਮਾਮਲੇ ਵਿਚ ਚਰਖੀ ਦਾਦਰੀ ਦੇ ਐਸਪੀ ਨੂੰ ਐਸਆਈਟੀ ਗਠਨ ਕਰ ਮਾਮਲੇ ਦੀ ਮੁੜ ਜਾਂਚ ਦੇ ਨਿਰਦੇਸ਼ ਦਿੱਤੇਪਾਣੀਪਤ ਤੋਂ ਆਏ ਫਰਿਆਦੀ ਨੇ ਉਸ ਦੀ ਮਾਂ ਤੇ ਪਤਨੀ ਦਾ ਨਾਂਅ ਹਤਿਆ ਮਾਮਲੇ ਵਿਚ ਗਲਤ ਪਾਉਣ ਦੀ ਸ਼ਿਕਾਇਤ ਦਿੱਤੀ ਫਰਿਆਦੀ ਦਾ ਦੋਸ਼ ਸੀ ਕਿ ਘਟਨਾ ਦੇ ਸਮੇਂ ਉਸ ਦੀ ਮਾਂ ਤੇ ਪਤਨੀ ਮੌਕੇ ਤੇ ਮੌਜੂਦ ਨਹੀਂ ਸੀ ਗ੍ਰਹਿ ਮੰਤਰੀ ਅਨਿਲ ਵਿਜ ਨੇ ਇਸ ਮਾਮਲੇ ਵਿਚ ਐਸਪੀ,  ਪਾਣੀਪਤ ਨੁੰ ਮੁੜ ਜਾਂਚ ਦੇ ਨਿਰਦੇਸ਼ ਦਿੱਤੇ

 ਕੁਰੂਕਸ਼ੇਤਰ ਤੋਂ ਆਏ ਫਰਿਆਦੀ ਨੇ ਸ਼ਿਕਾਇਤ ਦਿੰਦੇ ਹੋਏ ਦਸਿਆ ਕਿ ਉਸ ਦੇ ਬੇਟੇ ਨੁੰ ਅਮੇਰਿਕਾ ਭੇਜਣ ਦੇ ਨਾਂਅ ਤੇ ਏਜੰਟਾਂ ਨੇ ਰੁਪਇਆ ਦੀ ਮੰਗ ਕੀਤੀ ਸੀ ਊਨ੍ਹਾਂ ਨੇ 53 ਲੱਖ ਰੁਪਏ ਏਜੰਟਾਂ ਨੂੰ ਦਿੱਤੇ ਮਗਰ ਅਮੇਰਿਕਾ ਭੇਜਣ ਦੇ ਥਾਂ ਏਜੰਟਾਂ ਨੇ ਉਸ ਦੇ ਬੇਟੇ ਨੂੰ ਪਹਿਲਾਂ ਦੁਬਈ ਭੇਜ ਦਿੱਤਾ,  ਮਗਰ ਬਾਅਦ ਵਿਚ ਦੇਸ਼ ਵਾਪਸ ਬੁਲਾ ਲਿਆ ਹੁਣ ਉਹ ਪੈਸੇ ਮੰਗਦੇ ਹਨ ਤਾਂ ਉਨ੍ਹਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਗ੍ਰਹਿ ਮੰਤਰੀ ਅਨਿਲ ਵਿਜ ਨੇ ਮਾਮਲੇ ਵਿਚ ਕਬੂਤਰਬਾਜੀ ਦੇ ਲਈ ਗਠਨ ਐਸਆਈਟੀ ਦੀ ਕਾਰਵਾਈ ਦੇ ਨਿਰਦੇਸ਼ ਦਿੱਤੇ

          ਇਸੀ ਤਰ੍ਹਾ ਯਮੁਨਾਨਗਰ ਤੋਂ ਆਏ ਇਕ ਫਰਿਆਦ (ਮਿਸਤਰੀ) ਨੇ ਦਸਿਆ ਕਿ ਉਸ ਨੇ ਯਮੁਨਾਨਗਰ ਵਿਚ ਕੋਠੀ ਬਨਾਉਣ ਦਾ ਠੇਕਾ ਲਿਆ ਸੀ ਅਤੇ 8.82 ਲੱਖ ਰੁਪਏ ਰਕਮ ਮਜਦੂਰੀ ਦੱਸੀ ਗਈ ਸੀ ਮਗਰ ਉਸ ਨੂੰ 4.77 ਲੱਖ ਰੁਪਏ ਮਿਲੇ,  ਬਾਕੀ ਰਕਮ ਜਦੋਂ ਉਹ ਮੰਗਦਾ ਹੈ ਤਾਂ ਉਨ੍ਹਾਂ ਨੂੰ ਮਾਰਨ ਦੀ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਗ੍ਰਹਿ ਮੰਤਰੀ ਅਨਿਲ ਵਿਜ ਨੇ ਐਸਪੀ ਯਮੁਨਾਨਗਰ ਨੂੰ ਮਾਮਲੇ ਵਿਚ ਕਾਰਵਾਈ ਦੇ ਨਿਰਦੇਸ਼ ਦਿੱਤੇ

ਜੀਂਦ ਤੋਂ ਆਈ ਮਹਿਲਾ ਨੇ ਮਾਰਕੁੱਟ ਮਾਮਲੇ ਵਿਚ ਕੋਈ ਕਾਰਵਾਈ ਨਾ ਹੋਣ ਦੀ ਸ਼ਿਕਾਇਤ ਦਿੱਤੀ,  ਕਰਨਾਲ ਤੋਂ ਆਏ ਫਰਿਆਦੀ ਨੇ ਧੋਖਾਧੜੀ ਮਾਮਲੇ ਵਿਚ ਕੋਰਟ ਵਿਚ ਚਾਲਾਨ ਪੇਸ਼ ਨਹੀਂ ਕਰਨ,  ਰੋਹਤਕ ਤੋਂ ਆਏ ਮੈਡੀਕਲ ਕਾਲਜ ਦੇ ਵਿਦਿਆਰਥੀਆਂ ਨੇ ਕਾਲਜ ਪ੍ਰਬੰਧਨ ਤੇ ਗੰਦੀ ਭਾਸ਼ਾ ਦੀ ਵਰਤੋ ਕਰਨ ,  ਸਿਰਸਾ ਤੋਂ ਆਏ ਪਰਿਵਾਰ ਨੇ ਝਗੜੇ ਦੇ ਮਾਮਲੇ ਵਿਚ ਜਾਂਚ ਅਧਿਕਾਰੀ ਬਦਲਣ,  ਕੁਰੂਕਸ਼ੇਤਰ ਤੋਂ ਆਈ ਮਹਿਲਾ ਨੇ ਆਤਮਹਤਿਆ ਮਾਮਲੇ ਵਿਚ ਦੋਸ਼ੀਆਂ ਦੀ ਗਿਰਫਤਾਰੀ ਨਾ ਹੋਣ,  ਯਮੁਨਾਨਗਰ ਵਿਚ ਖੇਤੀਬਾੜੀ ਦੀ ਜਮੀਨ ਤੇ ਦੋਸ਼ੀਆਂ ਵੱਲੋਂ ਕਬਜਾ ਕਰਨ ਅਤੇ ਹੋਰ ਮਾਮਲੇ ਸਾਹਮਣੇ ਆਏ ਜਿਨ੍ਹਾਂ ਤੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਸਬੰਧਿਤ ਅਧਿਕਾਰੀਆਂ ਨੂੰ ਕਾਰਵਾਈ ਦੇ ਨਿਰਦੇਸ਼ ਦਿੱਤੇ


Courtesy: kaumimarg

Leave a Reply

Your email address will not be published. Required fields are marked *