Sat. Mar 2nd, 2024


 

ਚੰਡੀਗੜ੍ਹ– ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਅਰਜੁਨ ਅਵਾਰਡੀ ਨਾਲ ਸਨਮਾਨਿਤ ਸੂਬੇ ਦੇ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਨਵੀਂ ਦਿੱਲੀ ਸਥਿਤ ਹਰਿਆਣਾ ਭਵਨ ਵਿਚ ਅਰਜੁਨ ਅਵਾਰਡੀ ਖਿਡਾਰੀ ਤੇ ਕੋਚ ਮੁੱਖ ਮੰਤਰੀ ਮਨੋਹਰ ਲਾਲ ਨਾਲ ਮੁਲਾਕਾਤ ਕਰਨ ਆਏ ਸਨ ਮੁੱਖ ਮੰਤਰੀ ਨੇ ਕੌਮੀ ਖੇਡ ਪੁਰਸਕਾਰ 2023 ਦੇ ਤਹਿਤ ਅਰਜੁਨ ਅਵਾਰਡ ਨਾਲ ਸਨਮਾਨਿਤ ਸੁਨੀਲ ਕੁਮਾਰ (ਕੁਸ਼ਤੀ) ,  ਅੰਤਿਮ ਪੰਘਾਲ (ਕੁਸ਼ਤੀ) ਤੇ ਦੀਕਸ਼ਾ ਡਾਗਰ (ਗੋਲਫ) ਨੂੰ ਵਧਾਈ ਦਿੱਤੀ

          ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਇੰਨ੍ਹਾਂ ਖਿਡਾਰੀਆਂ ਤੋਂ ਸੁਝਾਅ ਮੰਗੇ ਕਿ ਕਿਸ ਤਰ੍ਹਾ ਨਾਲ ਹਰਿਆਣਾ ਵਿਚ ਖੇਡਾਂ ਨੂੰ ਹੋਰ ਪ੍ਰੋਤਸਾਹਨ ਦਿੱਤਾ ਜਾ ਸਕਦਾ ਹੈ ਇਸ ਤੇ ਖਿਡਾਰੀਆਂ ਨੇ ਹਰਿਆਣਾ ਦੀ ਖੇਡ ਨੀਤੀ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਖੇਡ ਨੀਤੀ ਨਾਲ ਖਿਡਾਰੀਆਂ ਦਾ ਮਨੋਬਲ ਵਧਿਆ ਹੈ ਅਤੇ ਨੌਜੁਆਨ ਵਰਗ ਤੇ ਬੱਚੇ ਇਸ ਖੇਡ ਨੀਤੀ ਨਾਲ ਪ੍ਰਭਾਵਿਤ ਹੋ ਕੇ ਖੇਡਾਂ ਵੱਲੇ ਖਿੱਚੇ ਗਏ ਹਨ ਸੂਬੇ ਦੇ ਪਿੰਡਾਂ ਵਿਚ ਨੌਜੁਆਨ ਹੁਣ ਖੇਡਾਂ ਵਿਚ ਭਵਿੱਖ ਬਨਾਉਣ ਦੇ ਲਈ ਅਭਿਆਸ ਕਰ ਰਹੇ ਹਨ

ਮੈਡਲ ਜੇਤੂਆਂ ਨੂੰ ਸੱਭ ਤੋਂ ਵੱਧ ਕੈਸ਼ ਅਵਾਰਡ ਦੇ ਰਿਹਾ ਹਰਿਆਣਾ

          ਮੁੱਖ ਮੰਤਰੀ ਨੇ ਖਿਡਾਰੀਆਂ ਨਾਲ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਦੇਸ਼ ਵਿਚ ਮੈਡਲ ਜੇਤੂਆਂ ਨੂੰ ਸੱਭ ਤੋਂ ਵੱਧ ਕੈਸ਼ ਅਵਾਰਡ ਹਰਿਆਣਾ ਵਿਚ ਦਿੱਤੇ ਜਾ ਰਹੇ ਹਨ ਖਿਡਾਰੀ ਸੂਬੇ ਵਿਚ ਖੇਡਾਂ ਦੀ ਬਿਹਤਰੀ ਲਈ ਜੋ ਵੀ ਚੰਗੇ ਸੁਝਾਅ ਦੇਣਗੇ,  ਉਨ੍ਹਾਂ ਨੂੰ ਸਰਕਾਰ ਲਾਗੂ ਕਰੇਗੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਅਸੀਂ ਉਸ ਸਮੇਂ ਦਿੱਲ ਨਾਲ ਖੁਸ਼ੀ ਹੁੰਦੀ ਹੈ,  ਜਦੋਂ ਹਰਿਆਣਾ ਦੇ ਖਿਡਾਰੀ ਵਿਦੇਸ਼ ਦੀ ਧਰਤੀ ਤੇ ਮੈਡਲ ਜਿੱਤ ਕੇ ਤਿਰੰਗਾ ਫਹਿਰਾਉਂਦੇ ਹਨ ਤਿਰੰਗਾ ਫਹਿਰਾਉਣ ਦੇ ਨਾਲ ਜਦੋਂ ਰਾਸ਼ਟਰਗਾਨ ਵਜਦਾ ਹੈ ਤਾਂ ਉਹ ਸਾਨੂੰ ਸਾਰੇ ਭਾਰਤਵਾਸੀਆਂ ਲਈ ਮਾਣ ਦਾ ਲੰਮ੍ਹਾ ਹੁੰਦਾ ਹੈ ਉਨ੍ਹਾਂ ਨੇ ਕਿਹਾ ਕਿ ਹਾਲਾਂਕਿ ਆਬਾਦੀ ਦੇ ਹਿਸਾਬ ਨਾਲ ਹਰਿਆਣਾ ਛੋਟਾ ਸੂਬਾ ਹੈ,  ਇਸ ਦੇ ਬਾਵਜੂਦ ਓਲੰਪਿਕ ਤੋਂ ਲੈ ਕੇ ਕੌਮੀ ਪੱਧਰ ਤਕ ਹਰਿਆਣਾ ਸੱਭ ਤੋਂ ਵੱਧ ਮੈਡਲ ਹਾਸਲ ਕਰਨ ਵਾਲਾ ਸੂਬਾ ਹੈ ਹਰਿਆਣਾ ਦੀ ਖੇਡ ਨੀਤੀ ਖਿਡਾਰੀਆਂ ਨੂੰ ਅੱਗੇ ਵੱਧਣ ਦਾ ਮੌਕਾ ਦੇ ਰਹੀ ਹੈ,  ਅਤੇ ਉਨ੍ਹਾਂ ਨੁੰ ਉਮੀਦ ਹੈ ਕਿ ਭਵਿੱਖ ਵਿਚ ਇਸ ਦੇ ਹੋਰ ਚੰਗੇ ਨਤੀਜੇ ਆਉਣਗੇ

          ਖਿਡਾਰੀਆਂ ਨਾਲ ਚਰਚਾ ਦੌਰਾਨ ਮੁੱਖ ਮੰਤਰੀ ਨੇ ਦਸਿਆ ਕਿ ਜਿਲ੍ਹਾ ਖੇਡ ਅਧਿਕਾਰੀਆਂ ਰਾਹੀਂ ਪਿੰਡਾਂ ਵਿਚ ਖੇਡ ਦੇ ਸਮਾਨ ਦੀ ਜਰੂਰਤ ਦੇ ਬਾਰੇ ਵਿਚ ਜਾਣਕਾਰੀ ਮੰਗੀ ਗਈ ਹੈ ਉੱਥੇ ਡਿਮਾਂਡ ਆਉਣ ਦੇ ਬਾਅਦ ਪਿੰਡ ਪੰਚਾਇਤਾਂ ਰਾਹੀਂ ਖੇਡਾਂ ਦਾ ਸਮਾਨ ਉਪਲਬਧ ਕਰਵਾ ਦਿੱਤਾ ਜਾਵੇਗਾ ਹਰਿਆਣਾ ਵਿਚ ਹੁਣ ਪਿੰਡ-ਪਿੰਡ ਤਕ ਖੇਡ ਬੁਨਿਆਦੀ ਢਾਂਚਾ ਵਿਕਸਿਤ ਕੀਤਾ ਜਾਵੇਗਾ,  ਤਾਂ ਜੋ ਨੌਜੁਆਨਾਂ ਦੀ ਖੇਡ ਪ੍ਰਤਿਭਾਵਾਂ ਨੂੰ ਬਚਪਨ ਤੋਂ ਤਰਾਸ਼ਿਆ ਜਾ ਸਕੇ ਪ੍ਰਸਿੱਦ ਖੇਡਾਂ ਵਿਚ ਨੌਜੁਆਨਾਂ ਨੁੰ ਟ੍ਰੇਨਡ ਕਰਨ ਲਈ ਸਪੈਸ਼ਲਾਇਜਡ ਹਾਈ ਪਾਵਰ ਪਰਫਾਰਮੈਂਸ ਸੈਂਟਰ ਖੋਲਣ ਦੀ ਰੂਪਰੇਖਾ ਤਿਆਰ ਕੀਤੀ ਜਾ ਰਹੀ ਹੈ

ਖਿਡਾਰੀ ਬੋਲ ਹਰਿਆਣਾਂ ਦੀ ਖੇਡ ਨੀਤੀ ਦੇਸ਼ ਵਿਚ ਮੋਹਰੀ

          ਇਸ ਮੌਕੇ ਤੇ ਮੁੱਖ ਮੰਤਰੀ ਨਾਲ ਮਿਲਣ ਆਏ ਅਰਜੁਨ ਅਵਾਰਡੀ ਸੁਨੀਲ ਕੁਮਾਰ ਤੇ ਅੰਤਿਮ ਪੰਘਾਲ ਨੇ ਕਿਹਾ ਕਿ ਹਰਿਆਣਾ ਦੀ ਖੇਡ ਨੀਤੀ ਨਾਲ ਖੇਡਾਂ ਨੂੰ ਪ੍ਰੋਤਸਾਹਨ ਮਿਲਿਆ ਹੈ,  ਵਿਸ਼ੇਸ਼ਕਰ ਕੁਸ਼ਤੀ ਵਿਚ ਹਰਿਆਣਾ ਨੇ ਵੱਖ ਮੁਕਾਮ ਹਾਸਲ ਕੀਤਾ ਹੈ ਮੁਕਾਬਲੇ ਚਾਹੇ ਕੋਈ ਵੀ ਹੋਵੇ ਹਰਿਆਣਾ ਦੇ ਪਹਿਲਵਾਨ ਮੈਡਲ ਲੈ ਕੇ ਪਰਤੇ ਹਨ

          ਖਿਡਾਰੀਆਂ ਦੇ ਦੱਲ ਦੇ ਨਾਲ ਆਏ ਪਹਿਲਾਂ ਤੋਂ ਅਰਜੁਨ ਅਵਾਰਡ ਨਾਲ ਸਨਮਾਨਿਤ ਰਹੀ ਯੋਗੇਸ਼ਵਰ ਦੱਤ ਨੇ ਕਿਹਾ ਕਿ ਖੇਡਾਂ ਦੀ ਦ੍ਰਿਸ਼ਟੀ ਨਾਲ ਹਰਿਆਣਾ ਖੁਸ਼ਹਾਲ ਸੂਬਾ ਹੈ ਕੁਸ਼ਤੀ ਨੂੰ ਸੂਬੇ ਵਿਚ ਹੋਰ ਵੱਧ ਪ੍ਰੋਤਸਾਹਨ ਦੇਣ ਲਈ ਮੁੱਖ ਮੰਤਰੀ ਦੇ ਸਮਝ ਸੁਝਾਅ ਵੀ ਦਿੱਤੇ ਗਏ ਹਨ ਸੂਬੇ ਵਿਚ 2008 ਦੇ ਬਾਅਦ ਕੁਸ਼ਤੀ ਉਚਾਈਆਂ ਤੇ ਪਹੁੰਚੀ ਹੈ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਖੇਡਾਂ ਨੂੰ ਪ੍ਰੋਤਸਾਹਨ ਦੇਣ ਲਈ ਲਗਾਤਾਰ ਯਤਨਸ਼ੀਲ ਹੈ ਮੁਲਾਕਾਤ ਦੌਰਾਨ ਅੱਜ ਵੀ ਮੁੱਖ ਮੰਤਰੀ ਨੇ ਸੁਝਾਅ ਮੰਗੇ ਹਨ ਮੁੱਖ ਮੰਤਰੀ ਦਾ ਨਜਰਿਆ ਪਿੰਡ ਪੱਧਰ ਤੋਂ ਹੋਨਹਾਰ ਖਿਡਾਰੀਆਂ ਨੂੰ ਅੱਗੇ ਵੱਧਣ ਦਾ ਮੌਕਾ ਦੇਣ ਦਾ ਹੈ

          ਇਸ ਮੌਕੇ ਤੇ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਾਜੀਵ ਜੇਤਲੀ,  ਖੇਡ ਵਿਭਾਗ ਦੇ ਉੱਪ ਨਿਦੇਸ਼ਕ ਗਿਰਰਾਜ ਸਿੰਘ,  ਅਰਜੁਨ ਅਵਾਰਡੀ ਕੋਚ ਰੋਹਤਾਸ਼ ਦਹਿਆ,  ਦਰੋਣਾਚਾਰਿਆ ਅਵਾਰਡੀ ਕੋਚ ਮਹਾਵੀਰ ਸਿੰਘ,  ਅਰਜੁਨ ਅਵਾਰਡੀ ਸੁਨੀਲ ਕੁਮਾਰ,  ਕਾਮਨ ਵੈਲਥ ਗੇਮਸ ਦੇ ਗੋਲਡ ਮੈਡਲ ਜੇਤੂ ਅਨਿਲ ਕੁਮਾਰ,  ਧਿਆਨਚੰਦ ਅਵਾਰਡੀ ਕੁਲਦੀਪ ਮਲਿਕ,   ਓਲੰਪਿਕ ਰੇਫਰੀ ਅਸ਼ੋਕ ਕੁਮਾਰ,  ਅਰਜੁਨ ਅਵਾਰਡੀ ਅੰਸ਼ੁਲ ਮਲਿਕ,  ਅਰਜੁਨ ਅਵਾਰਡੀ ਸਰਿਤਾ ਮੋਰ,  ਕੌਮਾਂਤਰੀ ਖਿਡਾਰੀ ਰੀਤਿਕਾ,  ਸ਼ਵੇਤਾ ਤੇ ਵਿਸ਼ਾਲ ਕਾਲੀਰਮਨ ਮੌਜੂਦ ਰਹ

 


Courtesy: kaumimarg

Leave a Reply

Your email address will not be published. Required fields are marked *