ਨਵੀਂ ਦਿੱਲੀ- ਮਨੁੱਖਤਾ ਭਲਾਈ ਮਿਸ਼ਨ ਸੰਸਥਾ ਦੇ ਸੀਨੀਅਰ ਆਗੂ ਅਤੇ ਉੱਘੇ ਸਮਾਜ ਸੇਵੀ ਸ. ਪਰਮਜੀਤ ਸਿੰਘ ਬਜਾਜ ਨੇ ਭਾਰਤੀ ਕ੍ਰਿਕੇਟ ਟੀਮ ਦੇ ਇਕ ਸਿੱਖ ਖਿਡਾਰੀ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਬਾਰੇ ਸੋਸਲ ਮੀਡੀਆ `ਤੇ ਗਲਤ ਸ਼ਬਦਾਂ ਦੀ ਵਰਤੋਂ ਅਤੇ ਉਨ੍ਹਾਂ ਨੂੰ ਟ੍ਰੋਲ ਕਰਨ ਵਾਲਿਆਂ ਵਿਰੁੱਧ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।ਸ. ਪਰਮਜੀਤ ਸਿੰਘ ਬਜਾਜ ਨੇ ਅਰਸ਼ਦੀਪ ਸਿੰਘ ਨੂੰ ਟ੍ਰੋਲ ਕਰਨ ਦੇ ਪਿਛੇ ਕਿਸੇ
ਵੱਡੀ ਸਾਜਿਸ਼ ਦਾ ਹੱਥ ਹੈ।ਜਿਸ ਦੀ ਭਾਰਤ ਸਰਕਾਰ ਅਤੇ ਵਿਸ਼ੇਸ਼ ਤੌਰ `ਤੇ ਖ਼ੁਫ਼ੀਆਂ ਏਜੰਸੀਆਂ ਨੂੰ ਜਾਂਚ ਕਰਨੀ ਚਾਹੀਦੀ ਹੈ।ਸ. ਬਜਾਜ ਨੇ ਕਿਹਾ ਕਿ ਅਰਸ਼ਦੀਪ ਸਿੰਘ ਨੇ ਸਖ਼ਤ ਮਿਹਨਤ ਅਤੇ ਪੂਰੀ ਲਗਨ ਨਾਲ ਭਾਰਤੀ ਕ੍ਰਿਕੇਟ ਟੀਮ ਵਿੱਚ ਆਪਣਾ ਸਥਾਨ ਬਣਾਇਆ ਹੈ ਅਤੇ
ਖੇਡ ਵਿੱਚ ਕਦੇ ਕਦਾਈ ਬਹੁਤ ਦਬਾੳ ਵਾਲੇ ਹਾਲਾਤਾਂ ਵਿੱਚ ਅਜਿਹੀਆਂ ਚੀਜ਼ਾਂ ਵਾਪਰ ਜਾਂਦੀਆਂ ਹਨ।ਸ. ਪਰਮਜੀਤ ਸਿੰਘ ਬਜਾਜ ਨੇ ਕਿਹਾ ਕਿ ਅਜਿਹੇ ਹਾਲਾਤਾਂ ਵਿੱਚ ਖ਼ਿਡਾਰੀਆਂ ਦਾ ਮਨੋਬਲ ਘਟਾਉਣ ਦੀ ਬਜਾਏ ਸਾਨੂੰ ਉਨ੍ਹਾਂ ਦਾ ਸਮਰਥਨ ਅਤੇ ਉਤਸਾਹ ਵਧਾਉਣਾ ਚਾਹੀਦਾ
ਹੈ।ਸ. ਬਜਾਜ ਨੇ ਕਿਹਾ ਕਿ ਅਰਸ਼ਦੀਪ ਸਿੰਘ ਕ੍ਰਿਕੇਟ ਜਗਤ ਦਾ ਉਭਰਦਾ ਹੋਇਆ ਸਿਤਾਰਾ ਹੈ ਅਤੇ ਮੈਨੂੰ ਪੂਰੀ ਆਸ ਹੈ ਕਿ ਉਹ ਭਵਿੱਖ ਵਿੱਚ ਦੇਸ਼ ਦਾ ਨਾਮ ਪੁਰੇ ਵਿਸ਼ਵ ਵਿੱਚ ਰੋਸ਼ਨ ਕਰੇਗਾ ਅਤੇ ਨਵੇਂ ਕੀਰਤੀਮਾਨ ਸਥਾਪਿਤ ਵੀ ਕਰੇਗਾ।