Wed. Dec 6th, 2023


ਨਵੀ ਦਿੱਲੀ: ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਮੁਖੀ ਸ੍ਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਉਹ ਜਲਦ ਹੀ ਪੰਜਾਬ ਆ ਕੇ ਪੱਤਰਕਾਰ ਭਾਈਚਾਰੇ ਲਈ ਨਵੀਂ ਮੀਡੀਆ ਨੀਤੀ ਦੀ ਵੀ ਗਰੰਟੀ ਦੇਣਗੇ।ਅੱਜ ਇੱਥੇ ਅਦਾਰਾ ਚੜ੍ਹਦੀਕਲਾ ਦੇ ਚੇਅਰਮੈਨ ਸ. ਜਗਜੀਤ ਸਿੰਘ ਦਰਦੀ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਸ੍ਰੀ ਕੇਜਰੀਵਾਲ ਨੇ ਕਿਹਾ ਕਿ ਪੱਤਰਕਾਰ ਭਾਈਚਾਰਾ ਸਮਾਜ ਅਤੇ ਦੇਸ਼ ਲਈ ਬਹੁਤ ਹੀ ਅਹਿਮ ਅਤੇ
ਜ਼ਿੰਮੇਵਾਰੀ ਵਾਲੀ ਭੂਮਿਕਾ ਨਿਭਾ ਰਿਹਾ ਹੈ ਪਰ ਪੱਤਰਕਾਰਾਂ ਨੂੰ ਉਹ ਸਹੂਲਤਾਂ ਨਹੀਂ ਮਿਲ ਰਹੀਆਂ ਜਿਸਦੇ ਉਹ ਹੱਕਦਾਰ ਹਨ।ਸ. ਜਗਜੀਤ ਸਿੰਘ ਦਰਦੀ ਨੇ ਆਪ ਮੁਖੀ ਨੂੰ ਦੱਸਿਆ ਕਿ ਫੀਲਡ ਵਿੱਚ ਕੰਮ ਕਰਦੇ ਪੱਤਰਕਾਰ ਆਪਣੀ ਜਾਨ `ਤੇ ਖੇਡ ਕੇ ਲੋਕਾਂ ਦੇ ਹੱਕ ਸੱਚ ਦੀ
ਗੱਲ ਕਰਦੀਆਂ ਖਬਰਾਂ ਅਤੇ ਸੂਚਨਾਵਾਂ ਨਸ਼ਰ ਕਰਦੇ ਹਨ ਪਰ ਉਹ ਆਰਥਿਕ ਤੌਰ `ਤੇ ਸਮਰੱਥ ਨਹੀਂ ਹਨ ਕਿਉੰਕਿ ਅਖ਼ਬਾਰਾਂ ਅਤੇ ਚੈਨਲਾਂ ਨੂੰ ਇਸ਼ਤਿਹਾਰ ਦੇਣ ਵਿੱਚ ਸਰਕਾਰਾਂ ਪੱਖਪਾਤ ਵਾਲਾ ਰਵਈਆ ਅਖਤਿਆਰ ਕਰਦੀਆਂ ਹਨ ਜਿਸ ਕਾਰਨ ਅਦਾਰੇ ਪੱਤਰਕਾਰਾਂ ਨੂੰ ਆਰਥਿਕ
ਸੁਰੱਖਿਆ ਪ੍ਰਦਾਨ ਨਹੀਂ ਕਰ ਪਾਉਂਦੇ। ਇਸ ਤੇ ਸ੍ਰੀ ਕੇਜਰੀਵਾਲ ਨੇ ਕਿਹਾ ਕਿ ਉਹ ਜਲਦ ਹੀ ਪੰਜਾਬ ਵਿੱਚ ਪਹੁੰਚ ਕੇ ਮੀਡੀਆ ਲਈ ਵਿਸ਼ੇਸ ਨੀਤੀ ਦੀ ਗਰੰਟੀ ਦਾ ਵੀ ਐਲਾਨ ਕਰਨਗੇ। ਸ. ਜਗਜੀਤ ਸਿੰਘ ਦਰਦੀ ਨੇ ਦੱਸਿਆ ਕਿ ਤਕਰੀਬਨ ਇੱਕ ਘੰਟਾ ਚੱਲੀ ਮੀਟਿੰਗ ਵਿੱਚ ਸ੍ਰੀ
ਕੇਜਰੀਵਾਲ ਨਾਲ ਉਨ੍ਹਾਂ ਦੀ ਪੰਜਾਬ ਦੇ ਕਈ ਅਹਿਮ ਮੁੱਦਿਆਂ `ਤੇ ਗੱਲਬਾਤ ਹੋਈ ਅਤੇ ਆਪ ਮੁਖੀ ਨੇ ਸਾਰੇ ਮੁੱਦਿਆਂ ਨੂੰ ਗੰਭੀਰਤਾ ਨਾਲ ਵਿਚਾਰਨ ਦੀ ਗੱਲ਼ ਕਹੀ ਹੈ।ਇਸ ਸਮੇਂ ਚੜਦੀਕਲਾ ਦੇ ਡਾਇਰੈਕਟਰ ਸ. ਅੰਮ੍ਰਿਤਪਾਲ ਸਿੰਘ ਦਰਦੀ ਨੇ ਦਿੱਲੀ ਦੇ ਮੁੱਖ ਮੰਤਰੀ ਨੂੰ
ਡਾ. ਪ੍ਰਭਲੀਨ ਸਿੰਘ ਦੁਆਰਾ ਪ੍ਰਕਾਸ਼ਿਤ ਕਿਤਾਬ “ਸ਼ਾਇਨਿੰਗ ਸਿੱਖ ਯੂਥ ਆਫ ਇੰਡੀਆ” ਭੇਂਟ ਕੀਤੀ। ਜਿਕਰਯੋਗ ਹੈ ਕਿ ਇਹ ਕਿਤਾਬ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਾਰ ਸੌ ਸਾਲਾ ਪ੍ਰਕਾਸ਼ ਪੁਰਬ ਮੌਕੇ ਪ੍ਰਕਾਸ਼ਿਤ ਕੀਤੀ ਗਈ ਸੀ ਜਿਸ ਵਿੱਚ ਭਾਰਤ ਦੇ ਉਨ੍ਹਾ ਸੌ
ਸਿੱਖ ਨੌਜਵਾਨਾਂ ਨੂੰ ਲਿਆ ਗਿਆ ਸੀ ਜਿਨ੍ਹਾਂ ਨੇ ਆਪਣੇ ਆਪਣੇ ਖੇਤਰ ਵਿੱਚ ਮੱਲਾਂ ਮਾਰੀਆਂ ਸਨ। ਇਸ ਕਿਤਾਬ ਵਿੱਚ ਚੜਦੀਕਲਾ ਦੇ ਡਾਇਰੈਕਟਰ ਮਰਹੂਮ ਸ. ਸਤਬੀਰ ਸਿੰਘ ਦਰਦੀ ਅਤੇ ਦਿੱਲੀ ਤੋਂ ਡਾਇਰੈਕਟਰ ਸ.ਅੰਮ੍ਰਿਤਪਾਲ ਸਿੰਘ ਦਰਦੀ ਦੀ ਵੀ ਸੰਖੇਪ ਜੀਵਨੀ
ਪ੍ਰਕਾਸ਼ਿਤ ਕੀਤੀ ਗਈ ਹੈ। ਸ੍ਰੀ ਕੇਜਰੀਵਾਲ ਨੇ ਡਾ. ਪ੍ਰਭਲੀਨ ਸਿੰਘ ਦੇ ਇਸ ਉਪਰਾਲੇ ਦੀ ਵੀ ਸ਼ਲਾਘਾ ਕੀਤੀ।

Leave a Reply

Your email address will not be published. Required fields are marked *