Sat. Feb 24th, 2024


ਚੰਡੀਗੜ੍ਹ- ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਦੀ ਅਗਵਾਈ ਹੇਠ ਪਿਛਲੇ 9 ਸਾਲਾਂ ਤੋਂ ਹਰਿਆਣਾ ਲਗਾਤਾਰ ਉਦਯੋਗਿਕ ਵਿਕਾਸ ਵੱਲ ਵੱਧ ਰਿਹਾ ਹੈ। ਸਰਕਾਰ ਵੱਲੋਂ ਨਿਵੇਸ਼ਕਾਂ ਨੂੰ ਦਿੱਤੇ ਜਾ ਰਹੇ ਵੱਖ-ਵੱਖ ਪ੍ਰੋਤਸਾਹਨਾਂ ਤੇ ਰਿਆਇਤਾਂ ਦੇ ਚਲਦੇ ਦੇਸ਼-ਵਿਦੇਸ਼ ਦੇ ਨਿਵੇਸ਼ਕ ਹਰਿਆਣਾ ਦੇ ਵੱਲ ਰੁੱਪ ਕਰ ਰਹੇ ਹਨ। ਗੁਰੂਗ੍ਰਾਮ ਦੇ ਬਾਅਦ ਹੁਣ ਆਈਏਮਟੀ ਖਰਖੌਦਾ ਵੀ ਉਦਯੋਗਿਕ ਵਿਕਾਸ ਦੀ ਦ੍ਰਿਸ਼ਟੀ ਨਾਲ ਵਿਕਸਿਤ ਹੋਣ ਜਾ ਰਿਹਾ ਹੈ। ਖਰਖੌਦਾ ਵਿਚ ਮਾਰੂਤੀ ਸੁਜੂਕੀ ਦੇ ਮੇਗਾ ਪਲਾਂਟ ਬਾਅਦ ਹੁਣ ਯੂਨੋ ਮਿੰਡਾ ਲਿਮੀਟੇਡ ਵੀ ਲਗਭਗ 1100 ਕਰੋੜ ਰੁਪਏ ਦੇ ਨਿਵੇਸ਼ ਨਾਲ ਆਪਣਾ ਮੇਗਾ ਪ੍ਰੋਜੈਕਟ ਲਗਾਏਗੀ, ਜਿਸ ਨਾਲ ਇਸ ਖੇਤਰ ਦਾ ਹੋਰ ਵੱਧ ਵਿਕਾਸ ਹੋਵੇਗਾ ਅਤੇ ਰੁਜਗਾਰ ਦੇ ਮੌਕੇ ਵੀ ਵੱਧਣਗੇ।

ਮੁੱਖ ਮੰਤਰੀ ਦੀ ਅਗਵਾਈ ਹੇਠ ਬੁੱਧਵਾਰ ਦੇਰ ਸ਼ਾਮ ਹੋਈ ਹਰਿਆਣਾ ਉਦਮ ਪ੍ਰੋਤਸਾਹਨ ਬੋਰਡ ਦੀ 16ਵੀਂ ਮੀਟਿੰਗ ਦੌਰਾਨ ਯੂਨੋ ਮਿੰਡਾ ਲਿਮੀਟੇਡ ਨੂੰ ਮੇਗਾ ਪ੍ਰੋਜੈਕਟ ਦੇ ਲਈ ਲਗਭਗ 94.32 ਏਕੜ ਭੂਮੀ ਅਲਾਟ ਕਰਨ ਦੀ ਮੰਜੂਰੀ ਪ੍ਰਦਾਨ ਕੀਤੀ ਗਈ। ਇਸ ਤੋਂ ਇਲਾਵਾ, ਸੁਜੂਕੀ ਮੋਟਰਸਾਈਕਲ ਇੰਡੀਆ ਪ੍ਰਾਈਵੇਟ ਲਿਮੀਟੇਡ ਵੱਲੋਂ ਵੀ ਆਈਏਮਟੀ ਖਰਖੌਦਾ ਵਿਚ ਲਗਭਗ 2 ਹਜਾਰ ਕਰੋੜ ਰੁਪਏ ਦੇ ਨਿਵੇਸ਼ ਦੇ ਨਾਲ ਮੇਗਾ ਪਲਾਂਟ ਲਿਆਉਣ ਦੇ ਲਈ ਪ੍ਰਸਤਾਵ ਦਿੱਤਾ ਹੈ।

ਮੀਟਿੰਗ ਵਿਚ ਡਿਪਟੀ ਮੁੱਖ ਮੰਤਰੀ ਸ੍ਰੀ ਦੁਸ਼ਯੰਤ ਚੌਟਾਲਾ, ਸਕੂਲ ਸਿਖਿਆ ਮੰਤਰੀ ਸ੍ਰੀ ਕੰਵਰ ਪਾਲ, ਕਿਰਤ ਰਾਜ ਮੰਤਰੀ ਸ੍ਰੀ ਅਨੁਪ ਧਾਨਕ ਵੀ ਮੌਜੂਦ ਸਨ।

ਆਈਓਸੀਐਲਪਾਣੀਪਤ ਦੇ ਨੇੜੇ ਪੋਲਿਸਟਰ ਚਿਪਸ ਉਤਪਾਦਨ ਦੇ ਲਈ ਲੱਗੇਗਾ ਕੈਮੀਕਲਸ ਅਤੇ ਪੈਟਰੋਕੈਮੀਕਲਸ ਦਾ ਮੇਗਾ ਪਲਾਂਟ

ਮੀਟਿੰਗ ਵਿਚ ਜਾਣਕਾਰੀ ਦਿੱਤੀ ਗਈ ਕਿ ਉਦਯੋਗਿਕ ਵਿਕਾਸ ਨੂੰ ਪ੍ਰੋਤਸਾਹਨ ਦੇਣ ਲਈ ਸੂਬਾ ਸਰਕਾਰ ਵੱਲੋਂ ਐਲਾਨ ਹਰਿਆਣਾ ਉਦਮ ਅਤੇ ਪ੍ਰੋਤਸਾਹਨ ਨੀਤੀ, 2020 ਤਹਿਤ ਨਿਵੇਸ਼ਕਾਂ ਨੂੰ ਇਕ ਹੀ ਛੱਤ ਦੇ ਹੇਠਾਂ ਸਾਰੀ ਤਰ੍ਹਾ ਦੀ ਕਲੀਅਰੇਂਸ ਦਿੱਤੀ ਜਾ ਰਹੀ ਹੈ, ਜਿਸ ਨਾਲ ਹਰ ਨਿਵੇਸ਼ਕ ਦਾ ਭਰੋਸਾ ਹਰਿਆਣਾ ਪ੍ਰਤੀ ਵਧਿਆ ਹੈ। ਇਸੀ ਲੜੀ ਵਿਚ ਆਈਓਸੀਏਲ ਪਾਣੀਪਤ ਦੇ ਨੇੜੇ ਪੋਲਿਸਟਰ ਚਿਪਸ ਉਤਪਾਦਨ ਲਈ ਕੈਮੀਕਲਸ ਅਤੇ ਪੈਟਰੋਕੈਮੀਕਲਸ ਦਾ ਮੇਗਾ ਪਲਾਂਟ ਲਗਣ ਜਾ ਰਿਹਾ ਹੈ। ਇਸ ਦੇ ਲਈ ਹਰਿਆਣਾ ਰਾਜ ਉਦਯੋਗਿਕ ਅਤੇ ਬੁਨਿਆਦੀ ਢਾਂਚਾ ਵਿਕਾਸ ਨਿਗਮ (ਐਚਐਸਆਈਆਈਡੀਸੀ) ਵੱਲੋਂ ਯੂ ਫਲੈਕਸ ਲਿਮੀਟੇਡ ਨੂੰ ਆਈਓਸੀਐਲਪਾਣੀਪਤ ਰਿਫਾਇਨਰੀ ਦੇ ਕੋਲ 14 ਏਕੜ ਭੂਮੀ ਅਲਾਟ ਕੀਤੀ ਗਈ ਹੈ। ਕੰਪਨੀ ਵੱਲੋਂ ਸੂਬੇ ਵਿਚ ਲਗਭਗ 600 ਕਰੋੜ ਰੁਪਏ ਦਾ ਨਿਵੇਸ਼ ਹੋਵੇਗਾ ਅਤੇ ਸਥਾਨਕ ਨੌਜੁਆਨਾਂ ਨੂੰ ਰੁਜਗਾਰ ਦੇ ਮੌਕੇ ਪ੍ਰਦਾਨ ਹੋਣਗੇ। ਪਾਣੀਪਤ ਵਿਚ ਪਲਾਂਟ ਸਥਾਪਿਤ ਕਰਨ ਨਾਲ ਕੰਪਨੀ ਨੂੰ ਜਿੱਥੇ ਇਕ ਪਾਸੇ ਕੱਚੇ ਮਾਲ ਦੀ ਆਸਾਨੀ ਨਾਲ ਉਪਲਬਧਤਾ ਯਕੀਨੀ ਹੋਵੇਗੀ ਉੱਥੇ ਹੀ ਸਰਕਾਰ ਨੂੰ ਵੀ ਮਾਲ ਦੇ ਨਾਂਤੇ ਵੀ ਲਾਭ ਹੋਵੇਗਾ।

ਆਈਐਮਟੀ ਰੋਹਤਕ ਵਿਚ ਮਾਰੂਤੀ ਸੁਜੂਕੀ 100 ਏਕੜ ਵਿਚ ਹੋਰ ਵਧਾਏਗੀ ਆਰ ਐਂਡ ਡੀ ਗਤੀਵਿਧੀਆਂ

ਮੀਟਿੰਗ ਵਿਚ ਦਸਿਆ ਗਿਆ ਕਿ ਆਈਐਮਟੀ ਰੋਹਤਕ ਵਿਚ ਮਾਰੂਤੀ ਸੁਜੂਕੀ ਇੰਡੀਆ ਲਿਮੀਟੇਡ (ਏਮਏਸਆਈਏਲ) ਨੂੰ ਅਲਾਟ 700 ਏਕੜ ਭੂਮੀ ਵਿੱਚੋਂ 600 ਏਕੜ ਭੂਮੀ ‘ਤੇ ਐਮਐਸਆਈਐਲ ਲਗਭਗ 3600 ਕਰੋੜ ਰੁਪਏ ਦੇ ਨਿਵੇਸ਼ ਦੇ ਨਾਲ ਖੋਜ ਅਤੇ ਵਿਕਾਸ (ਆਰ ਐਂਡ ਬੀ) ਗਤੀਵਿਧੀਆਂ ਪਹਿਲਾਂ ਤੋਂ ਹੀ ਸੰਚਾਲਿਤ ਕਰ ਰਹੀ ਹੈ, ਜਿਸ ਤੋਂ ਲਗਭਗ 3400 ਲੋਕਾਂ ਨੂੰ ਰੁਜਗਾਰ ਮਿਲਿਆ ਹੈ। ਹੁਣ ਐਮਏਸਆਈਐਲ ਨੇ ਆਪਣੇ ਇਸੀ ਯੂਨਿਟ ਦੇ ਵਿਸਤਾਰ ਤਹਿਤ ਬਾਕੀ 100 ਏਕੜ ਜਮੀਨ ਨੂੰ ਵੀ ਲੈਣ ਦੀ ਇੱਛਾ ਪ੍ਰਗਟਾਈ ਹੈ, ਜਿਸ ਤੋਂ ਬੋਰਡ ਨੇ ਮੰਜੂਰੀ ਪ੍ਰਦਾਨ ਕਰ ਦਿੱਤੀ ਹੈ।

ਐਚਐਸਆਈਆਈਡੀਸੀ ਦਾ 28, 950 ਕਰੋੜ ਰੁਪਏ ਦਾ ਨਿਵੇਸ਼ ਖਿੱਚਣ ਦਾ ਟੀਚਾ

ਮੀਟਿੰਗ ਵਿਚ ਦਸਿ;ਆ ਗਿਆ ਕਿ ਹਰਿਆਣਾ ਰਾਜ ਉਦਯੋਗਿਕ ਅਤੇ ਬੁਨਿਆਦੀ ਢਾਂਚਾ ਵਿਕਾਸ ਨਿਗਮ (ਐਚਐਸਆਈਆਈਡੀਸੀ) ਵੱਲੋਂ ਸੂਬੇ ਵਿਚ ਹਰਿਆਣਾ ਉਦਮ ਅਤੇ ਪ੍ਰੋਤਸਾਹਨ ਨੀਤੀ, 2020 ਤਹਿਤ ਐਲਾਨ ਬਲਾਕ-ਏ, ਬੀ, ਸੀ ਅਤੇ ਡੀ ਵਿਚ ਉਦਯੋਗਿਕ ਵਿਕਾਸ ਤਹਿਤ 28, 950 ਕਰੋੜ ਰੁਪਏ ਦਾ ਨਿਵੇਸ਼ ਖਿੱਚਣ ਦਾ ਟੀਚਾ ਨਿਰਧਾਰਿਤ ਕੀਤਾ ਹੈ। ਇਸ ਦੇ ਲਈ ਸਮੇਂ-ਸਮੇਂ ‘ਤੇ ਪਲਾਂਟ ਨੀਲਾਮੀ ਦੇ ਲਈ ਇਸ਼ਤਿਹਾਰ ਜਾਰੀ ਕੀਤੇ ਜਾ ਰਹੇ ਹਨ। ਨਿਵੇਸ਼ਕਵੀ ਇੱਥੇ ਨਿਵੇਸ਼ ਕਰਨ ਲਈ ਉਤਸਾਹ ਦਿਖਾ ਰਹੇ ਹਨ।

ਮੀਟਿੰਗ ਵਿਚ ਮੁੱਖ ਸਕੱਤਰ ਸੰਜੀਵ ਕੌਸ਼ਲ, ਮੁੱਖ ਮੰਤਰੀ ਦੇ ਮੁੱਖ ਪ੍ਰਧਾਨ ਸਕੱਤਰ ਰਾਜੇਸ਼ ਖੁੱਲਰ, ਵਿੱਤ ਵਿਭਾਗ ਦੇ ਵਧੀਕ ਮੁੱਖ ਸਕੱਤਰ ਅਨੁਰਾਗ ਰਸਤੋਗੀ, ਉਦਯੋਗ ਅਤੇ ਵਪਾਰ ਵਿਭਾਗ ਦੇ ਵਧੀਕ ਮੁੱਖ ਸਕੱਤਰ ਆਨੰਦ ਮੋਹਨ ਸ਼ਰਣ, ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਵੀ ਉਮਾਸ਼ੰਕਰ, ਹਰਿਆਣਾ ਰਾਜ ਉਦਯੋਗਿਕ ਅਤੇ ਬੁਨਿਆਦੀ ਢਾਂਚਾ ਵਿਕਾਸ ਨਿਗਮ ਦੇ ਪ੍ਰਬੰਧ ਨਿਦੇਸ਼ ਯੱਸ਼ ਗਰਗ ਅਤੇ ਹਰਿਆਣਾ ਰਾਜ ਉਦਯੋਗਿਕ ਅਤੇ ਬੁਨਿਆਦੀ ਢਾਂਚਾ ਵਿਕਾਸ ਨਿਗਮ ਦੇ ਵਧੀਕ ਪ੍ਰਬੰਧ ਨਿਦੇਸ਼ਕ ਸ੍ਰੀਮਤੀ ਵਰਸ਼ਾ ਖੰਗਵਾਲ ਸਮੇਤ ਹੋਰ ਅਧਿਕਾਰੀ ਮੌਜੂਦ ਸਨ।

 


Courtesy: kaumimarg

Leave a Reply

Your email address will not be published. Required fields are marked *