Fri. Sep 22nd, 2023


ਨਵੀਂ ਦਿੱਲੀ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਮਨਜਿੰਦਰ ਸਿੰਘ ਸਿਰਸਾ ਨੇ ਦਿੱਲੀ ਕਮੇਟੀ ਚੋਣਾਂ ਵਿਚ ਵਾਰਡ ਨੰਬਰ 9 ਵਿਚ ਚੋਣ ਪ੍ਰਕਿਰਿਆ ਤੇ ਇਸਦੇ ਨਤੀਜੇ ਨੁੰ ਅਦਾਲਤ ਵਿਚ ਚੁਣੌਤੀ ਦੇਣ ਦਾ ਐਲਾਨ ਕੀਤਾ ਹੈ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸਰਦਾਰ ਸਿਰਸਾ ਨੇ ਦੱਸਿਆ ਕਿ ਵਾਰਡ ਨੰਬਰ 9 ਵਿਚ ਨਰਿੰਦਰ ਸਿੰਘ ਡਾਇਰੈਕਟਰ ਗੁਰਦੁਆਰਾ ਚੋਣਾਂ ਵੱਲੋਂ ਅਕਾਲੀ ਦਲ ਦੀਆਂ ਵਿਰੋਧੀ ਕਾਂਗਰਸ, ਆਪ ਤੇ ਭਾਜਪਾ ਦੀ ਸ਼ਹਿ ਪ੍ਰਾਪਤ ਧਿਰਾਂਦੀ ਰਜਵੀਂ ਮਦਦ ਕੀਤੀ ਗਈ। ਉਹਨਾਂ ਕਿਹਾਕਿ ਨਾ ਸਿਰਫ ਸਹੀ ਵੋਟਾਂ ਰੱਦ ਕੀਤੀਆਂ ਗਈਆਂ ਬਲਕਿ ਜਾਅਲੀ ਵੋਟਾਂ ਬਣਾਉਣ ਵਿਚ ਵੀ ਵਿਰੋਧੀਆਂ ਦੀ ਮਦਦ ਕੀਤੀ ਗਈ ਹੈ। ਉਦਾਹਰਣ ਦਿੰਦਿਆਂ ਸਰਦਾਰ ਸਿਰਸਾ ਨੇ ਦੱਸਿਆ ਕਿ ਵਾਰਡਬੰਦੀ ਵਿਚ ਰੋਡ ਨੰਬਰ 62 ਬੀ 45 ਏ ਦੀ ਲੋਕੇਸ਼ਨ ’ਤੇ ਅਣਪਾਤੇ ਵਿਅਕਤੀਆਂ ਦੀਆਂ ਵੋਟਾਂ ਬਣਾ ਦਿੱਤੀਆਂ ਗਈਆਂਜਦਕਿ ਪੰਜਾਬੀ ਬਾਗ ਵਿਚ ਇਸ ਤਰੀਕੇ ਦੀਆਂ ਸੜਕਾਂ ਅਤੇ ਲੋਕੇਸ਼ਨ ਮੌਜੂਦ ਹੀ ਨਹੀਂ ਹੈ। ਉਹਨਾਂ ਦੱਸਿਆ ਕਿ ਇਸੇ ਤਰੀਕੇ ਵਾਰਡ ਵਿਚ ਬੂਥਾਂ ਦੀ ਗਿਣਤੀ ਇਕ ਦੀ ਥਾਂਦੋ ਤੋਂ ਸ਼ੁਰੂ ਕੀਤੀ ਗਈ, ਜਿਸ ਲਈ ਕੋਈ ਵਜ੍ਹਾ ਨਹੀਂ ਦੱਸੀ ਗਈ।
ਉਹਨਾਂ ਕਿਹਾ ਕਿ ਇਥੇਹੀ ਬੱਸ ਨਹੀਂ ਸਗੋਂ ਜਿਹੜੇ ਵਿਅਕਤੀ ਇਸ ਦੁਨੀਆਂ ਨੂੰ ਅਲਵਿਦਾ ਆਖ ਗਏ ਹਨ, ਉਹਨਾਂ ਦੀਆਂ ਵੋਟਾਂਵੀ ਇਹਨਾਂ ਚੋਣਾਂ ਦੌਰਾਨ ਭੁਗਤਾਈਆਂ ਗਈਆਂ ਜਿਸਦੇ ਸਾਰੇ ਸਬੂਤ ਇਕੱਤਰ ਕਰ ਲਏ ਗਏਹਨ ਜੋ ਅਦਾਲਤ ਦੇ ਸਾਹਮਣੇ ਰੱਖੇ ਜਾਣਗੇ।
ਹਾਰ ਬਾਰੇ ਵੱਖ ਵੱਖ ਸਵਾਲਾਂ ਦੇ ਜਵਾਬ ਦਿੰਦਿਆਂ ਸਰਦਾਰ ਸਿਰਸਾ ਨੇ ਕਿਹਾਕਿ ਉਹਨਾਂ ਨੂੰ ਹਰਾਉਣ ਲਈ ਨਾ ਸਿਰਫ ਜਾਅਲੀ ਵੋਟਾਂ ਤੇ ਗਲਤ ਹੱਥਕੰਡਿਆਂ ਦੀ ਵਰਤੋਂ ਕੀਤੀ ਗਈ ਬਲਕਿ ਪਰਮਜੀਤ ਸਿੰਘ ਸਰਨਾ ਤੇ ਮਨਜੀਤ ਸਿੰਘ ਜੀ ਕੇ ਜੋ ਹਮੇਸ਼ਾ ਇਕ ਦੂਜੇ ਨੁੰ ਨੀਵਾਂ ਵਿਖਾਉਣ ਲਈ ਪੱਬਾਂ ਭਾਰ ਹੁੰਦੇ ਸਨ, ਨੇ ਇਕ ਦੂਜੇ ਖਿਲਾਫ ਉਮੀਦਵਾਰ ਹੀ ਖੜ੍ਹੇ ਨਹੀਂ ਕੀਤੇ। ਉਹਨਾਂ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ, ਦਿੱਲੀ ਦੀ ਆਪ ਸਰਕਾਰ ਤੇ ਕੇਂਦਰ ਦੀ ਭਾਜਪਾ ਸਰਕਾਰ ਨੇ ਕਿਸਾਨਾਂ ਦੀ ਹਮਾਇਤ ਕਰਨ ਲਈ ਉਹਨਾਂ ਖਿਲਾਫ ਆਪਣਾ ਸਾਰਾ ਤੰਤਰ ਹੀ ਨਜਾਇਜ਼ ਵਰਤਿਆ।
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਅਤੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਨੇ ਕਿਹਾ ਕਿ ਭਵਿੱਖ ਵਿਚ ਦਿੱਲੀ ਕਮੇਟੀ ਦਾ ਧਿਆਨ ਸਿੱਖਿਆ ਅਤੇ ਸਿਹਤ ਅਦਾਰਿਆਂ ਨੂੰ ਪ੍ਰਫੁੱਲਤ ਅਤੇ ਅਤਿ ਆਧੁਨਿਕ ਤਕਨਾਲੋਜੀ ਨਾਲ ਲੈਸ ਕਰਨ ਵੱਲ ਹੋਵੇਗਾ ਦੋਨਾਂ ਆਗੂਆਂ ਨੇ ਕਿਹਾ ਕਿ ਬਾਲਾ ਸਾਹਿਬ ਹਸਪਤਾਲ ਨੂੰ ਜਲਦ ਹੀ ਸ਼ੁਰੂ ਕੀਤਾ ਜਾਵੇਗਾ ਜਿਥੇ 225 ਬੈੱਡ ਨਾਲ ਲੈਸ ਅਸਲ ਵਿੱਚ ਹਰ ਤਰ੍ਹਾਂ ਦੀ ਆਧੁਨਿਕ ਤਕਨੀਕ ਅਤੇ ਡਾਕਟਰੀ ਅਮਲਾ ਤਾਇਨਾਤ ਹੋਵੇਗਾ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਅਤੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਨੇ ਆਖਿਆ ਕਿ ਗੁਰਦੁਆਰਾ ਡਾਇਰੈਕਟੋਰੇਟ ਦੇ ਅਧਿਕਾਰੀਆਂ ਵੱਲੋਂ ਉਨ੍ਹਾਂ ਦੇ ਹਾਰੇ ਹੋਏ ਉਮੀਦਵਾਰਾਂ ਜਿਨ੍ਹਾਂ ਨੂੰ ਉਨ੍ਹਾਂ ਦੀਆਂ ਵੋਟਾਂ ਰੱਦ ਕਰਕੇ ਹਰਾ ਦਿੱਤਾ ਗਿਆ ਉਨ੍ਹਾਂ ਸਬੰਧੀ ਸਬੂਤਾਂ ਦੇ ਆਧਾਰ ਤੇ ਅਦਾਲਤੀ ਪ੍ਰਕਿਰਿਆ ਰਾਹੀਂ ਪਟੀਸ਼ਨ ਦਾਇਰ ਕਰਕੇ ਕਾਨੂੰਨੀ ਚਾਰਾਜੋਈ ਕੀਤੀ ਜਾਵੇਗੀ ਤਾਂ ਜੋ ਉਨ੍ਹਾਂ ਉਮੀਦਵਾਰਾਂ ਨੂੰ ਇਨਸਾਫ਼ ਮਿਲ ਸਕੇ ਅਤੇ ਦਿੱਲੀ ਸਿੱਖ ਗੁਰਦੁਆਰਾ ਡਾਇਰੈਕਟੋਰੇਟ ਦੀ ਕਾਰਸਤਾਨੀ ਸੰਗਤ ਸਾਹਮਣੇ ਆ ਸਕੇ ।

 

Leave a Reply

Your email address will not be published. Required fields are marked *