Thu. Sep 28th, 2023


ਅੰਮ੍ਰਿਤਸਰ – ਉਤਰਾਖੰਡ ਦੇ ਸ਼ਹੀਦ ਊਧਮ ਸਿੰਘ ਨਗਰ ਦੇ ਬਲਰਾਮਪੁਰ ਵਿਚ ਜਨਮ ਅਸ਼ਟਮੀ ਮੌਕੇ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਵਿਚ ਇਕ ਲੜਕੀ ਵਲੋ ਨ੍ਰਿਤ ਕੀਤੇ ਜਾਣ, ਇਕ ਬੱਚੇ ਨੂੰ ਬਾਲ ਸ੍ਰੀ ਕ੍ਰਿਸ਼ਨ ਦਾ ਰੂਪ ਦੇਣ ਤੇ ਮੌਕੇ ਤੇ ਗੀਤ ਲਗਾਉਣ ਦਾ ਮਾਮਲਾ ਚਰਚਾ ਵਿਚ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਵਿਚ ਇਕ ਲੜਕੀ ਦੁਆਰਾ ਨ੍ਰਿਤ ਕਰਨ ਤੇ ਗੀਤ ਲਗਾਉਣ ਨੂੰ ਲੈ ਕੇ ਪੰਥ ਦਰਦੀਆਂ ਵਿਚ ਰੋਸ ਹੈ। ਸ਼ੋਸ਼ਲ ਮੀਡੀਆ ਤੇ ਚਰਚਿਤ ਇਕ ਵੀਡੀਓ ਵਿਚ ਸਾਫ ਦੇਖਿਆ ਜਾ ਰਿਹਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੁਰੀ ਵਿਚ ਕੁਝ ਲੋਕ ਬੈਠੇ ਹਨ ਤੇ ਗੀ ਤਚਲ ਰਿਹਾ ਹੈ। ਇਸ ਗੀਤ ਦੀ ਤਾਲ ਤੇ ਇਕ ਨੌਜਵਾਨ ਲੜਕੀ ਨੱਚ ਰਹੀ ਹੈ। ਇਕ ਮਾਸੂਸਮ ਬੱਚਾ ਬਾਲ ਸ੍ਰੀ ਕ੍ਰਿਸ਼ਨ ਦਾ ਰੂਪ ਧਾਰੀ ਖੜਾ ਹੈ। ਇਹ ਮਾਮਲਾ ਸਾਹਮਣੇ ਆਉਦੇ ਸਾਰ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਸ਼ੋ੍ਰਮਣੀ ਕਮੇਟੀ ਨੂੰ ਆਦੇਸ਼ ਕੀਤਾ ਹੈ ਕਿ ਇਸ ਸਾਰੇ ਮਾਮਲੇ ਦੀ ਤੁਰੰਤ ਪੜਤਾਲ ਕਰਵਾਈ ਜਾਵੇ ਤੇ ਇਸ ਮਾਮਲੇ ਦੇ ਦੋਸ਼ੀਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਜਿਕਰਯੋਗ ਹੈ ਕਿ ਇਸ ਤੋ ਪਹਿਲਾਂ ਵੀ ਉਤਰਾਖੰਡ ਤੋ ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਸੀ ਜਿਸ ਵਿਚ ਗੁਰਦਵਾਰਾ ਕਮੇਟੀ ਤੇ ਕਾਰ ਸੇਵਾ ਵਾਲੇ ਇਕ ਬਾਬੇ ਨੇ ਸੂਬੇ ਦੇ ਮੁੱਖ ਮੰਤਰੀ ਦੀ ਆਮਦ ਤੇ ਕੁੜੀਆਂ ਕੋਲੋ ਨ੍ਰਿਤ ਕਰਵਾਇਆ ਸੀ। ਜਨਮ ਅਸ਼ਟਮੀ ਮੌਕੇ ਤੇ ਇਕ ਰਾਗੀ ਜੱਥੇ ਨੇ ਪਿਪਲੀ ਵਾਲੇ ਬਾਬਾ ਸਤਨਾਮ ਸਿੰਘ ਦੇ ਡੇਰੇ ਵਿਚ ਸ਼ਬਦ ਦੇ ਰੂਪ ਵਿਚ ਸ੍ਰੀ ਕ੍ਰਿ਼ਸ਼ਨ ਦੀਆਂ ਭੇਟਾਂ ਵੀ ਗਾਇਨ ਕੀਤੀਆਂ ਸਨ। ਉਹ ਮਾਮਲਾ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਵਿਚਾਰ ਅਧੀਨ ਹੈ।

 

Leave a Reply

Your email address will not be published. Required fields are marked *