ਨਵੀਂ ਦਿੱਲੀ-ਯੂਥ ਅਕਾਲੀ ਦਲ ਦੇ ਦਿੱਲੀ ਤੋਂ ਸੀਨੀਅਰ ਆਗੂ ਸ. ਜਸਮੀਤ ਸਿੰਘ ਪੀਤਮਪੁਰਾ ਨੇ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਸ. ਇਕਬਾਲ ਸਿੰਘ ਲਾਲਪੁਰਾ ਵੱਲੋਂ ਸ਼੍ਰੋਮਣੀ ਕਮੇਟੀ ਵੱਲੋਂ ਖ਼ਰੀਦੀ ਜ਼ਮੀਨ ਬਾਰੇ ਰਿਪੋਰਟ ਮੰਗਣ ਤੇ ਟਿੱਪਣੀ ਕਰਦਿਆਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਸਿਰਮੌਰ ਨੁਮਾਇੰਦਾ ਧਿਰ ਹੋਣ ਦੇ ਨਾਲ ਹੀ ਇਕ ਆਜ਼ਾਦ ਤੇ ਖੁਦਮੁਖਤਿਆਰ ਸੰਸਥਾ ਹੈ । ਜਿਸਦੇ ਨੁਮਾਇੰਦੇ ਸਿੱਖ ਕੌਮ ਦੁਆਰਾ ਚੁਣੇ ਜਾਂਦੇ ਹਨ । ਸ਼੍ਰੋਮਣੀ ਕਮੇਟੀ ਫੈਸਲੇ ਲੈਣ ਲਈ ਸੁਤੰਤਰ ਹੈ । ਜੇਕਰ ਉਹ ਜਵਾਬਦੇਹ ਹੈ ਤਾਂ ਸਿਰਫ ਤੇ ਸਿਰਫ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸਿੱਖ ਕੌਮ ਨੂੰ ਹੈ । ਕਿਸੇ ਵੀ ਸਰਕਾਰ ਜਾਂ ਕਮਿਸ਼ਨ ਕੋਲ ਇਹ ਕੋਈ ਅਧਿਕਾਰ ਨਹੀਂ ਕਿ ਉਹ ਸ਼੍ਰੋਮਣੀ ਕਮੇਟੀ ਦੇ ਫੈਸਲਿਆਂ ਤੇ ਕਿੰਤੂ ਜਾਂ ਕੋਈ ਦਖਲਅੰਦਾਜ਼ੀ ਕਰੇ ।
ਸ. ਲਾਲਪੁਰਾ ਜੀ ਨੂੰ ਸ਼੍ਰੋਮਣੀ ਕਮੇਟੀ ਦੇ ਕੰਮਾਂ ਦੀ ਤਾਂ ਚਿੰਤਾ ਹੈ ਪਰ ਜੋ ਉਹਨਾਂ ਦੇ ਚਹੇਤਿਆਂ ਸਿਰਸਾ ਤੇ ਕਾਲਕਾ ਜੁੰਡਲੀ ਨੇ ਦਿੱਲੀ ਕਮੇਟੀ ਦੀ ਹਾਲਤ ਕੀਤੀ ਹੈ । ਉਹਦੇ ਬਾਰੇ ਲਾਲਪੁਰਾ ਜੀ ਕਦੋਂ ਬੋਲਣਗੇ ?
ਉਨ੍ਹਾਂ ਕਿਹਾ ਕਿ ਦਿੱਲੀ ਕਮੇਟੀ ਅੱਧੀਨ ਚਲ ਰਹੇ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਸਰਕਾਰੀ ਕੰਟਰੋਲ ‘ਚ ਜਾਣ ਨੂੰ ਤਿਆਰ ਹਨ, ਸਾਡੇ ਕਾਲਜ ਬੰਦ ਹੋਣ ਤੇ ਆ ਗਏ ਹਨ । ਨਿੱਤ ਨਵੇਂ ਘਪਲੇ ਸਾਹਮਣੇ ਆ ਰਹੇ ਹਨ । ਪਰ ਲਾਲਪੁਰਾ ਜੀ ਨੂੰ ਉਹ ਨਜ਼ਰ ਨਹੀਂ ਆ ਰਹੇ । ਕਿਉਂਕਿ ਉਹ ਲੋਕ ਇਹਨਾਂ ਦੇ ਨੇੜਲੇ ਅਤੇ ਚਹੇਤੇ ਹੋਣ ਦੇ ਨਾਲ ਸਰਕਾਰੀ ਭਾਈਵਾਲ ਵੀਂ ਹਨ।
ਉਨ੍ਹਾਂ ਗੰਭੀਰ ਹੁੰਦਿਆਂ ਕਿਹਾ ਕਿ ਜੇਕਰ ਲਾਲਪੁਰਾ ਜੀ ਸਚਮੁਚ ਸਿੱਖ ਹਿਤਾਂ ਲਈ ਸੁਹਿਰਦ ਹਨ ਤਾਂ ਉਹਨਾਂ ਨੂੰ ਦਿੱਲੀ ਕਮੇਟੀ ‘ਚ ਹੋ ਰਹੀ ਲੁੱਟ ਬਾਰੇ ਜ਼ਰੂਰ ਕਾਰਵਾਈ ਕਰਨੀ ਚਾਹੀਦੀ ਹੈ ।

 

Leave a Reply

Your email address will not be published. Required fields are marked *