ਨਵੀ ਦਿੱਲੀ: ਸ੍ਰੋਮਣੀ ਅਕਾਲੀ ਦਲ ਸੰਯੁਕਤ ਦੇ ਜਨਰਲ ਸਕੱਤਰ ਅਤੇ ਬੁਲਾਰੇ ਕਰਨੈਲ ਸਿੰਘ ਪੀਰਮੁਹੰਮਦ ਦੀ ਅੱਜ ਦਿੱਲੀ ਦੀ ਕੜਕੜਡੂੰਮਾ ਅਦਾਲਤ ਵਿਖੇ ਪੇਸ਼ੀ ਹੋਈ  ਪਰ ਪਹਿਲਾਂ ਦੀ ਤਰ੍ਹਾਂ ਤਾਰੀਕ ਦਰ ਤਾਰੀਕ ਅੱਜ ਫਿਰ ਅਗਲੀ ਸੁਣਵਾਈ 14 ਜਨਵਰੀ 2022 ਨਵੇ ਸਾਲ ਤੇ ਪਾ ਦਿੱਤੀ ਗਈ।ਭੇਜੀ ਗਈ ਜਾਣਕਾਰੀ ਮੁਤਾਬਕ ਸ. ਪੀਰਮੁਹੰਮਦ ਦੇ ਸੀਨੀਅਰ ਐਡਵੋਕੇਟ ਗੁਰਬਖਸ਼ ਸਿੰਘ ਅਤੇ  ਐਡਵੋਕੇਟ ਦਲੀਪ ਸਿੰਘ ਅਦਾਲਤ `ਚ ਪੇਸ਼ ਹੋਏ ਤੇ ਜੱਜ ਪੀ.ਅਰਨੇਜਾ ਨੂੰ ਕਿਹਾ ਕਿ  8 ਵਰ੍ਹੇ ਹੋ ਗਏ ਨੇ ਕੇਸ ਦਾ ਜਲਦੀ

ਨਿਪਟਾਰਾ ਕੀਤਾ ਜਾਵੇ ਪਰ ਜੱਜ ਨੇ ਫਾਈਲ ਦੇ ਕੁਝ ਵਰਕੇ ਪਲਟਿਆ ਸਰਕਾਰੀ ਵਕੀਲ ਨਾਲ ਕੇਸ ਸਬੰਧੀ ਗੱਲਬਾਤ ਕਰਕੇ ਵਕੀਲਾਂ ਨੂੰ ਕਿਹਾ ਕਿ ਉਹ ਆਪਣੇ ਮੁਅੱਕਲ ਬਾਰੇ ਹੋਰ ਕਹਿਣਾਚਾਹੁੰਦੇ ਹੋ, ਉਹ ਲਿਖਤੀ ਦੇ ਦਿਉ ਐਡਵੋਕੇਟ ਗੁਰਬਖਸ਼ ਸਿੰਘ ਨੇ ਕਿਹਾ ਕਿ ਇਸ ਕੇਸ ਵਿੱਚ

353 ਆਈ.ਪੀ.ਸੀ ਦੀ ਧਾਰਾ ਗਲਤ ਲਗਾਈ ਗਈ ਹੈ ਜਿਸ ਤੇ ਲੰਮੀ ਬਹਿਸ ਦੌਰਾਨ ਸਰਕਾਰੀ ਵਕੀਲ ਨੇ ਆਪਣੀਆਂ ਦਲੀਲਾਂ ਲੱਗੀ ਧਾਰਾ ਨੂੰ ਜਾਇਜ ਠਹਿਰਾਉਣ ਲਈ ਪੇਸ ਕੀਤਾ।ਮਾਮਲੇ ਦੀ ਅਗਲੀ ਸੁਣਵਾਈ 14 ਜਨਵਰੀ 2022 ਨੂੰ ਹੋਵੇਗੀ।ਇਥੇ ਵਰਣਨਯੋਗ ਹੈ ਕਿ ਨਵੰਬਰ 1984 ਸਿੱਖ ਨਸਲਕੁਸ਼ੀ ਦਾ ਇਨਸਾਫ ਲੈਣ ਲਈ 29 ਅਪ੍ਰੈਲ 2013 ਨੂੰ ਅਦਾਲਤ ਵਿੱਚ ਪੀੜਤ ਪਰਿਵਾਰ ਗਏ ਸੀ ਪਰ ਜਦ ਇੰਨਸਾਫ ਨਹੀਂ ਹੋਇਆ ਤੇ ਸੱਜਣ ਕੁਮਾਰ ਨੂੰ ਬਰੀ ਕਰ ਦਿੱਤਾ ਗਿਆ ਤਾ ਉਸ ਵਕਤ ਆਪਣੇ ਗੁੱਸੇ ਦਾ ਪ੍ਰਗਟਾਵਾ ਕਰਦਿਆ ਜੋ ਜੁੱਤੀ ਚੈਬਰ ਵਿੱਚ ਸੁੱਟੀ ਸੀ ਉਸ ਕਰਕੇ ਕਰਨੈਲਸਿੰਘ ਪੀਰਮੁਹੰਮਦ ਨੂੰ ਦੋਸ਼ੀ ਬਣਾ ਕੇ ਤਿਹਾੜ ਜੇਲ ਭੇਜ ਦਿੱਤਾ ਸੀ ਅਤੇ ਜੋ ਦੋਸ਼ੀ ਸੱਜਣ ਕੁਮਾਰ ਸੀ ਉਸ ਨੂੰ ਬਾਇੱਜ਼ਤ ਬਰੀ ਕਰਕੇ ਘਰ ਭੇਜ ਦਿਤਾ ਗਿਆ ਸੀ ।

Leave a Reply

Your email address will not be published. Required fields are marked *