ਨਵੀਂ ਦਿੱਲੀ- ਦਿੱਲੀ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਮੈਂਬਰ ਅਤੇ ਉੱਘੇ ਸਮਾਜ ਸੇਵੀ ਸ. ਕਵਲਜੀਤ ਸਿੰਘ ਅਲੱਗ ਜੀ ਦੀ ਦੂਜੀ ਬਰਸੀ ਮੌਕੇ
ਦਿੱਲ਼ੀ ਦੇ ਇਤਿਹਾਸਕ ਗੁਰਦਵਾਰਾ ਰਕਾਬ ਗੰਜ ਸਾਹਿਬ ਦੇ ਭਾਈ ਲੱਖੀਸ਼ਾਹ ਵਣਜਾਰਾ ਹਾਲ ਵਿਖੇ ਪ੍ਰਵਾਰਕ ਮੈਂਬਰਾਂ ਵੱਲੋਂ ਬੜੀ ਸ਼ਰਧਾ-ਭਾਵਨਾ ਨਾਲ ਮਨਾਈ ਗਈ।ਇਸ ਮੌਕੇ ਭਾਈ ਗੁਰਫ਼ਤਿਹ ਸਿੰਘ ਸ਼ਾਂਤ (ਗੁਰਦੁਆਰਾ ਬੰਗਲਾ ਸਾਹਿਬ ਤੇ ਸੀਸ ਗੰਜ ਸਾਹਿਬ) ਵਾਲਿਆਂ ਦੇ
ਰਾਗੀ ਜੱਥੇ ਨੇ ਵਿਰਾਗਮਈ ਗੁਰਬਾਣੀ ਦਾ ਕੀਰਤਨ ਕੀਤਾ ਅਤੇ ਗਿਆਨੀ ਦਿਲਬਾਗ ਸਿੰਘ ਹੈਡ ਗ੍ਰੰਥੀ ਗੁਰਦਵਾਰਾ ਰਕਾਬ ਗੰਜ ਸਹਿਬ ਨੇ ਉਨ੍ਹਾਂ (ਕਵਲਜੀਤ ਸਿੰਘ ਅਲੱਗ) ਦੀ ਆਤਮਕਸ਼ਾਂਤੀ ਲਈ ਅਰਦਾਸ ਕੀਤੀ ਅਤੇ ਹੈਡ ਗ੍ਰੰਥੀ ਗਿਆਨੀ ਸੁਖਦਰਸ਼ਨ ਸਿੰਘ ਹੁਰਾਂ ਨੇ ਹੁਕਨਾਮਾ
ਲੈਣ ਦੀ ਸੇਵਾ ਨਿਭਾਈ।ਮਰਹੂਮ ਸ. ਕਵਲਜੀਤ ਸਿੰਘ ਅਲੱਗ ਦੀ ਦੁਸਰੀ ਬਰਸ਼ੀ ਮੌਕੇ ਪਰਵਾਰਕ ਮੈਂਬਰਾਂ, ਨਜ਼ਦੀਕੀ ਰਿਸਤੇਦਾਰਾਂ, ਦਿੱਲੀ ਦੇ ਕੋਨੇ-ਕੋਨੇ ਤੋਂ ਪੁੱਜੀਆਂ ਸਿੱਖ ਸੰਗਤਾਂਅਤੇ ਵੱਖ-ਵੱਖ ਨਾਂਮਵਰ ਹੱਸਤੀਆਂ ਨੇ ਸਿਰਕਤ ਕਰਕੇ ਆਪਣੀ ਹਾਜਰੀ ਲਗਵਾਈ ਅਤੇ
ਸ਼ਰਧਾਂਜਲੀਆਂ ਭੇਟ ਕੀਤੀਆਂ।ਉਪਰੰਤ ਮਰਹੂਮ ਸ. ਕਵਲਜੀਤ ਸਿੰਘ ਅਲੱਗ ਹੁਰਾਂ ਨੂੰ ਦਿੱਲੀ ਗੁਰਦੁਆਰਾ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਸਕੱਤਰ ਜਨਰਲ ਸ. ਹਰਵਿੰਦਰ ਸਿੰਘ ਸਰਨਾ ਅਤੇ ਦਿੱਲੀ ਗੁਰਦੁਆਰਾ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ
ਜਾਗੋ ਪਾਰਟੀ ਦੇ ਕੌਮੀ ਪ੍ਰਧਾਨ ਸ. ਮਨਜੀਤ ਸਿੰਘ ਜੀ.ਕੇ. ਨੇ ਸ਼ਰਧਾਂਜਲੀ ਦਿੰਦਿਆਂ ਹੋਇਆਂ ਸ਼ਰਧਾ ਦੇ ਫ਼ੁੱਲ ਭੇਟ ਕੀਤੇ।ਇਸ ਮੌਕੇ ਸ. ਮਨਜੀਤ ਸਿੰਘ ਜੀ.ਕੇ. ਅਤੇ ਸ. ਹਰਵਿੰਦਰ ਸਿੰਘ ਸਰਨਾ ਨੇ ਕਿਹਾ ਕਿ ਸ. ਕਵਲਜੀਤ ਸਿੰਘ ਅਲੱਗ ਕੁਝ ਸਮਾਂ ਹੀ ਦਿੱਲੀ ਘੱਟ
ਗਿਣਤੀ ਕਮਿਸ਼ਨ ਦੇ ਮੈਂਬਰੀ ਦੇ ਅਹੁਦੇ ਦੈ ਸੇਵਾ ਨਿਭਾਈ ਅਤੇ ਉਨ੍ਹਾਂ (ਸ. ਅਲੱਗ) ਨੇ ਦਿੱਲੀ ਘੱਟ ਗਿਣਤੀ ਕਮਿਸ਼ਨ ਦੇ ਸੰਵਿਧਾਨਕ ਅਹੁਦੇ ’ਤੇ ਰਹਿੰਦਿਆਂ ਕਿਸੇ ਵੀ ਭਾਈਚਾਰੇ ਨਾਲ ਕਦੇ ਕੋਈ ਭੇਦਭਾਵ ਨਹੀਂ ਕੀਤਾ ਇਸੇ ਦੀ ਬਦੌਲਤ ਅੱਜ ਉਨ੍ਹਾਂ ਨੂੰ ਸਿੱਖਾਂ ਤੋਂ
ਇਲਾਵਾਂ ਮੁਸਲਿਮ, ਈਸਾਈ, ਬੌਧੀ, ਜੈਨੀ ਤੇ ਹੋਰਨਾਂ ਭਾਈਚਾਰੇ ਦੇ ਲੋਕ ਵੱਡੀ ਗਿਣਤੀ ’ਚ ਯਾਦ ਕਰਦੇ ਹਨ।ਇਸ ਮੌਕੇ ਪਰਵਾਰਕ ਮੈਂਬਰਾਂ ਤੋਂ ਇਲਾਵਾ ਦਿੱਲੀ ਸਰਕਾਰ ਦੇ ਅਹੁਦੇਦਾਰ, ਨਿਉਜੀਲੈਂਡ ਦੇ ਸਾਬਕਾ ਐਮ.ਪੀ. ਸ. ਕਵਲਜੀਤ ਸਿੰਘ ਬਖ਼ਸੀ, ਸਿੱਖ ਬ੍ਰਦਰਹੁੱਡ
ਇੰਟਰਨੈਸ਼ਨਲ ਦੇ ਕੌਮੀ ਪ੍ਰਧਾਨ ਸ. ਅਮਨਜੀਤ ਸਿੰਘ ਬਖ਼ਸੀ, ਜਨਰਲ ਸਕੱਤਰ ਸ. ਗੁਣਜੀਤ ਸਿੰਘ ਬਖ਼ਸ਼ੀ, ਸਿਰਜਨਜੀਤ ਸਿੰਘ ਬਖ਼ਸ਼ੀ, ਇਸਤਰੀ ਵਿੰਗ ਜਾਗੋ ਪਾਰਟੀ ਦੀ ਪ੍ਰਧਾਨ ਅਤੇ ਸਾਬਕਾ ਕੌਂਸਲਰ ਬੀਬੀ ਮਨਦੀਪ ਕੌਰ ਬਖ਼ਸ਼ੀ, ਉੱਘੇ ਸਮਾਜ ਸੇਵੀ ਰਜਿੰਦਰ ਸਿੰਘ ਚੱਡਾ ਬੜੂ
ਸਾਹਿਬ, ਆਲ ਇੰਡੀਆ ਵਿਸ਼ਵਕਰਮਾ ਫ਼ੈਡਰੇਸ਼ਨ ਦੇ ਸਰਪ੍ਰਸਤ ਸ. ਗੁਰਮਿੰਦਰ ਸਿੰਘ ਮਠਾਰੂ, ਪੰਜਾਬ ਐਂਡ ਸਿੰਧ ਬੈਂਕ ਦੇ ਸਾਬਕਾ ਡੀ.ਜੀ.ਐਮ. ਸ. ਮੱਖਣ ਸਿੰਘ ਤੋਂ ਇਲਾਵਾ ਵੱਡੀ ਗਿਣਤੀ `ਚ ਸੰਗਤਾਂ ਨੇ ਪੁੱਜ ਕੇ ਆਪਣੀਆਂ ਹਾਜਰੀਆਂ ਲਗਵਾਈਆਂ।ਇਸ ਮੌਕੇ ਭਾਰਤੀ ਜਨਤਾ
ਪਾਰਟੀ ਦੇ ਸੀਨੀਅਰ ਆਗੂਆਂ ਨੇ ਆਪਣੇ ਓ.ਐਸ.ਡੀ ਦੇ ਹੱਥ ਸੋਗ-ਪੱਤਰ ਭੇਜ ਕੇ ਸ਼ਰਧਾਂਜ਼ਲੀ ਭੇਟ ਕੀਤੀ।