ਨਵੀਂ ਦਿੱਲੀ – ਦੇਸ਼ ਵਿਚ ਵੱਧ ਰਹੀ ਮਹਿੰਗਾਈ ਨਾਲ ਜਿਥੇ ਆਮ ਇਨਸਾਨ ਦਾ ਜੀਣਾ ਮੁਸ਼ਕਿਲ ਭਰਿਆ ਹਿ ਗਿਆ ਹੈ ਉੱਥੇ ਕੰਮਕਾਰ ਵੀਂ ਬਹੁਤ ਮੰਦੇ ਚਲ ਰਹੇ ਹਨ । ਇਸ ਲਈ ਮਹਿੰਗਾਈ, ਬੇਰੁਜ਼ਗਾਰੀ ਅਤੇ ਸੇਵਾ ਕਰ (ਜੀਐਸਟੀ) ਵਿੱਚ ਵਾਧੇ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਸਰਕਾਰ ‘ਤੇ ਤਿੱਖੇ ਹਮਲੇ ਕਰਦਿਆਂ ਕਾਂਗਰਸ ਪਾਰਟੀ ਐਤਵਾਰ ਨੂੰ ਦਿੱਲੀ ਦੇ ਰਾਮਲੀਲਾ ਮੈਦਾਨ ਵਿੱਚ ਰੈਲੀ ਕਰੇਗੀ। ਕਾਂਗਰਸ ਨੇਤਾ ਰਾਹੁਲ ਗਾਂਧੀ ਅਤੇ ਪਾਰਟੀ ਦੇ ਕਈ ਹੋਰ ਨੇਤਾ ”ਮਹਿੰਗਾਈ ਪਰ ਹਲਾ ਬੋਲ” ਰੈਲੀ ਨੂੰ ਸੰਬੋਧਨ ਕਰਨਗੇ। ਇਸ ਵਿੱਚ ਦਿੱਲੀ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਤੋਂ ਇਲਾਵਾ ਦੇਸ਼ ਦੇ ਹੋਰ ਹਿੱਸਿਆਂ ਤੋਂ ਪਾਰਟੀ ਵਰਕਰ ਸ਼ਾਮਲ ਹੋਣਗੇ।
ਇਹ ਰੈਲੀ 7 ਸਤੰਬਰ ਤੋਂ ਕੰਨਿਆਕੁਮਾਰੀ ਤੋਂ ਕਸ਼ਮੀਰ ਤੱਕ ਵਿਰੋਧੀ ਪਾਰਟੀ ਦੀ 3, 500 ਕਿਲੋਮੀਟਰ ਦੀ “ਭਾਰਤ ਜੋੜੋ ਯਾਤਰਾ” ਤੋਂ ਪਹਿਲਾਂ ਰੱਖੀ ਜਾ ਰਹੀ ਹੈ, ਜਿੱਥੇ ਰਾਹੁਲ ਗਾਂਧੀ ਮਹਿੰਗਾਈ ਅਤੇ ਬੇਰੁਜ਼ਗਾਰੀ ਦੇ ਮੁੱਦਿਆਂ ਨੂੰ ਉਜਾਗਰ ਕਰਨ ਅਤੇ ਫਿਰਕੂ ਸਦਭਾਵਨਾ ਨੂੰ ਉਤਸ਼ਾਹਿਤ ਕਰਨ ਲਈ ਦੇਸ਼ ਭਰ ਦੀ ਯਾਤਰਾ ਕਰਨਗੇ। “ਭਾਰਤ ਜੋੜੋ ਯਾਤਰਾ” ਕਾਂਗਰਸ ਪਾਰਟੀ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਜਨ ਸੰਪਰਕ ਪ੍ਰੋਗਰਾਮ ਹੈ, ਜਿੱਥੇ ਪਾਰਟੀ ਦੇ ਆਗੂ ਹੇਠਲੇ ਪੱਧਰ ‘ਤੇ ਆਮ ਲੋਕਾਂ ਤੱਕ ਪਹੁੰਚ ਕਰਨਗੇ। ਕਾਂਗਰਸ ਮੁੱਖੀ ਸੋਨੀਆ ਗਾਂਧੀ ਇਲਾਜ ਵਾਸਤੇ ਵਿਦੇਸ਼ ਵਿਚ ਤੇ ਪ੍ਰਿਯੰਕਾ ਅਤੇ ਰਾਹੁਲ ਵੀਂ ਉਨ੍ਹਾਂ ਨਾਲ ਹਨ । ਰਾਹੁਲ ਅਤੇ ਪ੍ਰਿਯੰਕਾ ਇਸ ਰੈਲੀ ਨੂੰ ਦੇਖਦਿਆਂ ਵਿਦੇਸ਼ ਤੋਂ ਵਾਪਸ ਹਿੰਦ ਪਰਤ ਰਹੇ ਹਨ ।