ਅੰਮ੍ਰਿਤਸਰ –  ਪ੍ਰਸਿੱਧ ਵਕੀਲ ਹਰਵਿੰਦਰ ਸਿੰਘ ਫੂਲਕਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਇਕ ਪੱਤਰ ਲਿਖ ਕੇ ਮੰਗ ਕੀਤੀ ਕਿ ਕਾਨਪੁਰ ਦੇ ਉਸ ਘਰ ਨੂੰ ਜਿਥੇ 1984 ਵਿਚ ਹਿੰਸਕ ਭੀੜ ਨੇ ਦੋ ਸਿੱਖਾਂ ਦਾ ਕਤਲ ਕੀਤਾ ਸੀ ਨੂੰ 1984 ਦੀ ਯਾਦਗਾਰ ਐਲਨਿਆ ਜਾਵੇ। ਅੱਜ ਭੇਜੇ ਪੱਤਰ ਵਿਚ ਫੂਲਕਾ ਨੇ ਕਿਹਾ ਕਿ ਕਾਨਪੁਰ ਦੇ ਵਿੱਚ ਇੱਕ ਘਰ ਜਿੱਥੇ ਕਿ ਦੋ ਸਿੱਖ ਤੇਜ ਪ੍ਰਤਾਪ ਸਿੰਘ ਤੇ ਉਹਨਾ ਦੇ 22 ਸਾਲ ਦੇ ਪੁੱਤਰ ਨੂੰ ਇੱਕ ਭੀੜ ਨੇ 1 ਨੰਵਬਰ 1984 ਨੂੰ ਜਿੰਦਾ ਜਲਾ ਦਿੱਤਾ ਸੀ ਅਤੇ ਉਸ ਘਰ ਨੂੰ ਪਿਛਲੇ 36 ਸਾਲ ਤੱਕ ਤਾਲਾ ਲਗਾ ਕੇ ਉਸ ਤਰ੍ਹਾਂ ਹੀ ਰੱਖਿਆ ਗਿਆ ਹੈਂ, ਹੁਣ ਉਹ ਘਰ ਇਸ ਕੇਸ ਵਿੱਚ ਨਵੀਂ ਬਣਾਈ ਸਿੱਟ ਨੇ ਖੋਲ ਕੇ ਸਬੂਤ ਇਕੱਠੇ ਕੀਤੇ ਹਨ ।ਜਦੋਂ ਸਿੱਟ ਇਸ ਘਰ ਵਿਚ ਪਹੁੰਚੀ ਤੇ ਉਹਨਾ ਨੇ ਦੇਖਿਆ ਕਿ ਇਹਨਾਂ ਦੇ ਘਰ ਵਾਲਿਆਂ ਨੇ ਇਸ ਘਰ ਨੂੰ 36 ਸਾਲ ਤੋ ਇਸਨੂੰ ਬਿੱਲਕੁਲ ਉਸੀ ਹਾਲਤ ਵਿੱਚ ਸੰਭਾਲ ਕੇ ਰੱਖਿਆ ਹੋਇਆ ਹੈ ਤੇ ਉੱਥੇ ਅੰਦਰ ਜਾਕੇ ਸਬੂਤ ਇਕੱਠੇ ਕੀਤੇ ਹਨ । ਉੱਥੇ ਉਹਨਾ ਨੂੰ ਤੇਜ ਪ੍ਰਤਾਪ ਸਿੰਘ ਅਤੇ ਸਤਪਾਲ ਸਿੰਘ ਦੇ ਪਿੰਜਰ ਦੇ ਕੁਝ ਜਲੇ ਹੋਏ ਹਿੱਸੇ ਵੀ ਮਿਲੇ ਤੇ ਖੂਨ ਦੇ ਧੱਬੇ ਮਿਲੇ। ਸਿੱਟ ਦੇ ਐਸ ਐਸ ਪੀ ਬਲਿੰਦੂ ਭੂਸ਼ਣ ਸਿੰਘ ਨੇ ਮੀਡੀਆ ਨੂੰ ਦੱਸਿਆ ਹੈਂ ਕਿ ਇਹ ਘਰ ਨੰਬਰ 28 ਜਿਹੜਾ ਕਿ ਬਲਾਕ ਡਕੋਲੀ ਵਿੱਖੇ ਸਥਿੱਤ ਹੈਂ।ਸਿੱਟ ਨੇ ਉਸਦੇ ਤਾਲੇ ਖੋਲ੍ਹੇ ਤੇ ਅੰਦਰੋ ਸਬੂਤ ਇਕੱਠੇ ਕੀਤੇ। 2018 ਦੇ ਵਿਚ ਸੁਪਰੀਮ ਕੋਰਟ ਨੇ ਦਿੱਲੀ ਦੇ ਕੇਸਾਂ ਦੀ ਇਨਕੁਆਇਰੀ ਕਰਨ ਲਈ ਖੁਦ ਐਸਆਈਟੀ ਬਣਾਈ ਸੀ ਜਿਸ ਦੇ ਮੁਖੀ ਜਸਟਿਸ ਐਸ ਐਨ ਢੀਗਰਾ ਨੂੰ ਬਣਾਇਆ ਗਿਆ ਸੀ। ਕਾਨਪੁਰ ਦੇ ਬਾਰੇ ਸੁਪਰੀਮ ਕੋਰਟ ਨੇ ਕਾਨਪੁਰ ਸਰਕਾਰ ਨੂੰ ਐਸਆਈਟੀ ਬਣਾਉਣ ਦੇ ਬਾਰੇ ਨੋਟਿਸ ਜਾਰੀ ਕੀਤਾ ਸੀ ਉਸ ਤੋਂ ਬਾਅਦ ਉੱਤਰ ਪ੍ਰਦੇਸ਼ ਸਰਕਾਰ ਨੇ 5 ਫਰਵਰੀ 2019 ਵਿੱਚ ਇਸ ਐਸਆਈਟੀ ਦਾ ਗਠਨ ਕੀਤਾ ਸੀ। ਇਸ ਸਿਟ ਨੇ ਇਹਨਾਂ ਕੇਸਾਂ ਨੂੰ ਖੋਲ ਕੇ ਦੁਬਾਰਾ ਜਾਂਚ ਸ਼ੁਰੂ ਕੀਤੀ ਹੈਂ।ਇਸ ਘਰ ਨੂੰ ਸਾਂਭਣ ਦਾ ਸਿਹਰਾ ਉਹਨਾ ਘਰ ਵਾਲਿਆਂ ਨੂੰ ਦਿੱਤਾ ਜਾਂਦਾ ਹੈਂ ਜਿੰਨਾ ਨੇ 36 ਸਾਲ ਇਸ ਘਰ ਨੂੰ ਸੰਭਾਲ ਕੇ ਰੱਖਿਆ। ਇਸ ਕਰਕੇ ਕੌਮ ਦਾ ਵੀ ਫ਼ਰਜ਼ ਬਣਦਾ ਕਿ ਇਸ ਘਰ ਨੂੰ 36 ਸਾਲ ਤਕ ਸੰਭਾਲਣ ਲਈ ਇਸ ਪਰਿਵਾਰ ਦਾ ਕੌਮ ਵੱਲੋ ਸਨਮਾਨ ਕੀਤਾ ਜਾਵੇ।ਇਸ ਘਰ ਨੂੰ ਸ਼ੋ੍ਰਮਣੀ ਕਮੇਟੀ ਖਰੀਦੇ ਤੇ ਉੱਥੇ ਇੱਕ ਯਾਦਗਾਰ ਬਣਾਈ ਜਾਵੇ ਜਿਸ ਵਿੱਚ ਕਾਨਪੁਰ ਵਿੱਚ ਜਿਹੜੇ 127 ਸਿੱਖ ਕਤਲ ਕੀਤੇ ਗਏ ਸੀ ੳਹਨਾ ਦੀਆਂ ਫੋਟੋਆਂ ਵੀ ਲਗਾਈਆਂ ਜਾਣ। ਇਹ ਸ਼ਾਇਦ ਪੂਰੇ ਭਾਰਤ ਵਿੱਚ ਇੱਕੋ ਹੀ ਜਗ੍ਹਾ ਹੈ ਜਿੱਥੇ ਹਾਲੇ ਵੀ ਸਭ ਪਹਿਲੇ ਦਿਨ ਦੀ ਤਰਾ ਜਲੇ ਹੋਏ ਨੂੰ ਸੰਭਾਲ ਕੇ ਰੱਖਿਆ ਹੋਇਆ ਹੈ। ਇਸ ਲਈ ਇਸਨੂੰ 1984 ਦੇ ਕਤਲੇਆਮ ਦੀ ਯਾਦਗਾਰ ਦੇ ਵਜੋਂ ਬਣਾਇਆ ਜਾਵੇ। 1985 ਮਿਸ਼ਰਾ ਕਮਿਸ਼ਨ ਦੀ ਕਾਰਵਾਈ ਵੇਲੇ ਮੈਂ ਵੀ ਕਾਨਪੁਰ ਗਿਆ ਸੀ ਤੇ ਇਹ ਐਫੀਡੇਵਿਡ ਸਾਡੇ ਵਲੋਂ ਹੀ ਤਿਆਰ ਕੀਤੇ ਗਏ ਸੀ ਤੇ ਇਸਦੀਆਂ ਅਦਾਲਤੀ ਕਾਰਵਾਈਆਂ ਵਿਚ ਵੀ ਸਾਡੀ ਟੀਮ ਨੇ ਹਿੱਸਾ ਲਿਆ ਸੀ। ਅਸੀ ਕਮਿਸ਼ਨ ਅੱਗੇ ਸਬੂਤ ਪੇਸ਼ ਕੀਤੇ ਸੀ ਕਿ 13 ਸਿੱਖ ਕੁੜੀਆਂ ਦਾ ਉੱਥੇ ਗੈਂਗ ਰੇਪ ਕੀਤਾ ਗਿਆ। ਜਿਸ ਡਾਕਟਰ ਨੇ ਓਹਨਾ ਕੁੜੀਆਂ ਦਾ ਇਲਾਜ਼ ਕੀਤਾ ਉਸ ਡਾਕਟਰ ਨੇ ਵੀ ਆਕੇ ਕਮਿਸ਼ਨ ਅੱਗੇ ਬਿਆਨ ਦਿੱਤੇ ਸਨ। ਇਹਨਾਂ ਜਿਆਦਾ ਤਸ਼ਦਦ ਕਾਨਪੁਰ ਸ਼ਹਿਰ ਵਿੱਚ ਸਿੱਖ ਕੌਮ ਨਾਲ ਕੀਤਾ ਗਿਆ ਕਿ ਇਹ ਕਦੇ ਵੀ ਭੁੱਲਿਆਂ ਨਹੀਂ ਜਾ ਸਕਦਾ।

 

Leave a Reply

Your email address will not be published. Required fields are marked *