ਨਵੀਂ ਦਿੱਲੀ -ਨਵੰਬਰ 1984 ਵਿਚ ਦੇਸ਼ ਦੇ ਵੱਖ ਵੱਖ ਸ਼ਹਿਰਾਂ ਅੰਦਰ ਹੋਏ ਸਿੱਖ ਕਤਲੇਆਮ ਅਤੇ ਹੋਰ ਗੰਭੀਰ ਅਪਰਾਧਾਂ ਦੇ ਚਾਰ ਮੁਕੱਦਮਿਆਂ ਵਿੱਚ ਆਖਰਕਾਰ ਪੜਤਾਲ ਪੂਰੀ ਹੋ ਗਈ ਹੈ ਅਤੇ ਇਨ੍ਹਾਂ ਮਾਮਲਿਆਂ ਦੀ ਐਸਆਈਟੀ ਨੇ ਚਾਰਜਸ਼ੀਟ ਵੀ ਤਿਆਰ ਕਰ ਲਈ ਹੈ। ਪ੍ਰਸ਼ਾਸ਼ਨ ਵਲੋਂ ਮਨਜ਼ੂਰੀ ਮਿਲਦੇ ਹੀ ਪੁਲਿਸ ਗ੍ਰਿਫ਼ਤਾਰੀ ਦੀ ਪ੍ਰਕਿਰਿਆ ਸ਼ੁਰੂ ਕਰੇਗੀ ਅਤੇ ਨਾਲ ਹੀ ਚਾਰੋ ਮਾਮਲੇ ਦੀ ਚਾਰਜਸ਼ੀਟ ਕੋਰਟ ਵਿੱਚ ਦਾਖਲ ਕਰੇਗੀ।
ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਮਗਰੋਂ ਕਾਨਪੁਰ ਵਿਖੇ ਹੋਏ ਸਿੱਖ ਕਤਲੇਆਮ ਦੇ ਦਰਜ 40 ਮੁਕੱਦਮਿਆਂ ਵਿੱਚੋਂ 29 ਵਿੱਚ ਫਾਈਨਲ ਰਿਪੋਰਟ ਲਗਾਈ ਗਈ ਸੀ। ਦਸਤਾਵੇਜ਼ਾਂ ਦੇ ਆਧਾਰ ’ਤੇ ਐਸਆਈਟੀ ਇਸ ਵਿੱਚੋਂ 20 ਮੁਕੱਦਮਿਆਂ ਦੀ ਮੁੜ ਤੋਂ ਪੜਤਾਲ ਸ਼ੁਰੂ ਕਰ ਸਕੀ ਸੀ।
ਇਨ੍ਹਾਂ 20 ਮਾਮਲਿਆਂ ਵਿੱਚ ਐਸਆਈਟੀ ਨੇ 11 ਮਾਮਲਿਆਂ ਵਿੱਚ ਗਵਾਹ ਵੀ ਜੁਟਾ ਲਏ ਹਨ । ਜਿਕਰਯੋਗ ਹੈ ਕਿ ਪਨਕੀ ਐਮਆਈਜੀ ਬਲਾਕ ਵਿੱਚ ਰਹਿਣ ਵਾਲੇ ਸਰਦਾਰ ਸਵਰਨ ਸਿੰਘ ਅਤੇ ਉਨ੍ਹਾਂ ਦੇ ਪੁੱਤਰ ਗੁਰਜਿੰਦਰ, ਕਿਦਵਈ ਨਗਰ ਦੇ ਬਲਾਕ ਇੱਕ ਮਕਾਨ ’ਚ ਰਹਿਣ ਵਾਲੇ ਸ਼ਾਰਦੁਲ ਸਿੰਘ ਅਤੇ ਇੱਕ ਸੇਵਾਦਾਰ ਗੁਰਦਿਆਲ ਸਿੰਘ, ਦਬੌਈ ਈ ਬਲਾਕ ਵਿੱਚ ਰਹਿਣ ਵਾਲੇ ਵਿਸ਼ਾਖਾ ਸਿੰਘ ਤੇ ਉਨ੍ਹਾਂ ਦੇ ਪਰਿਵਾਰ ਦੇ 6 ਮੈਂਬਰ, ਅਮਰਾਪੁਰ ਅਸਟੇਟ ਵਿੱਚ ਰਹਿਣ ਵਾਲੇ ਸਿੰਮੀ ਸਿੰਘ ਤੇ ਵਜੀਰ ਸਿੰਘ ਦੇ ਕਤਲ ਮਾਮਲੇ ਵਿੱਚ ਪੁਲਿਸ ਨੇ ਬਿਆਨਾਂ ਦੇ ਆਧਾਰ ’ਤੇ ਦੰਗਾਈਆਂ ਦਾ ਪਤਾ ਲਗਾ ਲਿਆ ਹੈ।

 

Leave a Reply

Your email address will not be published. Required fields are marked *