Sat. Sep 30th, 2023


 

 

ਨਵੀਂ ਦਿੱਲੀ- ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਨੂੰ ਉਸ ਸਮੇਂ ਵੱਡਾ ਹੁਲਾਰਾ ਮਿਲਿਆ ਜਦੋਂ ਪਾਰਟੀ ਦੇ ਮੁੱਖ ਸਰਪ੍ਰਸਤ ਤੇ ਦਿੱਲੀ ਸਿੱਖ

ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਅਤੇ ਕਮੇਟੀ ਦੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਦੀ ਮੌਜੂਦਗੀ `ਚ ਕਮੇਟੀ ਮੈਂਬਰ ਹਰਵਿੰਦਰ ਸਿੰਘ ਸੰਧੂ ਦੀ ਪ੍ਰੇਰਨਾ ਨਾਲ ਵਾਰਡ ਨੰਬਰ-23 ਵਿਸ਼ਨੂੰ ਗਾਰਡਨ ਅਤੇ ਚਾਂਦ ਨਗਰ ਇਲਾਕੇ ਦੇ ਵੱਡੀ

ਗਿਣਤੀ `ਚ ਵਰਕਰ ਪਾਰਟੀ ਵਿਚ ਸ਼ਾਮਲ ਹੋ ਗਏ।ਸ. ਕਾਲਕਾ ਤੇ ਸ. ਕਾਹਲੋਂ ਨੇ ਇਹਨਾਂ ਆਗੂਆਂ ਤੇ ਵਰਕਰਾਂ ਨੂੰ ਸਿਰੋਪਾਓ ਦੇ ਕੇ ਸਨਮਾਨਤ ਕਰਦਿਆਂ ਕਿਹਾ ਕਿ ਦਿੱਲੀ ਕਮੇਟੀ ਦੀ ਮੌਜੂਦਾ ਟੀਮ ਨੇ ਥੋੜ੍ਹੇ ਹੀ ਸਮੇਂ ਵਿਚ ਦੇਸ਼ ਵਿਦੇਸ਼ `ਚ ਸਿੱਖ ਕੌਮ ਦੇ ਮਸਲੇ ਚੁੱਕ

ਕੇ ਅਤੇ ਹੱਲ ਕਰਵਾ ਕੇ ਸਿੱਧ ਕੀਤਾ ਹੈ ਕਿ ਇਹ ਸਿੱਖਾਂ ਦੀ ਪ੍ਰਤੀਨਿਧ ਟੀਮ ਹੈ ਤੇ ਇਸੇ ਕਰਕੇ ਲੋਕ ਵੱਡੀ ਗਿਣਤੀ `ਚ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ `ਚ ਸ਼ਾਮਲ ਹੋ ਰਹੇ ਹਨ।ਉਹਨਾਂ ਕਿਹਾ ਕਿ ਸਾਡੀ ਪਾਰਟੀ ਦੇ ਮੁਕਾਬਲੇ ਅੱਜ ਉਹ ਲੋਕ ਹਨ ਜੋ 24 ਸਾਲਾਂ  ਤੋਂ

ਇਕ ਦੂਜੇ ਨੂੰ ਨਿੰਦਦੇ ਸਨ ਪਰ ਅੱਜ ਆਪਣੀ ਸਿਆਸੀ ਇੱਛਾ ਦੀ ਪੂਰਤੀ ਵਾਸਤੇ ਇਕਮਿਕ ਹੋ ਰਹੇ ਹਨ ਤੇ ਉਹਨਾਂ ਜਥੇਦਾਰ ਗੁਰਚਰਨ ਸਿੰਘ ਟੌਹੜਾ ਵੱਲੋਂ 24 ਸਾਲ ਪਹਿਲਾਂ ਬਣਾਈ ਪਾਰਟੀ ਵੀ ਵਿਸਾਰ ਦਿੱਤੀ ਹੈ।ਇਸ ਮੌਕੇ ਉਹਨਾਂ ਹਰਵਿੰਦਰ ਸਿੰਘ ਸੰਧੂ ਦੀ ਸ਼ਲਾਘਾ

ਕਰਦਿਆਂ ਕਿਹਾ ਕਿ ਉਹ ਆਪਣੇ ਇਲਾਕੇ ਦੇ ਹਰਮਨ ਪਿਆਰੇ ਕਮੇਟੀ ਮੈਂਬਰ ਜੋ ਅੱਜ ਵੱਡੀ ਗਿਣਤੀ ਵਿਚ ਸੰਗਤਾਂ ਦੇ ਪਾਰਟੀ ਨਾਲ ਜੁੜਨ ਤੋਂ ਸਿੱਧ ਹੋ ਗਿਆ ਹੈ।ਇਸ ਮੌਕੇ ਸ. ਕਾਲਕਾ ਤੇ ਸ. ਕਾਹਲੋਂ ਨੇ ਸ. ਸੰਧੂ ਨੁੂੰ ਸੁੱਖੋ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਜੇਲ੍ਹ ਰੋਡ

ਜਨਕਪੁਰੀ ਦੀ ਗਵਰਨਿੰਗ ਬਾਡੀ ਤੇ ਦਿੱਲੀ ਕਮੇਟੀ ਦੇ ਬਿਲਡਿੰਗ ਸਬ ਕਮੇਟੀ ਦਾ ਚੇਅਰਮੈਨ ਨਿਯੁਕਤ ਕਰਨ ਦਾ ਵੀ ਐਲਾਨ ਕੀਤਾ।ਇਸ ਮੌਕੇ ਹਰਮਿੰਦਰ ਸਿੰਘ ਕਲਸੀ, ਸਤਵਿੰਦਰ ਸਿੰਘ ਸੱਗੂ, ਬਲਜੀਤ ਸਿੰਘ, ਰਾਣਾ ਸਿੰਘ, ਗੁਰਜੀਤ ਸਿੰਘ ਕਲਸੀ, ਪਰਵਿੰਦਰ ਸਿੰਘ ਪੁਰੀ,

ਗੁਰਬਖਸ਼ ਸਿੰਘ, ਪਰਮਜੀਤ ਸਿੰਘ, ਪਲਵਿੰਦਰ ਸਿੰਘ, ਦਲਜੀਤ ਸਿੰਘ ਔਲਖ, ਦਰਸ਼ਨ ਸਿੰਘ, ਜਸਵੀਰ ਸਿੰਘ ਪਨੇਸਰ ਤੇ ਅਰਵਿੰਦਰ ਪਾਲ ਸਿੰਘ ਸਾਥੀਆਂ ਸਮੇਤ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ `ਚ ਸ਼ਾਮਲ ਹੋਏ, ਜਿਹਨਾਂ ਨੂੰ ਸ. ਕਾਲਕਾ ਤੇ ਸ. ਕਾਹਲੋਂ ਨੇ ਸਨਮਾਨਤ

ਕੀਤਾ।

Leave a Reply

Your email address will not be published. Required fields are marked *