Thu. Dec 8th, 2022


 

 

ਨਵੀਂ ਦਿੱਲੀ-ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸ. ਜਗਦੀਪ ਸਿੰਘ ਕਾਹਲੋਂ ਨੇ ਅੱਜ ਇਥੇ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਕਿ ਪ੍ਰਧਾਨ ਸ. ਹਰਮੀਤ ਸਿੰਘ ਕਾਲਕਾ ਅਤੇ ਉਨ੍ਹਾਂ (ਸ.ਕਾਹਲੋਂ) ਵੱਲੋਂ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਨੂੰ ਪੱਤਰ ਲਿਖ ਕੇ ਸਰਨਿਆਂ ਤੇ ਬਾਦਲਾਂ ਵਿਚਾਲੇ 10 ਕਰੋੜ ਰੁਪਏ ਖਰਚ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ’ਚ ਵੱਡੀ ਜ਼ਿੰਮੇਵਾਰੀ

ਲੈਣ ਦੇ ਮਾਮਲੇ ਦੀ ਉਚ-ਪੱਧਰੀ ਜਾਂਚ ਕਰਾਉਣ ਦੀ ਮੰਗ ਵੀ ਕੀਤੀ ਗਈ ਹੈ ਤਾਂ ਕਿ ਇਸ ਸੌਦੇਬਾਜ਼ੀ ਸੰਗਤਾਂ ਸਾਹਮਣੇ ਆ ਸਕੇ।ਸ. ਕਾਹਲੋਂ ਕਿਹਾ ਕਿ ਆਪਣੇ ਪਰਿਵਾਰ ਦੀ ਸੰਭਾਵਤ ਗ੍ਰਿਫਤਾਰੀ ਤੋਂ ਬਚਾਅ ਕਰਨ ਲਈ ਸ. ਸੁਖਬੀਰ ਸਿੰਘ ਬਾਦਲ ਨਾਲ ਕਰੋੜਾਂ ਰੁਪਏ ਦਾ ਸੌਦਾ

ਕਰਕੇ ‘ਪੰਥਕ ਏਕਤਾ’ ਦੇ ਨਾਂ ’ਤੇ ਸਰਨਾ ਭਰਾਵਾਂ ਵੱਲੋਂ ਸ਼ੋ੍ਰਮਣੀ ਗੁਰਦੁਆਰਾ ਕਮੇਟੀ ਨੂੰ ਆਪਣੀ ਛੁਪਣਗਾਹ ਬਣਾਉਣ ਦੀ ਜੋ ਵਿਊਂਤਬੰਦੀ ਕੀਤੀ ਗਈ ਹੈ, ਉਹ ਸਿੱਖ ਸੰਗਤਾਂ ਦੀ ਪਿੱਠ ’ਚ ਛੁਰਾ ਮਾਰਨ ਵਰਗਾ ਹੈ।ਸ. ਕਾਹਲੋਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ

ਗਿਆਨੀ ਹਰਪ੍ਰੀਤ ਸਿੰਘ ਨੂੰ ਵੀ ਅਪੀਲ ਕੀਤੀ ਕਿ ਸਿੱਖਾਂ ਦੀ ਕਾਤਲ ਜਮਾਤ ਕਾਂਗਰਸ ਪਾਰਟੀ ਦੇ ਪਿੱਠੂ ਸਰਨਿਆਂ ਅਤੇ ਬਾਦਲ ਵਿਚਾਲੇ ਦੌਲਤ ਦੇ ਬਲ ’ਤੇ ਹੋਈ ਇਸ ਸੌਦੇਬਾਜ਼ੀ ਦਾ ਨੋਟਿਸ ਲੈਂਦੇ ਹੋਏ ਕਾਰਵਾਈ ਕੀਤੀ ਜਾਵੇ।ਸ. ਕਾਹਲੋਂ ਨੇ ਕਿਹਾ ਕਿ 2014 ਤੋਂ

ਪਹਿਲਾਂ ਜਦੋਂ ਕੇਂਦਰ ਤੇ ਹਰਿਆਣਾ ’ਚ ਕਾਂਗਰਸ ਦੀ ਸਰਕਾਰ ਸੀ ਉਦੋਂ ਸਰਨਿਆਂ ਨੇ ਮੁੱਖਮੰਤਰੀ ਭੁਪਿੰਦਰ ਸਿੰਘ ਹੁੱਡਾ ਨਾਲ ਨੇੜਤਾ ਹੋਣ ਕਾਰਨ ਵੱਖਰੀ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹੋਂਦ ’ਚ ਲਿਆਉਣ ਵਾਲਾ ਐਕਟ ਵਿਧਾਨ ਸਭਾ ’ਚ ਪਾਸ ਕਰਵਾਇਆ ਸੀ

ਤਾਂ ਕਿ ਸ਼੍ਰੋਮਣੀ ਕਮੇਟੀ ਨੂੰ ਢਾਹ ਲਗਾਈ ਜਾ ਸਕੇ।ਸਰਨਾ ਭਰਾ ਅੱਜ ਜਿਹੜੇ ਬੰਦੀ ਸਿੰਘਾਂ ਨੂੰ ਰਿਹਾਅ ਕਰਨ ਦਾ ਹੋਕਾ ਭਰ ਰਹੇ ਹਨ ਇਨ੍ਹਾਂ ਸਿੰਘਾਂ ਨੂੰ ਕਾਂਗਰਸ ਸਰਕਾਰ ਵੇਲੇ ਹੀ ਜੇਲ੍ਹਾਂ ’ਚ ਡੱਕਿਆ ਗਿਆ ਸੀ।ਸਿੰਘਾਂ ਨੂੰ ਬੰਦੀ ਬਨਾਉਣ ਅਤੇ ਹਜ਼ਾਰਾਂ ਸਿੱਖਾਂ ਦੀ ਕਾਤਲ ਕਾਂਗਰਸ ਪਾਰਟੀ ਦੇ ਹਮਾਇਤੀ ਸਰਨੇ ਅੱਜ ‘ਪੰਥਕ ਏਕਤਾ’ ਕਰਨ ਦੀ ਗੱਲ ਕਿੰਝ ਕਰ ਸਕਦੇ ਹਨ।ਸ. ਕਾਹਲੋਂ ਨੇ ਦੋਸ਼ ਲਗਾਇਆ ਕਿ ਸਰਨਾ ਪਰਿਵਾਰ ਨੂੰ ਦਿੱਲੀ ’ਚ ਹੋਏ ਸ਼ਰਾਬ ਘੁਟਾਲੇ ਕਾਰਨ ਈ.ਡੀ., ਸੀ.ਬੀ.ਆਈ ਕੋਲ ਬੁਰੀ ਤਰ੍ਹਾਂ ਘਿਰਿਆ ਹੋਣ ਕਾਰਨ ਸੰਭਾਵਤ ਗ੍ਰਿਫਤਾਰੀ ਦਾ ਖ਼ਦਸ਼ਾ ਬਣਿਆ ਹੋਇਆ ਹੈ।ਇਸੇ ਲਈ ਇਹ ਦੌਲਤ ਦੇ ਬਲ ’ਤੇ ਐਸਜੀਪੀਸੀ ਨੂੰ ਆਪਣੀ ਪਨਾਹਗਾਹ ਬਣਾ ਰਹੇ ਹਨ।ਉਨ੍ਹਾਂ ਕਿਹਾ ਕਿ ਦੁਨੀਆਂ ਭਰ ਦੇ ਸਿੱਖਾਂ ਨੂੰ ਪਤਾ ਹੈ

ਕਿ ਸਰਨਿਆਂ ਅਤੇ ਬਾਦਲਾਂ ਦੀ ਪਾਰਟੀ ਦੀ ਵਿਚਾਰਧਾਰਾ ਵੱਖ-ਵੱਖ ਹੈ। ਦੋਵਾਂ ਪਾਰਟੀ ਦੇ ਆਗੂਆਂ ਦੇ ਲੰਮੇ ਸਮੇਂ ਤਕ ਇਕਮੱਤ ਨਹੀਂ ਹੋਣ ਦੇ ਬਾਵਜ਼ੂਦ ਅਚਨਚੇਤ ਇਨ੍ਹਾਂ ਦੇ ਸੰਬੰਧਾਂ ’ਚ ਨੇੜਤਾ ਹੋਣ ਨਾਲ ਹੀ ਸਾਬਿਤ ਹੋ ਜਾਂਦਾ ਹੈ ਕਿ ਇਨ੍ਹਾਂ ਵਿਚਾਲੇ ਕਰੋੜਾਂ ਰੁਪਏ ਦਾ ਮੋਟਾ ਸੌਦਾ ਹੋਇਆ ਹੈ।

Leave a Reply

Your email address will not be published. Required fields are marked *