ਨਵੀਂ ਦਿੱਲੀ- ਕਿਸਾਨ ਅੰਦੋਲਨ ਵਿੱਚ ਸ਼ਾਮਿਲ ਹੋਣ ਜਾਣ ਵਾਲੇ ਕਿਸਾਨਾਂ ਨੂੰ ਮੁਫ਼ਤ ਭੋਜਨ ਕਰਵਾਉਣ ਦੀ ਵਜਾ ਨਾਲ ਸਰਕਾਰ ਦੀ ਅੱਖ ਦੀ ਕਿਰਕਰੀ ਬਣੇ ਹੋਏ ਹੋਟਲ ਕਾਰੋਬਾਰੀ ਰਾਮ ਸਿੰਘ ਰਾਣਾ ਦੇ ਨਾਲ ਅੱਜ ਕੁਰੂਕਸ਼ੇਤਰ ਸਥਿਤ ਉਨ੍ਹਾਂ ਦੇ ‘ਗੋਲਡਨ ਹੱਟ’ ਹੋਟਲ ਵਿੱਚ ਪੁੱਜ ਕੇ ਜਾਗੋ ਪਾਰਟੀ ਦੇ ਅੰਤਰਰਾਸ਼ਟਰੀ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਮੁਲਾਕਾਤ ਕੀਤੀ। ਨਾਲ ਹੀ ਸਰਕਾਰ ਵੱਲੋਂ ਉਨ੍ਹਾਂ ਦੇ ਵਪਾਰ ਦੀ ਕੀਤੀ ਜਾ ਰਹੀ ਕਥਿਤ ਆਰਥਕ ਨਾਕੇਬੰਦੀ ਉੱਤੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੀ ਆਰਥਕ ਰੀੜ੍ਹ ਦੀ ਹੱਡੀ ਨੂੰ ਇਹ ਸਿੱਖ ਕੌਮ ਨਹੀਂ ਟੁੱਟਣ ਦੇਵੇਗੀ। ਬੀਤੇ ਦਿਨੀਂ ਰਾਣਾ ਦੀ ਰੋਂਦੇ ਹੋਏ ਇੱਕ ਵੀਡੀਓ ਵਾਇਰਲ ਹੋਈ ਸੀ, ਜਿਸ ਵਿੱਚ ਰਾਣਾ ਨੇ ਦਾਅਵਾ ਕੀਤਾ ਸੀ ਕਿ ਸਰਕਾਰ ਨੇ ਕੌਮੀ ਰਾਜ ਮਾਰਗ ਸਥਿਤ ਉਨ੍ਹਾਂ ਦੇ ਹੋਟਲ ਨੂੰ ਆਉਣ ਵਾਲੇ ਰਸਤੇ ਨੂੰ ਬੰਦ ਕਰਨ ਦੀ ਨੀਅਤ ਨਾਲ ਉਨ੍ਹਾਂ ਦੇ ਹੋਟਲ ਦੇ ਅੱਗੇ ਅੜਿੱਕੇ ਗਿਰਾਏ ਹਨ, ਕਿਉਂਕਿ ਉਹ ਪਿਛਲੇ ਲੰਬੇ ਸਮੇਂ ਤੋਂ ਕਿਸਾਨ ਅੰਦੋਲਨ ਦੀ ਮਦਦ ਕਰ ਰਹੇ ਹਨ। ਇਸ ਲਈ ਉਨ੍ਹਾਂ ਦੇ ਹੋਟਲ ਦਾ ਰਸਤਾ ਬੰਦ ਕਰਕੇ ਇਹ ਲੋਕ ਆਰਥਕ ਨੁਕਸਾਨ ਕਰਨਾ ਚਾਹੁੰਦੇ ਹਨ। ਜੀਕੇ ਨੇ ਕਿਹਾ ਕਿ ਹਾਲਾਂਕਿ ਰਾਣਾ ਨੇ ਕਿਸਾਨ ਅੰਦੋਲਨ ਵਿੱਚ ਜਾਣ ਵਾਲਿਆਂ ਦੀ ਭਰਪੂਰ ਮਦਦ ਕੀਤੀ ਹੈ, ਇਸ ਲਈ ਸਿੱਖ ਕੌਮ ਰਾਣਾ ਦੇ ਨਾਲ ਖੜੀ ਹੋਵੇਗੀ। ਜੋ ਕੰਮ ਮੁਗ਼ਲ ਅਤੇ ਅੰਗਰੇਜ਼ ਕਰਦੇ ਸਨ, ਉਹੀ ਇਹ ਸਰਕਾਰ ਕਰ ਰਹੀ ਹੈ। ਕਿਸੇ ਦੀ ਰੋਜ਼ੀ-ਰੋਟੀ ਉੱਤੇ ਲੱਤ ਨਹੀਂ ਮਾਰੀ ਜਾਣੀ ਚਾਹੀਦੀ ਹੈ। ਭਾਰਤ ਲੋਕਤੰਤਰਿਕ ਦੇਸ਼ ਹੈ, ਸਾਰੀਆਂ ਨੂੰ ਆਪਣੀ ਗੱਲ ਨੂੰ ਰੱਖਣ ਦਾ ਹੱਕ ਹੈ।

 

Leave a Reply

Your email address will not be published. Required fields are marked *