ਨਵੀਂ ਦਿੱਲੀ- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਹੈ ਕਿ ਫਿਰਕੂਵਾਦੀ ਸੋਚ ਦੇ ਮਾਲਕ ਗੁਨੀ ਪ੍ਰਕਾਸ਼ ਵੱਲੋਂ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਖਿਲਾਫ ਕੀਤੀਆਂ ਗਈਆਂ ਟਿੱਪਣੀਆਂ ਲਈ ਕਮੇਟੀ ਉਸਦੇ ਖਿਲਾਫ ਕੇਸ ਵੀ ਦਰਜ ਕਰਵਾਏਗੀ ਤੇ ਉਸਨੁੰ ਜੇਲ ਵੀ ਛੱਡ ਕੇ ਆਵੇਗੀ ਤੇ ਐਸਾ ਸਬਕ ਸਿਖਾਵੇਗੀ ਕਿ ਉਸਦੀਆਂ ਪੁਸ਼ਤਾਂ ਵੀ ਯਾਦ ਰੱਖਣਗੀਆਂ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸਰਦਾਰ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਗੁਰਨਾਮ ਸਿੰਘ ਚੜੂਨੀ ਖਿਲਾਫ ਜੋ ਗੁਨੀ ਪ੍ਰਕਾਸ਼ ਨੇ ਘਟੀਆ ਕਿਸਮ ਦੀ ਬਿਆਨ ਬਾਜ਼ੀ ਕੀਤੀਹੈ, ਉਸਦੀ ਅਸੀਂ ਸਖ਼ਤ ਨਿਖੇਧੀ ਕਰਦੇ ਹਾਂ। ਉਹਨਾਂ ਕਿਹਾ ਕਿ ਇਹ ਨਸਲੀ ਟਿੱਪਣੀ ਅਚਾਨਕ ਹੀ ਨਹੀਂ ਕੀਤੀ ਗਈ ਬਲਕਿ ਇਕ ਗਿਣੀ ਮਿਥੀਸਾਜ਼ਿਸ਼ ਤਹਿਤ ਅਜਿਹਾ ਬਿਆਨ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਕਮੇਟੀਨੇ ਇਸ ਬਿਆਨ ਨੁੰ ਹਲਕੇ ਵਿਚ ਨਹੀਂ ਲਿਆ ਤੇ ਉਸਦੇ ਖਿਲਾਫ ਮੁਕੱਦਮਾ ਦਰਜ ਕਰਵਾਇਆ ਜਾਵੇਾਗ। ਉਹਨਾਂ ਕਿਹਾ ਕਿ ਦੇਸ਼ ਤੇ ਦੁਨੀਆਂ ਵਿਚ ਕਿਸੇ ਦੀ ਜ਼ੁਰੱਅਤ ਨਹੀਂ ਹੈ ਕਿ ਖਾਲਸਾ ਦੀ ਦਸਤਾਰ ਨੁੰ ਹੱਥ ਪਾ ਲਵੇ।
ਸ੍ਰੀ ਸਿਰਸਾ ਨੇ ਕਿਹਾ ਕਿ ਇਹ ਬਿਆਨ ਹਿੰਦੂ ਤੇ ਸਿੱਖਾਂ ਅੰਦਰ ਪਾੜਾ ਪਾਉਣ ਦੇ ਮਨਸ਼ੇ ਨਾਲ ਉਸੇ ਤਰੀਕੇ ਦਿੱਤਾ ਗਿਆ ਹੈ ਜਿਵੇਂ 26 ਜਨਵਰੀ ਦੇ ਸੰਘਰਸ਼ ਨੁੰ ਸਰਕਾਰਨੇ ਸਿਰਫ ਸਿੱਖਾਂ ਦਾ ਸੰਘਰਸ਼ ਦੱਸ ਕੇ ਸਿੱਖਾਂ ਦੀ ਦੁਨੀਆਂ ਭਰ ਵਿਚ ਬਦਨਾਮੀ ਕਰਨ ਦੀ ਅਸਫਲ ਕੋਸ਼ਿਸ਼ ਕੀਤੀ ਸੀ। ਉਹਨਾਂ ਕਿਹਾ ਕਿ ਜਿਵੇਂ ਸਰਕਾਰ ਫੇਲ ਹੋਈ, ਉਸੇ ਤਰੀਕੇ ਗੁਨੀ ਪ੍ਰਕਾਸ਼ ਵੀ ਫੇਲ ਹੋਵੇਗਾ।
ਉਹਨਾਂ ਕਿਹਾ ਕਿ ਅਸੀਂ ਗੁਨੀ ਪ੍ਰਕਾਸ਼ ਨੂੰ ਅਜਿਹਾ ਸਬਕ ਸਿਖਾਵਾਂਗੇ ਕਿ ਉਸਦੀਆਂ ਪੁਸ਼ਤਾਂ ਵੀ ਯਾਦ ਰੱਖਣਗੀਆਂ। ਉਹਨਾਂ ਕਿਹਾ ਕਿ ਅਸੀਂ ਇੰਨੇ ਕਮਜ਼ੋਰ ਨਹੀਂ ਹਾਂ ਕਿ ਕੋਈ ਸਿੱਖਾਂ ਦੀ ਦਸਤਾਰਨੁੰ ਹੱਥ ਪਾ ਲਵੇ। ਉਹਨਾਂ ਕਿਹਾ ਕਿ ਗੁਨੀ ਪ੍ਰਕਾਸ਼ ਨੁੰ ਅਜਿਹਾ ਸਬਕ ਸਿਖਾਵਾਂਗੇ ਕਿ ਜ਼ਿੰਦਗੀ ਭਰ ਯਾਦ ਰੱਖੇਗਾ। ਉਹਨਾਂ ਕਿਹਾ ਕਿ ਉਸਦੇ ਖਿਲਾਫ ਕੇਸ ਦਰਜ ਕਰਵਾ ਕੇ ਉਸਨੁੰ ਜੇਲ ਅੰਦਰ ਬੰਦ ਕਰਵਾਇਆ ਜਾਵੇਗਾ।

Leave a Reply

Your email address will not be published. Required fields are marked *