ਨਵੀਂ ਦਿੱਲੀ – ਸਦਰ ਕੋਤਵਾਲੀ ਪੁਲਿਸ ਨੇ ਲਖੀਮਪੁਰ ਖੇੜੀ, ਯੂਪੀ ਵਿੱਚ ਕਿਸਾਨ ਆਗੂ ਰਾਕੇਸ਼ ਟਿਕੈਤ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਟਿਕੈਤ ਦੇ ਇਕ ਵਾਇਰਲ ਬਿਆਨ ਨੂੰ ਲੈ ਕੇ ਇੱਕ ਸਥਾਨਕ ਭਾਜਪਾ ਨੇਤਾ ਦੀਪਕ ਪੁਰੀ ਦੀ ਸ਼ਿਕਾਇਤ ‘ਤੇ ਇਹ ਮਾਮਲਾ ਦਰਜ ਕੀਤਾ ਗਿਆ ਹੈ। ਦੀਪਕ ਪੁਰੀ ਨੇ ਟਿਕੈਤ ‘ਤੇ ਬਿਨਾਂ ਇਜਾਜ਼ਤ ਦੇ ਪ੍ਰਦਰਸ਼ਨ ਕਰਨ, ਨਫ਼ਰਤ ਫੈਲਾਉਣ ਅਤੇ ਚੈਨਲ ‘ਤੇ ਬਿਆਨ ਦੇ ਕੇ ਲੋਕਾਂ ਨੂੰ ਭੜਕਾਉਣ ਦਾ ਦੋਸ਼ ਲਗਾਇਆ ਹੈ। ਪੁਲੀਸ ਨੇ ਇਸ ਮਾਮਲੇ ਵਿੱਚ 12 ਦਿਨ ਪਹਿਲਾਂ ਹੀ ਕੇਸ ਦਰਜ ਕਰ ਲਿਆ ਸੀ, ਪਰ ਓਹ ਇਸ ਨੂੰ ਲੁਕੋਈ ਬੈਠੀ ਸੀ ਜਿਸ ਕਰਕੇ ਇਸ ਮਾਮਲੇ ਵਲ ਕਿਸੇ ਦਾ ਧਿਆਨ ਵੀ ਨਹੀਂ ਗਿਆ। ਭਾਜਪਾ ਨੇਤਾਵਾਂ ਵਲੋਂ ਇਹ ਜਾਣਕਾਰੀ ਵਾਇਰਲ ਕਰਣ ਤੋਂ ਬਾਅਦ ਮਾਮਲਾ ਸਾਹਮਣੇ ਆਇਆ ਹੈ ।