ਨਵੀਂ ਦਿੱਲੀ–ਲਗਭਗ 8 ਮਹੀਨਿਆਂ ਤੋਂ ਦਿੱਲੀ ਦੀਆਂ ਕਈ ਸਰਹੱਦਾਂ ‘ਤੇ ਬੈਠੇ ਕਿਸਾਨ ਨੇਤਾਵਾਂ ਨੇ ਐਲਾਨ ਕੀਤਾ ਸੀ ਕਿ ਓਹਨਾ ਵਲੋਂ ਕਿਸਾਨ ਵਿਰੋਧੀ ਬਿੱਲਾਂ ਨੂੰ ਰੱਦ ਕਰਵਾਉਣ ਲਈ ਸੰਸਦ ਦਾ ਘਿਰਾਓ ਕੀਤਾ ਜਾਏਗਾ । ਇਸ ਦੇ ਲਈ ਕਿਸਾਨ ਭਲਕੇ ਦਿੱਲੀ ਦੇ ਜੰਤਰ-ਮੰਤਰ ‘ਤੇ ਪਹੁੰਚਣਗੇ ਅਤੇ ਆਪਣੀਆਂ ਮੰਗਾਂ ਸਰਕਾਰ ਦੇ ਸਾਹਮਣੇ ਪੇਸ਼ ਕਰਨਗੇ। ਮਿਲੀ ਜਾਣਕਾਰੀ ਮੁਤਾਬਿਕ ਪ੍ਰਦਰਸ਼ਨਕਾਰੀ ਭਲਕੇ ਸਵੇਰੇ 10.30 ਵਜੇ ਤੋਂ ਸ਼ਾਮ 5 ਵਜੇ ਤੱਕ ਉਥੇ ਪ੍ਰਦਰਸ਼ਨ ਕਰਨਗੇ । ਦਿੱਲੀ ਪੁਲਿਸ ਨੇ ਇਸ ਮਾਮਲੇ ‘ਤੇ ਦੱਸਿਆ ਕਿ ਤਕਰੀਬਨ 200 ਕਿਸਾਨ ਪੁਲਿਸ ਦੀ ਨਿਗਰਾਨੀ ਹੇਠ ਜੰਤਰ ਮੰਤਰ ਜਾਣਗੇ ਅਤੇ 5-5 ਕਿਸਾਨਾਂ ਦਾ ਇੱਕ ਸਮੂਹ ਉਸ ਜਗ੍ਹਾ ‘ਤੇ ਧਰਨਾ ਲਗਾਏਗਾ। ਜਿਕਰਯੋਗ ਹੈ ਕਿ ਪਿਛਲੇ ਦਿਨੀਂ ਕਿਸਾਨ ਨੇਤਾਵਾਂ ਨੇ ਸੰਸਦ ਘੇਰਾਓ ਦਾ ਐਲਾਨ ਕੀਤਾ ਸੀ। ਧਿਆਨ ਯੋਗ ਹੈ ਕਿ ਕਿਸਾਨ ਪਿਛਲੇ 8 ਮਹੀਨੇ ਤੋਂ ਕਿਸਾਨ ਬਿੱਲ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਅੰਦੋਲਨ ਕਰ ਰਹੇ ਹਨ। ਇਸ ਦੌਰਾਨ, ਉਹ 11 ਵਾਰ ਸਰਕਾਰ ਨਾਲ ਗੱਲਬਾਤ ਕਰ ਚੁੱਕੀ ਹੈ ਪਰ ਇਸਦਾ ਕੋਈ ਨਤੀਜਾ ਨਹੀਂ ਨਿਕਲਿਆ, ਕਿਉਂਕਿ ਸਰਕਾਰ ਕਿਸਾਨ ਬਿੱਲ ਨੂੰ ਵਾਪਿਸ ਲੈਣ ਦੀ ਥਾਂ ਤੇ ਸੋਧਣ ਦੀ ਗੱਲ ਕਰਦੀ ਹੈ ਤੇ ਕਿਸਾਨ ਬਿੱਲ ਰੱਦ ਕਰਵਾਣ ਤੇ ਅੜੇ ਹੋਏ ਹਨ, ਇਸ ਕਰਕੇ ਗੱਲ ਕਿਸੇ ਨੇਪਰੇ ਨਹੀਂ ਚੜ ਰਹੀ ਹੈ ।

Leave a Reply

Your email address will not be published. Required fields are marked *