ਨਵੀਂ ਦਿੱਲੀ- ਭਾਜਪਾ ਦੇ ਸੀਨੀਅਰ ਆਗੂ ਸ. ਕੁਲਦੀਪ ਸਿੰਘ ਭੋਗਲ ਅਤੇ ਡਿਪਟੀ ਕਨਵੀਨਰ ਸਿੱਖ ਸੈੱਲ ਭਾਜਪਾ ਦਿੱਲੀ ਪ੍ਰਦੇਸ਼ ਸ. ਪ੍ਰਤੀਕ ਸਿੰਘ
ਜਾਨੂੰ ਅਤੇ ਹੋਰਨਾਂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੇ ਜਨਮ ਦਿਨ ਮੌਕੇ ਅੱਜ ਦਿੱਲੀ ਦੇ ਇਤਿਹਾਸਕ ਗੁਰਦੁਆਰਾ ਰਕਾਬ ਗੰਜ ਸਾਹਿਬ ਵਿਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁੱਖ ਆਪਣਾ ਅਕੀਦਾ ਭੇਟ ਕੀਤਾ ਅਤੇ ਸ਼੍ਰੀ ਮੋਦੀ ਦੀ ਤੰਦਰੁਸਤੀ ਅਤੇ
ਲੰਬੀ ਉਮਰ ਦੀ ਕਾਮਨਾ ਕਰਦਿਆਂ ਹੋਇਆਂ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਉਨ੍ਹਾਂ ਦੀ ਚੜ੍ਹਦੀ ਕਲਾਂ ਵਾਸਤੇ ਅਰਦਾਸ ਵੀ ਕੀਤੀ।ਸ. ਭੋਗਲ ਤੇ ਸ. ਜਾਨੂੰ ਨੇ ਅਰਦਾਸ ਕਰਨ ਉਪਰੰਤ ਭਾਜਪਾ ਦਿੱਲੀ ਪ੍ਰਦੇਸ਼ ਦੇ ਦਫ਼ਤਰ ਦੇ ਬਾਹਰ ਫ਼ਲ-ਫਰੂਟ ਤੇ ਮਿਠਆਈਆਂ ਆਦਿ ਵੰਡ ਕੇ
ਸਾਰੇ ਧਰਮਾਂ ਦੇ ਲੋਕਾਂ ਨਾਲ ਏਕਤਾਂ ਤੇ ਭਾਈਚਾਰੇ ਦੇ ਰੂਪ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਨਮ ਦਿਨ ਮਨਾਇਆ।ਇਸ ਮੌਕੇ ਸ. ਭੋਗਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਜੋ ਦੇਸ਼ ਦੇ ਹਿੱਲ ਲਈ ਕੰਮ ਕਰ ਰਹੇ ਹਨ ਉਹ ਸ਼ਲਾਘਾਯੋਗ ਹਨ ਅਤੇ ਅਸੀਂ ਆਸ ਮੇਰਾ ਜੀਵਨ
ਦੇਸ਼, ਸਮਾਜ ਤੇ ਗਰੀਬਾਂ ਦੀ ਭਲਾਈ ਲਈ ਅਤੇ ਪੰਥ ਨੂੰ ਸਮਰਪਤ ਹੈ।