Sat. Sep 30th, 2023


 

 

ਨਵੀਂ ਦਿੱਲੀ- ਆਲ ਇੰਡੀਆ ਦੰਗਾ ਪੀੜਤ ਰਾਹਤ ਕਮੇਟੀ 1984 ਦੇ ਕੌਮੀ ਪ੍ਰਧਾਨ ਅਤੇ ਸੀਨੀਅਰ ਸਿੱਖ ਭਾਜਪਾ ਆਗੂ ਸ. ਕੁਲਦੀਪ ਸਿੰਘ ਭੋਗਲ ਨੇ ਦੱਸਿਆ ਕਿ ਦੰਗਾ ਪੀੜਤ ਰਾਹਤ ਕਮੇਟੀ ਵੱਲੋਂ 1984 ਦੇ ਕਾਨਪੁਰ ਕਤਲੇਆਮ ਦੇ ਪੀੜਤਾਂ ਨੂੰ

ਇਨਸਾਫ ਦਿਵਾਉਣ ਲਈ ਇੱਕ ਮੰਗ ਪੱਤਰ ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੂੰ ਸੌਂਪਿਆ ਗਿਆ ਹੈ। ਉਨ੍ਹਾਂ ਦੱਸਿਆ ਕਿ 1984 ਦੇ ਸਿੱਖ ਕਤਲੇਆਮ ਦੇ ਸ਼ਹੀਦਾਂ ਦੀ ਯਾਦ `ਚ ਗੁਰਦੁਆਰਾ ਰਕਾਬ ਗੰਜ ਵਿਖੇ  ਬੀਤੇ ਦਿਨੀਂ ਸ਼੍ਰੀ ਅਖੰਡ ਪਾਠ ਸਾਹਿਬ ਰੱਖਿਆ ਗਿਆ

ਸੀ, ਜਿਸ ਦੇ ਅੱਜ ਭੋਗ ਪਾਏ ਗਏ। ਇਸ ਮੌਕੇ ਅਮਰਜੀਤ ਸਿੰਘ ਪੰਮੀ, ਸਵਿੰਦਰ ਸਿੰਘ ਮੱਲੀ, ਗੁਰਪ੍ਰੀਤ ਸਿੰਘ ਕੋਛੜ, ਜਗਜੀਤ ਸਿੰਘ ਬਿੰਦਰਾ, ਆਤਮਜੀਤ ਸਿੰਘ ਭੰਡਾਰੀ ਆਦਿ ਮੌਜੂਦ ਸਨ।ਉਨ੍ਹਾਂ ਦਸਿਆ ਕਿ ਸ਼੍ਰੀ ਅਮਿਤ ਸ਼ਾਹ ਨੂੰ ਸੌਂਪੇ ਗਏ ਮੰਗ ਪੱਤਰ ਵਿੱਚ ਲਿਖਿਆ ਕਿ

ਅਸੀਂ ਤੁਹਾਡਾ ਧਿਆਨ ਇਸ ਗੱਲ ਵੱਲ ਦਿਵਾਉਣਾ ਚਾਹੁੰਦੇ ਹਾਂ ਕਿ ਅੱਜ 1984 ਦੇ ਸਿੱਖ ਕਤਲੇਆਮ ਨੂੰ ਤਕਰੀਬਨ 38 ਸਾਲ ਬੀਤ ਚੁੱਕੇ ਹਨ। ਦਿੱਲੀ ਤੋਂ ਬਾਅਦ ਕਾਨਪੁਰ ਵਿੱਚ ਹੋਏ ਇਸ ਕਤਲੇਆਮ ਵਿੱਚ 127 ਲੋਕ ਮਾਰੇ ਗਏ ਸਨ, ਜੋ ਕਿ ਇੱਕ ਸਰਕਾਰੀ ਅੰਕੜਾ ਸੀ ਅਤੇ ਅਸਲ

ਵਿੱਚ ਉੱਥੇ ਇਸ ਤੋਂ ਵੱਧ ਲੋਕ ਮਾਰੇ ਗਏ ਸਨ। ਕਰੋੜਾਂ ਦੀ ਜਾਇਦਾਦ ਵੀ ਤਬਾਹ ਕੀਤੀ ਗਈ, ਅੱਜ ਵੀ ਅਸੀਂ ਦੇਸ਼ ਦੀ ਸੰਸਦ ਦੇ ਅੰਦਰ ਅਤੇ ਬਾਹਰ ਦੰਗਾਕਾਰੀਆਂ ਨੂੰ ਇਨਸਾਫ਼ ਦਿਵਾਉਣ ਲਈ ਆਵਾਜ਼ ਬੁਲੰਦ ਕਰ ਰਹੇ ਹਾਂ। ਸਰਕਾਰ ਵੱਲੋਂ ਕਾਨਪੁਰ ਐਸ.ਆਈ.ਟੀ ਦੇ ਗਠਨ ਨੂੰ ਵੀ

ਕਰੀਬ ਸਾਢੇ ਤਿੰਨ ਸਾਲ ਬੀਤ ਚੁੱਕੇ ਹਨ ਪਰ ਬੜੇ ਅਫਸੋਸ ਦੀ ਗੱਲ ਹੈ ਕਿ ਹੁਣ ਦੇ ਕੰਮਕਾਜ `ਤੇ ਸਵਾਲ ਉਠਾਏ ਜਾ ਰਹੇ ਹਨ। ਅਜਿਹਾ ਲਗਦਾ ਹੈ ਕਿ ਐਸਆਈਟੀ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਪ੍ਰਤੀ ਉਦਾਸੀਨ ਹੋ ਗਈ ਹੈ।ਉਨ੍ਹਾਂ ਕਿਹਾ ਕਿ ਕਾਨਪੁਰ ਕਤਲੇਆਮ ਦੇ

ਮਾਸਟਰਮਾਈਂਡ ਯਜੁਵੇਂਦਰ ਸਿੰਘ ਕੁਸ਼ਵਾਹਾ, ਜੋ ਉਸ ਸਮੇਂ ਦੀ ਕਾਂਗਰਸ ਸਰਕਾਰ ਦੇ ਕੈਬਨਿਟ ਮੰਤਰੀ ਦਾ ਭਤੀਜਾ ਹੈ, ਨੂੰ ਅਜੇ ਤੱਕ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ।ਇਸ ਨੂੰ ਬਚਾਉਣ ਲਈ ਐਸਆਈਟੀ `ਤੇ ਸਿਆਸੀ ਦਬਾਅ ਪਾਇਆ ਜਾ ਰਿਹਾ ਹੈ, ਜਿਸ ਦਾ ਫਾਇਦਾ ਉਠਾ ਕੇ ਇਹ

ਮੁਲਜ਼ਮ ਕੁਸ਼ਵਾਹਾ ਕਦੇ ਐਮ.ਪੀ ਤੇ ਕਦੇ ਯੂ.ਪੀ `ਚ ਭੱਜ ਜਾਂਦਾ ਹੈ। ਇਸ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ ਤਾਂ ਜੋ ਇਸ ਦੇ ਨਾਲ-ਨਾਲ ਹੋਰ ਦੋਸ਼ੀਆਂ ਨੂੰ ਵੀ ਫੜਿਆ ਜਾ ਸਕੇ।ਸ. ਭੋਗਲ ਨੇ ਦਸਿਆ ਕਿ ਕਾਨਪੁਰ ਵਿੱਚ ਮੈਨੂੰ ਅਤੇ ਦੰਗਾਕਾਰੀਆਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਅਤੇ ਜਿਨ੍ਹਾਂ ਨੂੰ ਗਵਾਹੀ ਦੇਣ ਲਈ ਬਾਹਰੋਂ ਆਉਣਾ ਪੈਂਦਾ ਹੈ, ਉਨ੍ਹਾਂ ਨੂੰ ਵੀ ਸੁਰੱਖਿਆ ਨਹੀਂ ਦਿੱਤੀ ਜਾ ਰਹੀ।ਕੁਲਦੀਪ ਸਿੰਘ ਭੋਗਲ ਨੇ ਕਿਹਾ ਕਿ

ਅਸੀਂ ਇਸ ਵਿਸ਼ੇ `ਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀ ਯੋਗੀ ਆਦਿੱਤਿਆਨਾਥ ਨੂੰ ਵੀ ਮਿਲਣ ਲਈ ਸਮਾਂ ਮੰਗਦੇ ਰਹੇ ਪਰ ਸਾਨੂੰ ਸਮਾਂ ਨਹੀਂ ਦਿੱਤਾ ਗਿਆ, ਉਨ੍ਹਾਂ ਨੇ ਕਦੇ ਵੀ ਦੇ ਪੀੜਤ ਲੋਕਾਂ ਨਾਲ ਮੁਲਾਕਾਤ ਨਹੀਂ ਕੀਤੀ ਤੇ ਅਸੀਂ ਇਹਨਾਂ ਗੱਲਾਂ ਦੇ ਸਬੰਧੀ

ਸ਼੍ਰੀ ਯੋਗੀ ਅਤੇ ਤੁਹਾਨੂੰ ਮਿਲਣ ਲਈ ਲਗਾਤਾਰ ਸਮਾਂ ਮੰਗਦੇ ਆ ਰਹੇ ਹਾਂ।ਉਨ੍ਹਾਂ ਕਿਹਾ ਕਿ ਅਸੀ ਤੁਹਾਨੂੰ ਗ੍ਰਹਿ ਮੰਤਰੀ ਨੂੰ ਬੇਨਤੀ ਕਰਦੇ ਹਾਂ ਕਿ ਇਸ ਮਾਮਲੇ `ਚ ਦਖਲ ਦੇ ਕੇ ਐਸ.ਆਈ.ਟੀ ਦੇ ਢਿੱਲੇ ਰਵੱਈਏ ਦਾ ਗੰਭੀਰ ਨੋਟਿਸ ਲਉ ਅਤੇ ਉਨ੍ਹਾਂ ਨੂੰ ਤੁਰੰਤ ਕਾਰਵਾਈ

ਕਰਨ ਅਤੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਲੋੜੀਂਦੀਆਂ ਹਦਾਇਤਾਂ ਦੇਉ ਅਤੇ ਕਿਰਪਾ ਕਰਕੇ ਸਾਨੂੰ ਇਹ ਗੱਲਾਂ ਸਾਂਝੀਆਂ ਕਰਨ ਲਈ ਮਿਲਣ ਦਾ ਸਮਾਂ ਦਿਉ।

Leave a Reply

Your email address will not be published. Required fields are marked *