ਨਵੀਂ ਦਿੱਲੀ- ਤਾਲਿਬਾਨ ਦੇ ਕਬਜ਼ੇ ਹੇਠ ਆਏ ਅਫਗਾਨਿਸਤਾਨ ਵਿਚੋਂ 104 ਅਫਗਾਨਿਸਤਾਨੀਆਂ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦੋ ਸਰੂਪ, ਇਕ ਪੋਥੀ ਅਤੇ ਇਕ ਗੀਤਾ ਦੇ ਸਰੂਪ ਨੂੰ ਲੈ ਕੇ ਵਿਸ਼ੇਸ਼ ਫਲਾਈਟ ਅੱਜ ਇਥੇ ਕੌਮਾਂਤਰੀ ਹਵਾਈ ਅੱਡੇ ’ਤੇ ਪਹੁੰਚੀ ਜਿਥੇ ਭਾਜਪਾ ਦੇ ਕੌਮੀ ਪ੍ਰਧਾਨ ਜੇ.ਪੀ ਨੱਢਾ, ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਤੇ ਨੌਜਵਾਨ ਸਿੱਖ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਇਹਨਾਂ ਅਫਗਾਨਿਸਤਾਨੀ
ਵਸਨੀਕਾਂ ਤੇ ਸਰੂਪਾਂ ਦਾ ਨਿੱਘਾ ਸਵਾਗਤ ਕੀਤਾ।ਇਸ ਮੌਕੇ ਭਾਜਪਾ ਦੇ ਸਿੱਖ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਤਾਲਿਬਾਨ ਦੇ ਕਬਜ਼ੇ ਹੇਠ ਆਉਣ ਤੋਂ ਬਾਅਦ ਦੁਨੀਆਂਦੀ ਕਿਸੇ ਵੀ ਤਾਕਤ ਨੇ ਉਥੇ ਫਸੇ ਸਿੱਖ ਤੇ ਹਿੰਦੂ ਭਾਈਚਾਰੇ ਲੋਕਾਂ ਦੀ ਜਾਨਾਂ ਦੀ
ਰਾਖੀ ਵਾਸਤੇ ਕੋਈ ਕਦਮ ਨਹੀਂ ਚੁੱਕਿਆ ਜਦੋਂ ਕਿ ਭਾਰਤ ਨੇ ਪਹਿਲਾਂ ਵੀ ਸਿੱਖ ਤੇ ਹਿੰਦੂ ਭਾਈਚਾਰੇ ਦੇ ਲੋਕਾਂ ਨੁੰ ਉਥੋਂ ਕੱਢਿਆ ਤੇ ਹੁਣ ਬਾਕੀ ਰਹਿੰਦਿੰਆਂ ਨੂੁੰ ਵੀ ਕੱਢਿਆ ਜਾਰਿਹਾ ਹੈ।ਸ. ਸਿਰਸਾ ਨੇ ਦੱਸਿਆ ਕਿ ਅੱਜ ਜਿਹੜੇ 104 ਅਫਗਾਨਿਸਤਾਨੀ ਭਾਰਤ ਪਹੁੰਚੇ ਹਨ,
ਇਹਨਾਂ ਨੂੰ ਭਾਰਤੀ ਵੀਜ਼ਾ ਦੇ ਕੇ ਇਥੇ ਲਿਆਂਦਾ ਗਿਆ ਹੈ। ਉਹਨਾਂ ਕਿਹਾ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇਹ ਵਾਅਦਾ ਕੀਤਾ ਸੀ ਕਿ ਅਫਗਾਨਿਸਤਾਨ ਵਿਚ ਰਹਿੰਦੇ ਕਿਸੇ ਵੀ ਸਿੱਖ ਤੇ ਹਿੰਦੂ ਨੂੁੰ ਕੋਈ ਨੁਕਸਾਨ ਨਹੀਂ ਪਹੁੰਚਣ ਦਿੱਤਾ ਜਾਵੇਗਾ ਤੇ ਭਾਜਪਾ ਨੇ
ਆਪਣਾ ਵਾਅਦਾ ਨਿਭਾਇਆ ਹੈ ਤੇ ਇਹਨਾਂ ਲੋਕਾਂ ਨੂੰ ਸੁਰੱਖਿਆ ਉਥੋਂ ਕੱਢ ਲਿਆ ਹੈ ਤੇ ਬਾਕੀਆਂ ਨੁੰ ਵੀ ਜਲਦੀ ਹੀ ਕੱਢਿਆ ਜਾਵੇਗਾ। ਉਹਨਾਂ ਦੱਸਿਆ ਕਿ ਅੱਜ ਫਲਾਈਟ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੋ ਸਰੂਪ ਅਤੇ 350 ਸਾਲ ਪੁਰਾਣੀ ਪੋਥੀ ਵੀ ਭਾਰਤ ਲਿਆਂਦੀ
ਗਈ ਹੈ। ਇਸ ਤੋਂ ਇਲਾਵਾ ਗੀਤਾ ਦਾ ਵੀ ਇਕ ਸਰੂਪ ਲਿਆਂਦਾ ਗਿਆ ਹੈ।ਸ. ਸਿਰਸਾ ਨੇ ਕਿਹਾਕਿ ਹੁਣ ਇਹ ਦੁਨੀਆਂ ਵੇਖ ਰਹੀ ਹੈ ਕਿ ਸਿੱਖਾਂ ਦੀ ਬਾਂਹ ਕੌਣ ਫੜ ਰਿਹਾ ਹੈ ਤੇ ਸਿੱਖ ਭਾਈਚਾਰੇ ਨੁੂੰ ਵੀ ਇਸ ’ਤੇ ਗੌਰ ਕਰਨਾ ਚਾਹੀਦਾ ਹੈ ਕਿ 1984 ਦੇ ਸਿੱਖ ਕਤਲੇਆਮ ਦੇ
ਮਸਲੇ ਹੱਲ ਕਰਨ ਵਾਲੀ ਭਾਜਪਾ ਕੌਮਾਂਤਰੀ ਪੱਧਰ ’ਤੇ ਵੀ ਸਿੱਖਾਂ ਦੇ ਨਾਲ ਡੱਟ ਕੇ ਖੜ੍ਹੀ ਹੈ।