ਨਵੀਂ ਦਿੱਲੀ – ਅਜ ਅਖੰਡ ਕੀਰਤਨੀ ਜੱਥਾ (ਦਿੱਲੀ) ਦੇ ਹਫ਼ਤਾਵਾਰੀ ਸਮਾਗਮ ਵਿਚ ਗੁਰਦੁਆਰਾ ਦਮਦਮਾ ਸਾਹਿਬ ਵਿਖੇ ਭਾਈ ਪ੍ਰਿਤਪਾਲ ਸਿੰਘ ਅਤੇ ਬੀਬੀ ਹਰਸਿਮਰਨ ਕੌਰ ਦੇ ਗੁਰਮੱਤ ਮਰਿਯਾਦਾ ਅਨੁਸਾਰ ਅਨੰਦ ਕਾਰਜ ਹੋਏ ਸਨ । ਸਮਾਗਮ ਵਿਚ ਆਸਾ ਕੀ ਵਾਰ ਦਾ ਰਸਭਿੰਨਾ ਕੀਰਤਨ ਹੋਇਆ ਜਿਸ ਵਿਚ ਭਾਈ ਜਸਮਿੰਦਰ ਸਿੰਘ, ਬੀਬੀ ਸਿਮਰਨ ਕੌਰ ਫਰੀਦਾਬਾਦ ਅਤੇ ਭਾਈ ਹਰਦੀਪ ਸਿੰਘ ਨੇ ਉਚੇਚੇ ਤੋਰ ਤੇ ਹਾਜ਼ਿਰੀ ਭਰੀ ਸੀ । ਜੱਥੇ ਵਲੋਂ ਭਾਈ ਅਰਵਿੰਰ ਸਿੰਘ ਰਾਜਾ, ਭਾਈ ਜਗਤਾਰ ਸਿੰਘ ਅਤੇ ਭਾਈ ਮਲਕੀਤ ਸਿੰਘ ਨੇ ਭਾਈ ਪ੍ਰਿਤਪਾਲ ਸਿੰਘ ਅਤੇ ਬੀਬੀ ਹਰਸਿਮਰਨ ਕੌਰ ਨੂੰ ਅਖੰਡ ਕੀਰਤਨੀ ਜੱਥਾ (ਦਿੱਲੀ) ਵਲੋਂ ਸਿਰੋਪਾਉ ਪਾਇਆ ਸੀ । ਭਾਈ ਰਾਜਾ ਨੇ ਸੁਭਾਗ ਜੋੜੀ ਨੂੰ ਗੁਰਮਤਿ ਅਨੁਸਾਰ ਗ੍ਰਹਿਸਥ ਜੀਵਨ ਬਾਰੇ ਜੀਵਨ ਜਾਚ ਦੱਸੀ ਅਤੇ ਨਵੀਂ ਜੋੜੀ ਦਾ ਜੀਵਨ ਗੁਰਮਤਿ ਮਰਿਯਾਦਾ ਅਨੁਸਾਰ ਅਨੰਦਮਈ ਬੀਤੇ ਇਸ ਦੀ ਜੋਦੜੀ ਕੀਤੀ । ਭਾਈ ਰਾਜਾ ਨੇ ਮੀਡੀਆ ਨਾਲ ਗੱਲ ਕਰਦੇ ਕਿਹਾ ਕਿ ਕੇਂਦਰ ਸਰਕਾਰ ਵਲੋਂ “ਰੋਜ਼ਾਨਾ ਪਹਿਰੇਦਾਰ ਦੇ ਸੰਪਾਦਕ ਭਾਈ ਜਸਪਾਲ ਸਿੰਘ ਹੇਰਾ ਅਤੇ ਨੌਜੁਆਨ ਪੱਤਰਕਾਰ ਭਾਈ ਭੁਪਿੰਦਰ ਸਿੰਘ ਸੱਜਨ” ਦੇ ਮੋਬਾਈਲ ਫੋਨ ਦੀ ਰਿਕਾਰਡਿੰਗ ਕਰਵਾਣਾ ਮੰਦਭਾਗਾ ਹੈ, ਇਸ ਨਾਲ ਜ਼ਾਹਿਰ ਹੁੰਦਾ ਹੈ ਕਿ ਸਰਕਾਰ ਸਚ ਦੀ ਆਵਾਜ਼ ਨੂੰ ਦਬਾਣ ਵਾਸਤੇ ਹਰ ਹਿਲਾ ਵਰਤਣਾ ਚਾਹੁੰਦੀ ਹੈ, ਅਸੀ ਸਰਕਾਰ ਦੇ ਇਸ ਵਰਤਾਰੇ ਦੀ ਸਖ਼ਤ ਨਿੰਦਿਆ ਕਰਦੇ ਹਾਂ ਤੇ ਭਾਈ ਜਸਪਾਲ ਸਿੰਘ ਹੇਰਾ ਅਤੇ ਭਾਈ ਭੁਪਿੰਦਰ ਸਿੰਘ ਸੱਜਨ ਨਾਲ ਖੜੇ ਹੋਏ ਹਾਂ । ਸਮਾਗਮ ਦੀ ਸਮਾਪਤੀ ਤੇ ਕੜਾਹ ਪ੍ਰਸਾਦਿ ਦੀ ਦੇਗ ਉਪਰੰਤ ਗੁਰੂ ਕਾ ਲੰਗਰ ਅਟੁੱਟ ਵਰਤਾਇਆ ਗਿਆ ਸੀ ।

 

Leave a Reply

Your email address will not be published. Required fields are marked *