ਨਵੀਂ ਦਿੱਲੀ- ਬੇਰੁਜ਼ਗਾਰੀ ਦੇ ਆਲਮ `ਚੋਂ ਗੁਜਰ ਰਹੇ ਨੌਜਵਾਨਾਂ ਲਈ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਪਿੱਛਲੇ 3 ਸਾਲਾਂ ਤੋਂ ਕੋਰੋਨਾ ਕਰਕੇ
ਫੌਜ ਵਿੱਚ ਭਰਤੀ ਨਾ ਹੋਣ ਕਰਕੇ ਬਹੁਤ ਸਾਰੇ ਨੌਜਵਾਨ ਉਮਰ ਤੋਂ ਵੱਧ ਹੋ ਗਏ ਸਨ। ਇਸ ਗੱਲ ਨੂੰ ਧਿਆਨ ਵਿੱਚ ਰੱਖਦਿਆਂ ਮੋਦੀ ਸਰਕਾਰ ਨੇ ਇਸ ਸਾਲ ਭਰਤੀ ਦੀ ਉਮਰ ਹੱਦ 21 ਸਾਲਤੋਂ ਵਧਾ ਕੇ 23 ਸਾਲ ਕਰਕੇ ਵੱਡਾ ਫੈਸਲਾ ਲਿਆ ਹੈ ਤਾਂਕਿ ਵੱਧ ਤਂੋ ਵੱਧ ਨੌਜਵਾਨਾਂ
ਨੂੰ ਇਹ ਮੌਕਾ ਮਿਲ ਸਕੇ।ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਭਾਜਪਾ ਦੇ ਸੀਨੀਅਰ ਆਗੂ ਇੰਜ. ਗੁਰਜਿੰਦਰ ਸਿੰਘ ਸਿੱਧੂ (ਬਰਨਾਲਾ) ਨੇ ਦਸਿਆ ਕਿ ਅੱਜ ਦੇਸ ਦਾ ਨੌਜਵਾਨ ਨੱਸ਼ਿਆਂ ਵਿੱਚ ਗ੍ਰਸਥ ਹੋ ਰਿਹਾ ਹੈ ਅਤੇ ਹਰ ਰੋਜ ਨੌਜਵਾਨ ਨੱਸ਼ਿਆਂ ਦੀ ਭੇਟ ਚੱੜ੍ਹ ਰਹੇ ਹਨ।
ਇੰਜ. ਸਿੱਧੂ ਨੇ ਕੇਦਰ ਸਰਕਾਰ ਦੇ ਇਸ ਫੈਸਲੇ ਦੀ ਭਰਭੂਰ ਸਲਾਘਾ ਕਰਦਿਆਂ ਕਿਹਾ ਕਿ ਇਸ ਨਾਲ ਉਹਨਾਂ ਨੌਜਵਾਨਾਂ ਲਈ ਆਸ ਦੀ ਕਿਰਨ ਜਾਗੀ ਹੈ ਅਤੇ ਉਹਨਾਂ ਨੂੰ ਮੌਕਾ ਮਿਲੇਗਾ ਜਿਹੜੇ ਫੌਜ ਵਿੱਚ ਭਰਤੀ ਹੋਣ ਤੋਂ ਉਮਰ ਲੰਘਣ ਕਾਰਨ ਬੇਆਸ ਹੋ ਗਏ ਸਨ।ਇੰਜ. ਸਿੱਧੂ ਨੇ
ਦੱਸੀਆ ਕੇ ਭਾਵੇ ਇਹ ਛੋਟ ਇਸ ਸਾਲ ਲਈ ਹੀ ਦਿੱਤੀ ਹੈ ਪਰੰਤੂ ਅਸੀਂ ਕੇਂਦਰ ਸਰਕਾਰ ਨੂੰ ਲਿਖਾਂਗੇ ਕਿ ਇਹ ਛੋਟ ਅਗਲੇ ਸਾਲ ਤੱਕ ਜਾਰੀ ਰਹਿਣੀ ਚਾਹੀਦੀ ਹੈ ਤਾਂਕਿ ਜਿੰਨੇ ਸਾਲ ਦੇਸ ਕੋਰੋਨਾ ਦੀ ਮਾਰ ਹੇਠ ਰਿਹਾ ਉਨੇ੍ਹ ਸਾਲ ਹੀ ਇਹ ਛੋਟ ਵੀ ਜਾਰੀ ਰਹਿਣੀ ਚਾਹੀਦੀ
ਹੈ। ਇੰਜ. ਸਿੱਧੂ ਨੇ ਪ੍ਰਧਾਨ ਮੰਤਰੀ ਸ਼੍ਰੀ ਨਰਿਦਰ ਮੋਦੀ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਿਆਂ ਅਪੀਲ ਕੀਤੀ ਕਿ ਫੌਜ ਦੀ ਭਰਤੀ ਵਿੱਚ ਪੰਜਾਬ ਦਾ ਕੋਟਾ ਵਧਾਇਆ ਜਾਵੇ।