Sun. Mar 3rd, 2024


ਗੁਰਦੁਆਰਾ ਪਾਤਸ਼ਾਹੀ ਦਸਵੀਂ ਨਾਢਾ ਸਾਹਿਬ ਪੰਚਕੂਲਾ ਨੇੜੇ ਚੰਡੀਗੜ ਵਿਖੇ ਅੱਜ ਪੰਥ ਜਥੇਬੰਦੀਆਂ ਵਲੋਂ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਅਮਰ ਸ਼ਹੀਦ ਭਾਈ ਗੁਰਦੇਵ ਸਿੰਘ ਕਾਉਂਕੇ ਨੂੰ ਸ਼ਹੀਦੀ ਉਪਰੰਤ ਪੰਥ ਰਤਨ ਫ਼ਖਰੇ ਕੌਮ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਇਹ ਸਨਮਾਨ ਜਥੇਦਾਰ ਕਾਉਂਕੇ ਦੇ ਸਪੁੱਤਰ ਭਾਈ ਹਰੀ ਸਿੰਘ ਕਾਉਂਕੇ ਨੇ ਪ੍ਰਾਪਤ ਕੀਤਾ ਇਹ ਸ਼ਹੀਦੀ ਸਮਾਗਮ ਪੰਥ ਪ੍ਰਸਿੱਧ ਸਿੱਖ ਪ੍ਰਚਾਰਕ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਮੈਂਬਰ ਅਤੇ ਸਾਬਕਾ ਪ੍ਰਧਾਨ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਪਰਾਲੇ ਸਦਕਾ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਕੀਤਾ ਗਿਆ ਸ਼ਹੀਦੀ ਸਮਾਗਮ ਨੂੰ ਜਥੇਦਾਰ ਬਲਜੀਤ ਸਿੰਘ ਦਾਦੂਵਾਲ, ਸਰਦਾਰ ਹਰਮੀਤ ਸਿੰਘ ਕਾਲਕਾ ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਭਾਈ ਜਸਬੀਰ ਸਿੰਘ ਰੋਡੇ ਸਾਬਕਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ, ਸਰਦਾਰ ਸੁਖਦੇਵ ਸਿੰਘ ਢੀਂਡਸਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸੰਯੁਕਤ, ਭਾਈ ਮੋਹਕਮ ਸਿੰਘ ਦਮਦਮੀ ਟਕਸਾਲ, ਪਰਮਜੀਤ ਸਿੰਘ ਸਹੌਲੀ ਪ੍ਰਧਾਨ ਸੁਤੰਤਰ ਅਕਾਲੀ ਦਲ, ਕਰਨੈਲ ਸਿੰਘ ਪੰਜੋਲੀ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਖੁਸ਼ਹਾਲ ਸਿੰਘ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਚੰਡੀਗੜ, ਬਾਬਾ ਪ੍ਰਦੀਪ ਸਿੰਘ ਚਾਂਦਪੁਰਾ ਸੰਤ ਸਮਾਜ, ਸਰਬਜੀਤ ਸਿੰਘ ਸੋਹਲ, ਜਸਪਾਲ ਸਿੰਘ ਸਿੱਧੂ, ਡਾਕਟਰ ਮਨਜੀਤ ਸਿੰਘ ਭੋਮਾ, ਦੀਦਾਰ ਸਿੰਘ ਨਲਵੀ ਮੈਂਬਰ ਅਤੇ ਸਾਬਕਾ ਸੀਨੀਅਰ ਮੀਤ ਪ੍ਰਧਾਨ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੰਬੋਧਨ ਕੀਤਾ ਸਾਰੇ ਪੰਥਕ ਬੁਲਾਰਿਆਂ ਵੱਲੋਂ ਜਥੇਦਾਰ ਕਾਉਂਕੇ ਸਾਹਿਬ ਸ਼ਹੀਦ ਕਰਨ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਵਾਸਤੇ ਧਾਰਮਿਕ ਅਤੇ ਕਾਨੂੰਨੀ ਲੜਾਈ ਨੂੰ ਅੱਗੇ ਤੋਰਨ ਦਾ ਅਹਿਦ ਲਿਆ ਗਿਆ ਅਤੇ ਸਿੱਖ ਸੰਗਤਾਂ ਨੂੰ ਜਾਗਰੂਕ ਕੀਤਾ ਸਾਰੇ ਪੰਥਕ ਆਗੂਆਂ ਨੇ ਕਿਹਾ ਕੇ ਪੰਥ ਨਾਲ ਧਰੋਹ ਕਮਾਉਣ ਵਾਲੇ ਪ੍ਰਕਾਸ਼ ਸਿੰਘ ਬਾਦਲ ਨੂੰ ਜਥੇਦਾਰਾਂ ਵਲੋਂ ਅਕਾਲ ਤਖਤ ਸਾਹਿਬ ਤੋਂ ਦਿੱਤਾ ਪੰਥ ਰਤਨ ਫ਼ਖਰੇ ਕੌਮ ਐਵਾਰਡ ਤੁਰੰਤ ਵਾਪਿਸ ਲਿਆ ਜਾਵੇ ਅਤੇ ਖਾਲਸਾ ਪੰਥ ਵੱਲੋਂ ਜਥੇਦਾਰ ਕਾਉਂਕੇ ਸਾਹਿਬ ਨੂੰ ਅੱਜ ਦਿੱਤਾ ਗਿਆ ਪੰਥ ਰਤਨ ਫਖ਼ਰੇ ਕੌਮ ਐਵਾਰਡ ਦਾ ਐਲਾਨ ਅਕਾਲ ਤਖਤ ਸਾਹਿਬ ਤੋਂ ਜਲਦ ਕੀਤਾ ਜਾਵੇ ਸ਼ਹੀਦੀ ਸਮਾਗਮ ਵਿੱਚ 5 ਗੁਰਮਤੇ ਵੀ ਪਾਸ ਕੀਤੇ ਗਏ ਜਿਸ ਵਿੱਚ ਮੁੱਖ ਮੰਤਰੀ ਪੰਜਾਬ ਨਾਲ ਜਲਦ ਮੁਲਾਕਾਤ ਕਰਕੇ ਦੋਸੀਆਂ ਉਪਰ ਕਤਲ ਦਾ ਪਰਚਾ ਦਰਜ ਕਰਾਕੇ ਦੋਸ਼ੀਆਂ ਨੂੰ ਸਜਾਵਾਂ ਦੇਣ, ਤਿਵਾੜੀ ਜਾਂਚ ਰਿਪੋਰਟ ਨੂੰ ਦੱਬ ਕੇ ਰੱਖਣ ਦੇ ਦੋਸ਼ੀ ਮੰਨਦਿਆਂ ਕੈਪਟਨ ਅਮਰਿੰਦਰ ਸਿੰਘ ਤੇ ਸੁਖਬੀਰ ਸਿੰਘ ਬਾਦਲ ਨੂੰ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਵਲੋਂ ਤਲਬ ਕਰਕੇ ਸਜ਼ਾ ਲਗਾਉਣ, ਪੰਥ ਦਾ ਦੁਸ਼ਮਣ ਦੁਸ਼ਮਣ ਮੰਨਦਿਆਂ ਪ੍ਰਕਾਸ਼ ਸਿੰਘ ਬਾਦਲ ਤੋਂ ਫਖ਼ਰੇ ਕੌਮ ਪੰਥ ਰਤਨ ਐਵਾਰਡ ਵਾਪਿਸ ਲੈਣ, 10 ਫਰਵਰੀ ਨੂੰ ਜਲੰਧਰ ਵਿੱਚ ਪੰਥ ਦਾ ਨੁਮਾਇੰਦਾ ਇਕੱਠ ਕਰਨ ਦਾ ਮਤਾ ਪਾਸ ਕੀਤਾ ਉਪਰੋਕਤ ਪੰਥਕ ਆਗੂਆਂ ਤੋਂ ਇਲਾਵਾ ਸ਼ਹੀਦੀ ਸਮਾਗਮ ਵਿੱਚ ਸੰਤ ਸਵਰਨਜੀਤ ਸਿੰਘ ਮਿਸਲ ਸ਼ਹੀਦਾਂ ਤਰਨਾ ਦਲ, ਸੰਤ ਹਾਕਮ ਸਿੰਘ ਸੰਪਰਦਾਇ ਸਰਹਾਲੀ ਸਾਹਿਬ, ਸੰਤ ਅਮਰੀਕ ਸਿੰਘ ਕਾਰ ਸੇਵਾ ਪਟਿਆਲਾ, ਸੰਤ ਚਰਨਜੀਤ ਸਿੰਘ ਜੱਸੋਵਾਲ ਮੈਂਬਰ ਸ਼੍ਰੋਮਣੀ ਕਮੇਟੀ, ਭਾਈ ਨਵਤੇਜ ਸਿੰਘ ਕਾਉਣੀ ਮੈਂਬਰ ਸ਼੍ਰੋਮਣੀ ਕਮੇਟੀ, ਭੁਪਿੰਦਰ ਸਿੰਘ ਭੁੱਲਰ ਮੈਂਬਰ ਦਿੱਲੀ ਕਮੇਟੀ, ਸਿੰਘ ਸਾਹਿਬ ਭਾਈ ਜਗਜੀਤ ਸਿੰਘ ਨਾਢਾ ਸਾਹਿਬ, ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸੁਖਵਿੰਦਰ ਸਿੰਘ ਮੰਡੇਬਰ ਯਮੁਨਾਨਗਰ, ਮੈਂਬਰ ਸੁਦਰਸ਼ਨ ਸਿੰਘ ਸਹਿਗਲ ਅੰਬਾਲਾ, ਮੈਂਬਰ ਤਰਵਿੰਦਰਪਾਲ ਸਿੰਘ ਅੰਬਾਲਾ, ਮੈਂਬਰ ਹਰਬੰਸ ਸਿੰਘ ਕੜਕੌਲੀ ਯਮੁਨਾਨਗਰ ਨਗਰ, ਮੈਂਬਰ ਤਜਿੰਦਰਪਾਲ ਸਿੰਘ ਨਾਰਨੌਲ, ਮੈਂਬਰ ਸੁਜਿੰਦਰ ਸਿੰਘ ਤੂਰ ਪੰਚਕੂਲਾ, ਸਾਬਕਾ ਮੈਂਬਰ ਗੁਰਪ੍ਰਸਾਦ ਸਿੰਘ ਫਰੀਦਾਬਾਦ, ਸੰਤ ਗੁਰਦੇਵ ਸਿੰਘ ਨਾਨਕਸਰ ਸੈਕਟਰ 28 ਚੰਡੀਗੜ, ਸੰਤ ਹਰਬੰਸ ਸਿੰਘ ਊਨਾ ਸਾਹਿਬ, ਸੰਤ ਰਣਜੀਤ ਸਿੰਘ ਸੇਵਾਪੰਥੀ ਗੋਨਿਆਣਾ ਮੰਡੀ, ਸੰਤ ਜਤਿੰਦਰ ਸਿੰਘ ਕਲਾਨੌਰ, ਸੰਤ ਹਰਬੰਸ ਸਿੰਘ ਰਵਾਲੋਂ, ਭਾਈ ਸਤਨਾਮ ਸਿੰਘ ਦਿੱਲੀ, ਭਾਈ ਬਲਵਿੰਦਰ ਸਿੰਘ ਦਿੱਲੀ, ਚਰਨ ਸਿੰਘ ਪ੍ਰੇਮਪੁਰਾ ਪ੍ਰਧਾਨ ਯੂਐਸਏ, ਗੁਰਨਾਮ ਸਿੰਘ ਸਿੱਧੂ ਚੰਡੀਗੜ, ਭਾਈ ਸਤਨਾਮ ਸਿੰਘ ਮਨਾਵਾਂ, ਭਾਈ ਬਲਵੰਤ ਸਿੰਘ ਗੋਪਾਲਾ, ਪਰਮਜੀਤ ਸਿੰਘ ਜਿਜੇਆਣੀ, ਬਲਦੇਵ ਸਿੰਘ ਅਦਲੀਵਾਲ, ਭਰਪੂਰ ਸਿੰਘ ਧਾਂਦਰਾ, ਮੈਨੇਜਰ ਪਰਮਜੀਤ ਸਿੰਘ, ਤਜਿੰਦਰ ਸਿੰਘ ਪੰਨੂ ਸ੍ਰੋਮਣੀ ਅਕਾਲੀ ਦਲ 1920, ਭਾਈ ਗੁਰਦੀਪ ਸਿੰਘ ਬਠਿੰਡਾ ਚੇਅਰਮੈਨ ਯੂਨਾਈਟਿਡ ਅਕਾਲੀ ਦਲ, ਬਲਵਿੰਦਰ ਸਿੰਘ ਲੋਕ ਅਧਿਕਾਰ ਲਹਿਰ, ਉਮਰਾਓ ਸਿੰਘ ਛੀਨਾ ਕੈੰਥਲ, ਬਾਬਾ ਲਖਵੀਰ ਸਿੰਘ ਲਲੌਡੇ ਵਾਲੇ ਪ੍ਰਧਾਨ ਇੰਟਰਨੈਸ਼ਨਲ ਸੰਤ ਸਮਾਜ, ਬਾਬਾ ਪ੍ਰੀਤਮ ਸਿੰਘ ਰਾਜਪੁਰਾ, ਬਾਬਾ ਭਗਵੰਤ ਸਿੰਘ ਢੀਂਡਸਾ, ਬਾਬਾ ਜੀਵਨ ਸਿੰਘ ਚੁਨਾਗਰਾ, ਬਾਬਾ ਸਤਨਾਮ ਸਿੰਘ ਸਾਹਪੁਰ ਬੇਲਾ, ਬਾਬਾ ਹਰਪਾਲ ਸਿੰਘ ਅਰਨੌਲੀ, ਬਾਬਾ ਸੁਖਦੇਵ ਸਿੰਘ ਨਾਨਕਸਰ ਪਟਿਆਲਾ, ਬਾਬਾ ਗੁਰਪ੍ਰੀਤ ਸਿੰਘ ਮੋਹਲਗੜ, ਬਾਬਾ ਜੈਦੀਪ ਸਿੰਘ ਲੋਪੋਂ, ਬਾਬਾ ਨਾਇਬ ਸਿੰਘ ਬਹਾਦਰਗੜ, ਬਾਬਾ ਕੁਲਦੀਪ ਸਿੰਘ ਮਜਾਤ, ਬਾਬਾ ਕੁਲਵਿੰਦਰ ਸਿੰਘ ਕਲਹੇੜੀ, ਬਾਬਾ ਸਤਨਾਮ ਸਿੰਘ ਪੋਹਲੋਮਾਜਰਾ, ਬਾਬਾ ਜਗਜੀਤ ਸਿੰਘ ਕਕਰਾਲਾ, ਬਾਬਾ ਨਾਜਰ ਸਿੰਘ ਧਬਲਾਨ, ਬਾਬਾ ਸੁੰਦਰ ਸਿੰਘ ਪਟਿਆਲਾ, ਬਾਬਾ ਗੁਰਵਿੰਦਰ ਸਿੰਘ ਮਾਛੀਵਾੜਾ, ਬਾਬਾ ਲਾਲ ਸਿੰਘ ਰਾਜਪੁਰਾ, ਬਾਬਾ ਬੂਟਾ ਸਿੰਘ ਦੀਪਕ ਜੋਧਪੁਰੀ, ਬੀਬੀ ਹਰਪਾਲ ਕੌਰ ਦਲਿਤ ਨੇਤਾ, ਅਵਤਾਰ ਸਿੰਘ ਸਹੋਤਾ, ਅਰਵਿੰਦਰ ਸਿੰਘ ਸੋਢੀ, ਕੁਲਦੀਪ ਸਿੰਘ ਸਰਸੀਣੀ, ਬਖਸ਼ੀਸ਼ ਸਿੰਘ ਭੱਟੀ, ਅਵਤਾਰ ਸਿੰਘ ਚਾਂਦਪੁਰਾ, ਮਲਵਿੰਦਰ ਸਿੰਘ ਬੇਦੀ, ਗੁਰਬੀਰ ਸਿੰਘ ਤਲਾਕੌਰ, ਗੁਰਦੇਵ ਸਿੰਘ ਮੱਲੀ, ਕਿਸਾਨ ਜੱਥੇਬੰਦੀਆਂ ਦੇ ਆਗੂ ਵੀ ਸਨ

 


Courtesy: kaumimarg

Leave a Reply

Your email address will not be published. Required fields are marked *