ਪਾਰਲੀਮੈਂਟ ਭਵਨ ਦੇ ਸਾਹਮਣੇ ਕਾਂਗਰਸੀ ਸਾਂਸਦ ਰਵਨੀਤ ਸਿੰਘ ਬਿੱਟੂ ਅਤੇ ਅਕਾਲੀ ਦਲ ਦੀ ਹਰਸਿਮਰਤ ਕੌਰ ਬਾਦਲ ਵਿੱਚ ਜ਼ੋਰਦਾਰ ਤੂੰ ਤੂੰ ਮੈਂ ਮੈਂ ਹੋਈ । ਇਹ ਤੂੰ ਤੂੰ ਮੈਂ ਮੈਂ ਖੇਤੀ ਕਾਨੂੰਨਾਂ ਨੂੰ ਲੈ ਕੇ ਸੀ , ਜਿਸ ਵਿਚ ਰਵਨੀਤ ਸਿੰਘ ਬਿੱਟੂ ਨੇ ਬੀਬੀ ਬਾਦਲ ਤੇ ਜ਼ੋਰਦਾਰ ਲਫਜ਼ੀ ਹਮਲੇ ਹਮਲਾ ਬੋਲਦਿਆਂ ਕਿਹਾ ਕਿ ਜਦੋਂ ਇਹ ਤਿੰਨ ਕਾਲੇ ਖੇਤੀ ਕਾਨੂੰਨ ਪਾਸ ਹੋ ਰਹੇ ਸਨ ਤਾਂ ਉਦੋਂ ਬੀਬੀ ਬਾਦਲ ਓਸ ਕੈਬਨਿਟ ਵਿਚ ਸ਼ਾਮਲ ਸੀ , ਜਿਨ੍ਹਾਂ ਨੇ ਇਹ ਬਿੱਲ ਪਾਸ ਕੀਤੇ । ਰਵਨੀਤ ਬਿੱਟੂ ਨੇ ਅੱਗੇ ਦੋਸ਼ ਲਾਇਆ ਕਿ ਪਹਿਲੋਂ ਮੰਤਰੀ ਬਣ ਕੇ ਇਹ ਬਿੱਲ ਪਾਸ ਕਰਾਏ ਅਤੇ ਹੁਣ ਕਿਸਾਨ ਹਮਾਇਤੀ ਹੋਣ ਦਾ ਦਾਅਵਾ ਕਰ ਰਹੇ ਹਨ ਅਤੇ ਬਿੱਲਾਂ ਦਾ ਵਿਰੋਧ ਕਰ ਰਹੇ ਹਨ । ਦੋਵੇਂ ਪਾਰਟੀਆਂ ਐਸ ਵਕਤ ਦਿੱਲੀ ਵਿਖੇ ਖੇਤੀ ਕਾਨੂੰਨਾਂ ਨੂੰ ਲੈ ਕੇ ਜ਼ੋਰਦਾਰ ਵਿਰੋਧ ਕਰ ਰਹੀਆਂ ਹਨ । ਇੱਥੇ ਦੱਸਣਾ ਬਣਦਾ ਹੈ ਕਿ ਜਦੋਂ ਤਿੰਨ ਖੇਤੀ ਕਾਨੂੰਨ ਪਾਸ ਕੀਤੇ ਗਏ ਉਦੋਂ ਅਕਾਲੀ ਦਲ ਕੇਂਦਰ ਦੀ ਮੋਦੀ ਸਰਕਾਰ ਦਾ ਹਿੱਸਾ ਸੀ ਅਤੇ ਇਨ੍ਹਾਂ ਬਿੱਲਾਂ ਦਾ ਜ਼ੋਰਦਾਰ ਸਮਰਥਨ ਕਰ ਰਿਹਾ ਸੀ ।