ਨਵੀਂ ਦਿੱਲੀ- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਹੁਣ ਤੰਤੀ ਸਾਜ਼ਾਂ ਉੱਤੇ ਗੁਰਮੁੱਖੀ ਕੀਰਤਨ ਕਰਨ ਨੂੰ ਮਾਣ ਦਿੰਦਿਆਂ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹਦਾਇਤ ਦਿੱਤੀ ਹੈ ਅਤੇ ਉਹਨਾਂ ਇਹ ਵੀ ਕਿਹਾ ਕਿ ਦੋ ਤਿੰਨ ਸਾਲਾਂ ਵਿੱਚ ਸ੍ਰੀ ਦਰਬਾਰ ਸਾਹਿਬ `ਚੋਂ ਵਾਜਾ ਬਾਹਰ ਕੱਢ ਕੇ ਤੰਤੀ ਸਾਜ਼ਾਂ ਤੇ ਕੀਰਤਨ ਕਰਨ ਦੀ ਮਰਿਆਦਾ ਬਹਾਲ ਕੀਤੀ ਜਾਵੇਗੀ। ਇਸ ਕਾਰਜ ਦੀ
ਜਿੰਨੀ ਸ਼ਲਾਘਾ ਕੀਤੀ ਜਾਵੇ ਉਤਨੀ ਹੀ ਥੋੜੀ ਹੈ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਹੋਇਆਂ ਗੁਰਦੁਆਰਾ ਸਾਹਿਬਜਾਦਾ ਬਾਬਾ ਜੋਰਾਵਰ ਸਿੰਘ, ਬਾਬਾ ਫ਼ਤਿਹ ਸਿੰਘ ਫ਼ਤਿਹ ਨਗਰ ਦੇ ਗ੍ਰੰਥੀ ਗਿਆਨੀ ਮਾਲਕ ਸਿੰਘ ਨੇ ਕਿਹਾ ਕਿ ਪਿਛਲੇ ਦਿਨੀਂ ਗੁਰਬਾਣੀ ਨਾਲ ਜੋ ਛੇੜਛਾੜ ਦਾ
ਮਾਮਲਾ ਸਾਹਮਣੇ ਆਇਆ ਸੀ ਅਸੀਂ ਉਸ ਦੀ ਸਖਤ ਨਿੰਦਾਂ ਕਰਦੇ ਹਾਂ ਅਤੇ ਜੱਥੇਦਾਰ ਸਾਹਿਬ ਨੇ ਉਹਨਾਂ ਨੂੰ ਤਨਖਾਈਆ ਕਰਾਰ ਦਿੱਤਾ ਅਤੇ ਸਰਬਤ ਖਾਲਸਾ ਦੇ ਇੱਕਠ ਵਿੱਚ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹੋ ਜਿਹੇ ਦੇ ਨਾਲ ਮਿਲਵਰਤਨ ਵੀ ਨਾ ਰੱਖਿਆ ਜਾਵੇ, ਉਸ
ਬਿਆਨ ਦੀ ਅਸੀਂ ਭਰਪੂਰ ਸ਼ਲਾਘਾ ਕਰਦਾ ਹਾਂ।