ਨਵੀਂ ਦਿੱਲੀ, – ਪੱਛਮੀ ਦਿੱਲੀ ਦੇ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਐਮ. ਐਸ. ਬਲਾਕ, ਹਰੀ ਨਗਰ ਵਿਖੇ ਮਾਤਾ ਗੁਜਰੀ ਜੀ ਅਤੇ ਚਾਰ ਸਾਹਿਬਜ਼ਾਦਿਆਂ ਜੀ ਦੀ ਸ਼ਹਾਦਤ ਨੂੰ ਸਮਰਪਿਤ ਕੀਰਤਨ ਸਮਾਗਮ ਅਤੇ ਜ਼ਾਪ ਸਿਮਰਨ `ਸਫ਼ਰ-ਏ-ਸ਼ਹਾਦਤ` ਸੱਤ
ਰੋਜਾ ਸਮਾਗਮ ਕਰਵਾਇਆ ਜਾ ਰਿਹਾ ਹੈ।ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਗੁਰਦਵਾਰਾ ਸਾਹਿਬ ਦੇ ਪ੍ਰਧਾਨ ਸ. ਪਰਮਜੀਤ ਸਿੰਘ ਮੱਕੜ ਨੇ ਦਸਿਆ ਕਿ ਸੱਤ ਦਿਨਾਂ ਸਮਾਗਮ ਅੱਜ 21 ਦਸੰਬਰ ਤੋਂ 28 ਦਸੰਬਰ ਤੱਕ ਰੋਜ਼ਾਨਾ ਸ਼ਾਮ ਨੂੰ 6 ਵਜੇ ਤੋਂ 8:30 ਵਜੇ ਤਕ ਹੋਵੇਗਾ। ਸ.
ਮੱਕੜ ਨੇ ਦਸਿਆ ਕਿ ਇਹ ਸਮਾਗਮ ਦੌਰਾਨ ਰੋਜਾਨਾ ਸ਼ਾਮ ਨੂੰ ਸ਼੍ਰੀ ਰਹਿਰਾਸ ਸਾਹਿਬ ਜੀ ਦੇ ਪਾਠ ਉਪਰੰਤ ਧਾਰਮਿਕ ਦੀਵਾਨ ਸਜਾਏ ਜਾਣਗੇ।ਪ੍ਰਧਾਨ ਸ. ਪਰਮਜੀਤ ਸਿੰਘ ਮੱਕੜ ਨੇ ਦਸਿਆ ਕਿ ਇਸ ਸਮਾਗਮ ਸ਼ਾਮ ਨੂੰ 6:00 ਵਜੇ ਸ਼੍ਰੀ ਰਹਿਰਾਸ ਸਾਹਿਬ ਜੀ ਦੇ ਪਾਠ ਨਾਲ ਆਰੰਭ
ਹੋਣਗੇ, ਜਿਨ੍ਹਾਂ ਦੀ ਸਮਾਪਤੀ 8:30 ਵੱਜੇ ਹੋਵੇਗੀ, ਇਸ ਮੌਕੇ ਭਾਈ ਗੁਰਦੀਪ ਸਿੰਘ ਪਰਵਾਨਾ, ਵਾਹਿਗੁਰੂ ਸਿਮਰਨ ਜਾਪ ਸਮੂਹ ਸ਼ਾਧ ਸੰਗਤ ਅਤੇ ਇਸ ਤੋਂ ਬਾਅਦ ਵਿਸ਼ੇਸ਼ ਕੀਰਤਨੀ ਜੱਥਾ ਗੁਰਬਾਣੀ ਦੇ ਮਨੋਹਰ ਕੀਰਤਨ ਰਾਹੀ ਸੰਗਤਾਂ ਨੂੰ ਨਿਹਾਲ ਕਰੇਗਾ।ਸ. ਮੱਕੜ ਨੇ
ਦਸਿਆ ਕਿ ਦੀਵਾਨ ਦੀ ਸੰਪੂਰਣਤਾਂ ਦੀ ਸੇਵਾ ਬਾਲਾ ਪ੍ਰੀਤਮ ਕੀਰਤਨੀ ਜੱਥਾ ਹਰੀ ਨਗਰ
ਕਰੇਗਾ।ਸ. ਮੱਕੜ ਨੇ ਸਮੂੰਹ ਸੰਗਤਾਂ ਨੂੰ ਬੇਨਤੀ ਕੀਤੀ ਕਿ ਇਨ੍ਹਾਂ ਸਮਾਗਮਾਂ ਵਿੱਚ
ਪਰਵਾਰਾਂ ਸਾਹਿਤ ਹਾਜ਼ਰੀਆਂ ਭਰਕੇ ਗੁਰੂ ਜੱਸ ਗਾਇਨ ਕਰਕੇ ਆਪਣਾ ਜੀਵਨ ਸਫਲਾ ਕਰੋ ਜੀ।