ਨਵੀਂ ਦਿੱਲੀ – ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਗੁਰਮੀਤ ਸਿੰਘ ਸ਼ੰਟੀ ਨੇ ਅਜ ਪ੍ਰੈਸ ਮਿਲਣੀ ਦੌਰਾਨ ਦਿੱਲੀ ਗੁਰਦੁਆਰਾ ਕਮੇਟੀ ਦੇ ਮੌਜੂਦਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਵਲੋਂ ਕੀਤੇ ਜਾ ਰਹੇ ਕਾਰਜਾ ਦੀ ਪੋਲ ਖੋਲਦੀਆਂ ਕਿਹਾ ਕਿ ਜੋ ਦਾਅਵਾ ਸਿਰਸਾ ਕਰ ਰਹੇ ਹਨ ਉਨ੍ਹਾਂ ਕਾਰਜਾਂ ਦੀ ਹਕੀਕਤ ਕੁਝ ਹੋਰ ਹੀ ਹੈ । ਸ਼ੰਟੀ ਵਲੋਂ ਇਕ ਵੀਡੀਓ ਦਿਖਾਈ ਗਈ ਜਿਸ ਵਿਚ ਦਸਿਆ ਜਾ ਰਿਹਾ ਹੈ ਕਿ ਬਾਲਾ ਸਾਹਿਬ ਗੁਰੂਘਰ ਦੇ ਅਸਪਤਾਲ ਅੰਦਰ ਡਾਇਲੀਸੇਸ ਦੇ 125 ਬੈਡ ਦਾ ਇੰਤੇਜਾਮ ਹੀ ਨਹੀਂ ਹੈ ਸਿਰਫ ਤੇ ਸਿਰਫ ਉਂਗਲਾਂ ਤੇ ਗਿਣਤੀ ਕੀਤੇ ਜਾਣ ਵਾਲੇ ਬਿਸਤਰੇ ਲਗਾ ਕੇ ਡੰਗ ਟਪਾਉ ਕੰਮ ਚਲਾਇਆ ਜਾ ਰਿਹਾ ਹੈ । ਇਸੇ ਤਰ੍ਹਾਂ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਹੋ ਰਹੀ ਐਮ ਆਰ ਆਈ ਦੀ ਕੀਮਤ ਬਾਰੇ ਵੀਡੀਓ ਵਿਚ ਦਸਿਆ ਗਿਆ ਕਿ ਦਿੱਲੀ ਕਮੇਟੀ ਦੇ ਪ੍ਰਧਾਨ ਅਤੇ ਮੇਂਬਰ ਐਮ ਆਰ ਆਈ ਸਿਰਫ 50 ਰੁਪਏ ਵਿਚ ਹੋਣ ਦਾ ਦਾਅਵਾ ਕਰਦੇ ਹਨ ਉਹ 1600 ਤੋਂ 2800 ਵਿਚ ਹੋ ਰਹੀ ਹੈ ਤੇ ਇਕ ਦਿਨ ਵਿਚ ਸਿਰਫ 20 ਐਮ ਆਰ ਆਈ ਕੀਤੀਆਂ ਜਾ ਰਹੀਆਂ ਹਨ ਪਰ ਪ੍ਰਧਾਨ ਕਹਿੰਦੇ ਹਨ ਕਿ ਅਸੀ ਐਮ ਆਰ ਆਈ 50 ਰੁਪਏ ਵਿਚ ਕਰਨ ਦਾ ਦੁਨੀਆ ਦਾ ਸਭ ਤੋਂ ਸਸਤਾ ਇੰਤੇਜਾਮ ਕੀਤਾ ਹੈ ਤੇ ਚਾਰ ਮਹੀਨੇ ਵਿਚ 5000 ਕੀਤੀਆਂ ਹਨ ਜਦਕਿ ਤੁਹਾਡੇ ਸਟਾਫ ਵਲੋਂ ਦਸਿਆ ਜਾ ਰਿਹਾ ਹੈ ਕਿ ਇਕ ਦਿਨ ਵਿਚ 20 ਮਹੀਨੇ ਵਿਚ 520 ਅਤੇ ਚਾਰ ਮਹੀਨਿਆਂ ਵਿਚ ਸਿਰਫ 2080 ਐਮ ਆਰ ਆਈ ਹੀ ਹੋਈਆਂ ਹਨ । ਸ਼ੰਟੀ ਵਲੋਂ ਸਿਰਸਾ ਨੂੰ ਸਖ਼ਤ ਤਾੜਨਾ ਕਰਦੇ ਕਿਹਾ ਗਿਆ ਕਿ ਗੁਰੂ ਘਰ ਵਿਚ ਕੀਤੀ ਜਾਂਦੀ ਸੇਵਾ ਬਾਰੇ ਝੂਠ ਬੋਲ ਕੇ ਸੰਗਤ ਨੂੰ ਗੁਮਰਾਹ ਕਰਣ ਦਾ ਪਾਪ ਨਾ ਕਰੋ ਤੁਸੀਂ ਕਰਦੇ ਕੁਝ ਹੋ ਦਸਦੇ ਕੁਝ ਹੋ ਸਾਡੇ ਸਮੇਂ ਛਡਿਆ ਗਿਆ ਪੈਸਾ ਐਫ ਡੀ ਆਈ ਸਭ ਕੁਝ ਆਪਣੀ ਬੇਸਮਝੀ ਵਿਚ ਖ਼ਤਮ ਕਰ ਦਿਤਾ ਸਕੂਲ ਕਾਲਜ ਬੰਦ ਹੋਣ ਦੀ ਕਗਾਰ ਤੇ ਪਹੁੰਚ ਗਏ ਹਨ ਸਟਾਫ ਨੂੰ ਤਨਖਾਹ ਨਹੀਂ ਦਿੱਤੀ ਜਾ ਰਹੀ ਤੇ ਹੁਣ ਤੁਹਾਡੇ ਇਨ੍ਹਾਂ ਸਾਰੇ ਕਾਰਨਾਮੇਆਂ ਅਤੇ ਸੰਗਤ ਨੂੰ ਗੁਮਰਾਹ ਕਰਣ ਦੇ ਦੋਸ਼ ਵਿਚ ਹੋਣ ਵਾਲੀ ਚੋਣਾਂ ਵਿਚ ਸੰਗਤ ਤੁਹਾਡੇ ਵਲੋਂ ਕੀਤੀ ਗਈ ਹੇਰਾ ਫੇਰਿਆ ਜਿਨ੍ਹਾਂ ਕਰਕੇ ਤੁਹਾਡੇ ਤੇ ਦੇਸ਼ ਨਾ ਛੱਡਣ ਦਾ ਨੋਟਿਸ ਵੀ ਜ਼ਾਰੀ ਹੋਇਆ ਹੈ ਨੂੰ ਦੇਖਦਿਆਂ ਤੁਹਾਨੂੰ ਗੁਰੂਘਰਾਂ ਦੀ ਵਾਗਡੋਰ ਮੁੜ ਦੇਣ ਦਾ ਹੌਸਲਾਂ ਨਹੀਂ ਕਰੇਗੀ । ਪ੍ਰੈਸ ਮਿਲਣੀ ਵਿਚ ਭੁਪਿੰਦਰ ਸਿੰਘ ਪੀ ਆਰ ਓ, ਹਰਵਿੰਦਰ ਸਿੰਘ ਬੌਬੀ, ਜਸਮੀਤ ਸਿੰਘ ਪਿੱਤਮਪੁਰਾ, ਮਨਜੀਤ ਕੌਰ, ਰਵਿੰਦਰ ਕੌਰ ਅਤੇ ਹੋਰ ਮੇਂਬਰ ਹਾਜ਼ਿਰ ਸਨ ।